ਸੁਖਜਿੰਦਰ ਮਾਨ
ਬਠਿੰਡਾ, 23 ਅਸਗਤ –ਸਬਜ਼ੀ ਮੰਡੀ ਵਿੱਚ ਹੱਥ ਰੇਹੜੀ ਫੜੀ ਦੁਕਾਨਦਾਰਾਂ ਦੀ ਰੋਜ਼ਾਨਾ ਅੱਡਾ ਫੀਸ ਦੀ ਅੱਧੀ ਮੁਆਫੀ ਨੂੰ ਨਾਕਾਫ਼ੀ ਦਸਦਿਆਂ ਵਪਾਰੀ ਆਗੂ ਅਮਰਜੀਤ ਮਹਿਤਾ ਨੇ ਪੂਰੀ ਫ਼ੀਸ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਇੱਥੈ ਜਾਰੀ ਬਿਆਨ ਵਿਚ ਵਪਾਰ ਮੰਡਲ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਹੱਥ ਰੇਹੜੀ ਫੜੀ ਦੁਕਾਨਦਾਰ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਵੱਡੇ ਨੁਕਸਾਨ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਅੱਜ ਇਨ੍ਹਾਂ ਦੁਕਾਨਦਾਰਾਂ ਦੀ ਇਹ ਹਾਲਤ ਨਹੀਂ ਕਿ ਉਹ ਰੋਜ਼ਾਨਾ 50 ਰੁਪਏ ਮਾਰਕੀਟ ਫ਼ੀਸ ਵੀ ਭਰ ਸਕਣ, ਜਿਸਦੇ ਚੱਲਦੇ ਉਹ ਇਹ ਮਾਮਲਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਸੈਕਟਰੀ ਕੋਲ ਚੁਕਿਆ ਗਿਆ ਹੈ, ਜਿਨ੍ਹਾਂ ਵੱਲੋਂ ਭਰੋਸਾ ਦਿੱਤਾ ਹੈ ਕਿ ਜਲਦ ਹੀ 100 ਫੀਸਦੀ ਰਾਹਤ ਦੇਣ ਦਾ ਐਲਾਨ ਐਲਾਨ ਕੀਤਾ ਜਾਵੇਗਾ। ਮਹਿਤਾ ਨੇ ਦਸਿਆ ਕਿ ਇਸ ਸਮੱਸਿਆ ਸਬੰਧੀ ਹੱਥ ਰੇਹੜੀ ਫੜ੍ਹੀ ਦੁਕਾਨਦਾਰਾਂ ਦਾ ਵਫਦ ਵੀ ਉਨ੍ਹਾਂ ਨੂੰ ਮਿਲਿਆ ਸੀ ਜਿਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ 100 ਫੀਸਦੀ ਰਾਹਤ ਦਾ ਐਲਾਨ ਜਲਦ ਕਰਵਾਇਆ ਜਾਵੇਗਾ ਤਾਂ ਜੋ ਹਜਾਰਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਸਕੇ।
ਰੇਹੜੀ ਫੜ੍ਹੀ ਵਾਲਿਆਂ ਦੀ 100 ਫੀਸਦੀ ਫ਼ੀਸ ਹੋਵੇ ਮੁਆਫ਼: ਅਮਰਜੀਤ ਮਹਿਤਾ
3 Views