ਤਲਵੰਡੀ ਸਾਬੋ, 18 ਅਪ੍ਰੈਲ : ਭਾਰਤ ਸਰਕਾਰ ਦੇ “ਮਿਸ਼ਨ ਲਾਇਫ”ਤਹਿਤ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਮਿਲੇ ਪ੍ਰੋਜੈਕਟ ਤਹਿਤ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਦੇਖ ਰੇਖ ਹੇਠ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਪੋਸਟਰ ਮੇਕਿੰਗ ਤੇ ਇੰਸਟਾਲੇਸ਼ਨ ਮੁਕਾਬਲੇ ਕਰਵਾਏ ਗਏ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ, ਮੁੱਖ ਆਯੋਜਿਕਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਾਤਾਵਰਣ ਹਰਾ ਭਰਾ ਤੇ ਸਾਫ਼ ਸੁਥਰਾ ਬਣਾਈ ਰੱਖਣ ਅਤੇ ਜੈਵਿਕ ਖੇਤੀ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਮੁਕਾਬਲੇ ਕਰਵਾਏ ਗਏ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਇੰਡਸਟਰੀਅਲ ਟੂਰ
ਜਿਸ ਵਿੱਚ ਲਗਭਗ 40 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਵਿਦਿਆਰਥੀਆਂ ਵੱਲੋਂ ਕੁਦਰਤੀ ਸੁੰਦਰਤਾ ਨੂੰ ਪੇਸ਼ ਕਰਦੇ ਪੋਸਟਰ ਦਰਸ਼ਕਾਂ ਦੇ ਮਨ ਨੂੰ ਮੋਹ ਰਹੇ ਸਨ। ਵਿਦਿਆਰਥੀਆਂ ਵੱਲੋਂ ਬਣਾਏ ਗਏ ਜੈਵਿਕ ਖਾਦ ਉਤਪਾਦਨ ਦੇ ਮਾਡਲ ਲਾਜਵਾਬ ਕਲਾਕਾਰੀ ਦਾ ਨਮੂਨਾ ਸਨ।ਇਸ ਮੌਕੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਜੈਵਿਕ ਖੇਤੀ ਤਿਆਰ ਕਰਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਾਤਾਵਰਣ ਜਾਗਰੂਕਤਾ ਪ੍ਰੋਜੈਕਟ ਤਹਿਤ ਪੋਸਟਰ ਮੇਕਿੰਗ ਤੇ ਇੰਸਟਾਲੇਸ਼ਨ ਮੁਕਾਬਲੇ ਆਯੋਜਿਤ"