ਬਠਿੰਡਾ, 19 ਅਪ੍ਰੈਲ : ਸਥਾਨਕ ਆਰ.ਬੀ.ਡੀ.ਏ.ਵੀ.ਸੀਨੀ.ਸਕੈਂਡੰਰੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਮੈਡਮ ਡਾ: ਅਨੁਰਾਧਾ ਭਾਟੀਆ ਦੀ ਅਗਵਾਈ ਹੇਠ ਅੱਜ ਮਹਾਤਮਾ ਹੰਸਰਾਜ ਜੀ ਦੇ ਜਨਮ ਦਿਹਾੜੇ ਮੌਕੇ201 ਕੁੰਡੀਆ ਹਵਨ-ਯੱਗ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਡਾ: ਕੇ ਕੇ ਨੌਹਰੀਆ ਮੀਤ ਪ੍ਰਧਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਹਵਨ-ਯੱਗ ਵਿੱਚ ਸਕੂਲ ਦੇ 8ਵੀਂ ਤੋਂ 12ਵੀਂ ਜਮਾਤ ਤੱਕ ਦੇ 200 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਇਸ 201 ਕੁੰਡੀਆ ਹਵਨ-ਯੱਗ ਵਿਚ ਇਕ ਮੁੱਖ ਹਵਨ-ਕੁੰਡ ਦੇ ਨਾਲ-ਨਾਲ ਸਾਰੇ ਵਿਦਿਆਰਥੀਆਂ ਲਈ ਵੱਖਰੇ ਹਵਨ-ਕੁੰਡ ਸਥਾਪਿਤ ਕੀਤੇ ਗਏ ਸਨ,
ਦੇਸ਼ ’ਚ ਪਹਿਲੇ ਗੇੜ੍ਹ ਦੇ ਲਈ ਪੋਲੰਗ ਸ਼ੁਰੂ, 102 ਸੀਟਾਂ ਲਈ 21 ਸੂਬਿਆਂ ਵਿਚ ਪੈ ਰਹੀਆਂ ਹਨ ਵੋਟਾਂ
ਜਿਸ ਵਿਚ ਵਿਦਿਆਰਥੀਆਂ ਨੇ ਪੂਰੇ ਵਿਧੀ-ਵਿਧਾਨ ਨਾਲ ਮੰਤਰਾਂ ਦੇ ਜਾਪ ਦੇ ਨਾਲ-ਨਾਲ ਵੈਦਿਕ ਸਾਮਗਰੀ ਵੀ ਅਰਪਿਤ ਕੀਤੀ ।ਇਸ ਮੌਕੇ ਪ੍ਰਿੰਸੀਪਲ ਮੈਡਮ ਜਜਮਾਨ ਪਦ ’ਤੇ ਬਿਰਾਜਮਾਨ ਹੋਏ। ਸਾਰੇ ਵਿਦਿਆਰਥੀ ਵੀ ਜਜਮਾਨ ਪਦ ’ਤੇ ਬੈਠੇ ਅਤੇ ਸ਼ਾਸਤਰੀ ਜੀ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ, ਸਾਰਿਆਂ ਨੇ ਪੂਰੀ ਯੱਗ ਵਿਧੀ ਦਾ ਪਾਲਣ ਕਰਦੇ ਹੋਏ ਹਵਨ ਯੱਗ ਕੀਤੇ। ਵੈਦਿਕ ਆਹੂਤੀਆਂ ਅਤੇ ਵੈਦਿਕ ਧੁਨਾਂ ਨਾਲ ਸਾਰਾ ਮਾਹੌਲ ਸੁਗੰਧਿਤ ਅਤੇ ਆਲੋਕਿਕ ਹੋ ਨਿਬੜਿਆ ।ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਜੀ ਨੇ ਮਹਾਤਮਾ ਹੰਸਰਾਜ ਜੀ ਦੇ ਜਨਮ ਦਿਨ ’ਤੇ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿੱਚ ਸ਼ਾਂਤੀ ਪਾਠ ਉਪਰੰਤ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ।
Share the post "ਮਹਾਤਮਾ ਹੰਸਰਾਜ ਜੀ ਦੇ ਜਨਮ ਦਿਹਾੜੇ ਮੌਕੇ 201 ਕੁੰਡੀਆ ਹਵਨ-ਯੱਗ ਸ਼ਰਧਾ ਭਾਵਨਾ ਨਾਲ ਹੋਇਆ ਸੰਪੂਰਨ"