ਸੂਰਤ, 22 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ ’ਚ ‘‘ਅਬ ਕੀ ਬਾਰ, 400 ਪਾਰ’’ ਦਾ ਨਾਅਰਾ ਦੇ ਕੇ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਹੀ ਅਪਣਾ ਖਾਤਾ ਖੋਲ ਲਿਆ ਹੈ। ਗੁਜਰਾਤ ਸੂਬੇ ਦੇ ਸੂਰਤ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਮੁਕੇਸ਼ ਦਲਾਲ ਬਿਨ੍ਹਾਂ ਮੁਕਾਬਲੇ ਚੁਣੇ ਗਏ ਹਨ। ਉਨ੍ਹਾਂ ਦੇ ਮੁਕਾਬਲੇ ਮੈਦਾਨ ਵਿਚ ਨਿੱਤਰੇ ਕਾਂਗਰਸੀ ਉਮੀਦਵਾਰ ਨੀਲੇਸ਼ ਕੁੰਭਾਨੀ ਦੇ ਕਾਗਜ਼ਾਂ ਵਿਚ ਕਥਿਤ ਗਲਤੀ ਹੋਣ ਕਾਰਨ ਚੋਣ ਅਧਿਕਾਰੀ ਨੇ ਪੇਪਰ ਰੱਦ ਕਰ ਦਿੱਤੇ ਸਨ।
ਅਕਾਲੀ ਦਲ ਵੱਲੋਂ ਹਰਿਆਣਾ ’ਚ ਇਨੈਲੋ ਦੀ ਹਮਾਇਤ ਕਰਨ ਦਾ ਫੈਸਲਾ, ਅਭੈ ਚੋਟਾਲਾ ਦੀ ਹਾਜ਼ਰੀ ’ਚ ਕੀਤਾ ਐਲਾਨ
ਉਂਝ ਇਸ ਹਲਕੇ ਤੋਂ ਕੁੱਲ 10 ਉਮੀਦਵਾਰਾਂ ਨੇ ਕਾਗਜ਼ ਭਰੇ ਸਨ ਪ੍ਰੰਤੂ ਕਾਂਗਰਸੀ ਉਮੀਦਵਾਰ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਬਸਪਾ ਸਣੇ 8 ਉਮੀਦਵਾਰਾਂ ਨੇ ਅਪਣੈ ਕਾਗਜ਼ ਵਾਪਸ ਲੈ ਲਏ ਸਨ ਤੇ ਹੁਣ ਮੈਦਾਨ ਵਿਚ ਇਕੱਲੇ ਭਾਜਪਾ ਉਮੀਦਵਾਰ ਮੁਕੇਸ ਦਲਾਲ ਹੀ ਰਹਿ ਗਏ ਸਨ ਤੇ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ ਹੈ। ਮੁਕੇਸ਼ ਦਲਾਲ ਦੇ ਨਿਰਵਿਰੋਧ ਚੁਣੇ ਜਾਣ ਕਾਰਨ ਜਿੱਥੇ ਭਾਜਪਾ ਦੇ ਖੇਮੇ ਵਿਚ ਵੱਡੀ ਖ਼ੁਸੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ, ਉਥੇ ਵਿਰੋਧੀ ਧਿਰਾਂ ਨੇ ਇਸ ’ਤੇ ਸਵਾਲ ਉਠਾਏ ਹਨ।
ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਇਸ ਧੱਕੇਸ਼ਾਹੀ ਦੇ ਵਿਰੁਧ ਉਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਜਾ ਰਹੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਸਕਤੀ ਸਿੰਘ ਗੋਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਨੂੰਨੀ ਟੀਮ ਮਾਮਲੇ ਦੀ ਵਿਚਾਰ ਕਰ ਰਹੀ ਹੈ। ਜਦੋਂਕਿ ਜੇਤੁੂ ਉਮੀਦਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਪਣੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਹਲਕੇ ਦੇ ਵਿਕਾਸ ਲਈ ਵੱਧ ਤੋਂ ਵੱਧ ਮਿਹਨਤ ਕਰਨ ਦਾ ਭਰੋਸਾ ਦਿੱਤਾ ਹੈ।