ਸੰਗਰੂਰ, 20 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਮਿਲਣ ’ਤੇ ਵਧ ਰਹੀ ਨਰਾਜ਼ਗੀ ਦੇ ਮੱਦੇਨਜ਼ਰ ਅੱਜ ਢੀਂਡਸਾ ਸਮਰਥਕ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ’ਚ ਹੋਈ ਮਿਲਣੀ ਤੋਂ ਬਾਅਦ ਸ਼ਨੀਵਾਰ ਨੂੰ ਸੰਗਰੂਰ ਵਿਚ ਵੱਡਾ ਇਕੱਠ ਰੱਖਿਆ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ ’ਤੇ ਹੋ ਰਹੇ ਇਸ ਇਕੱਠ ਵਿਚ ਪੁੱਜਣ ਲਈ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਅਪਣੇ ਸਮਰਥਕਾਂ ਨੂੰ ਬੁਲਾਇਆ ਗਿਆ ਹੈ।
ਮੁਕੇਰੀਆ ਤੋਂ ਬਾਅਦ ਹੁਣ ਘਨੌਰ ਇਲਾਕੇ ’ਚ ਵਾਪਰੀ ਬੇਅਦਬੀ ਦੀ ਘਟਨਾ
ਹਾਲਾਂਕਿ ਢੀਂਡਸਾ ਸਮਰਥਕਾਂ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਥੋੜੀ ਦੇਰ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਢੀਂਡਸਾ ਦੇ ਘਰ ਪੁੱਜ ਕੇ ਸਾਂਤ ਕਰਨ ਦਾ ਯਤਨ ਕੀਤਾ ਸੀ ਪ੍ਰੰਤੂ ਉ੍ਹਨਾਂ ਦੇ ਇੰਨ੍ਹਾਂ ਯਤਨਾਂ ਨੂੰ ਕੋਈ ਬੂਰ ਨਹੀਂ ਪਿਆ ਸੀ ਤੇ ਇਹ ਮੀਟਿੰਗ 15 ਮਿੰਟਾਂ ਵਿਚ ਹੀ ਖ਼ਤਮ ਹੋ ਗਈ ਸੀ। ਜਿਸਦੇ ਚੱਲਦੇ ਪਹਿਲਾਂ ਹੀ ਵੱਡੀਆਂ ਸਿਆਸੀ ‘ਮਾਰਾਂ’ ਝੱਲ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੱਡਾ ਝਟਕਾ ਲੱਗਣ ਦੀਆਂ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ।
ਨੌਕਰਾਣੀ ਨੇ ਘਰ ਦੇ ਮੈਂਬਰਾਂ ਨੂੰ ਬੰਧਕ ਬਣਾ ਕੇ ਕੀਤੀ ਚੋਰੀ
ਗੌਰਤਲਬ ਹੈ ਕਿ ਸਾਲ 2000 ਵਿਚ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖਰਾ ਹੋ ਅਪਣਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਿਆ ਸੀ। ਇਸ ਦੌਰਾਨ ਸਾਲ 2022 ਵਿਚ ਭਾਜਪਾ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਪ੍ਰੰਤੂ ਬੇਸ਼ੱਕ ਸਫ਼ਲਤਾ ਨਹੀਂ ਮਿਲੀ ਪ੍ਰੰਤੂ ਅਕਾਲੀ ਦਲ ਨਾਲੋਂ ਨਰਾਜ਼ ਕੁੱਝ ਹੋਰ ਆਗੂ ਜੁੜਣੇ ਜਰੂਰ ਸ਼ੁਰੂ ਹੋ ਗਏ ਸਨ। ਪਰ ਇੰਨ੍ਹਾਂ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਮੌਤ ਕਾਰਨ ਮੁੜ ਪੰਥ ਵਿਚ ਏਕੇ ਦੀ ਗੱਲ ਚੱਲੀ ਤਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਹੋ ਗਿਆ ਸੀ ਅਤੇ ਸ: ਢੀਂਡਸਾ ਨੂੰ ਅਕਾਲੀ ਦਲ ਦਾ ਸਰਪ੍ਰਸਤ ਬਣਾ ਦਿੱਤਾ ਸੀ।
ਆਪ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਵਾਅਦਾ
ਹੁਣ ਜਦ 2024 ਦੀਆਂ ਚੋਣਾਂ ਸਿਰ ’ਤੇ ਹਨ ਤਾਂ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਦੀ ਬਜਾਏ ਅਪਣੇ ਪੁਰਾਣੇ ਸਮਰਥਕ ਇਕਬਾਲ ਸਿੰਘ ਝੂੰਦਾ ਨੂੰ ਟਿਕਟ ਦੇ ਦਿੱਤੀ ਹੈ, ਜਿਸ ਕਾਰਨ ਢੀਂਡਸਾ ਪ੍ਰਵਾਰ ਸਹਿਤ ਸਮਰਥਕਾਂ ਮੁੜ ਅਕਾਲੀ ਦਲ ਨਾਲੋਂ ਮੋਹ ਭੰਗ ਹੁੰਦਾ ਦਿਖ਼ਾਈ ਦੇ ਰਿਹਾ। ਬਹਰਹਾਲ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਨਾਲ ਨਾਲ ਦਿੱਲੀ ਦੀ ਸਿਆਸਤ ਵਿਚ ਅਹਿਮ ਸਥਾਨ ਰੱਖਣ ਵਾਲੇ ਢੀਂਡਸਾ ਪ੍ਰਵਾਰ ਦੀ ਨਰਾਜ਼ਗੀ ਕਿਸ ਕਰਵਟ ਬੈਠਦੀ ਹੈ।
Share the post "ਢੀਂਡਸਾ ਸਮਰਥਕ ਦਾ ਸੰਗਰੂਰ ’ਚ ਵੱਡਾ ਇਕੱਠ ਅੱਜ, ਲੈ ਸਕਦੇ ਹਨ ਕੋਈ ਵੱਡਾ ਫੈਸਲਾ"