ਸੁਖਜਿੰਦਰ ਮਾਨ
ਚੰਡੀਗੜ੍ਹ, 23 ਅਗਸਤ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਰਾਜ ਵਿਚ ਬੀਪੀਐਲ ਪਰਿਵਾਰਾਂ ਨੂੱ ਸਰੋਂ ਦੇ ਤੇਲ ਦੀ ਏਵਜ ਵਿਚ ਦਿੱਤੇ ਜਾ ਰਹੇ 250 ਰੁਪਏ ਦੀ ਰਕਮ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਯੋਗ ਪਰਿਵਾਰ ਤਕ ਹਰ ਹਾਲ ਵਿਚ ਭੈਜੀ ਜਾਵੇਗੀ, ਜੇਕਰ ਕੋਈ ਪਰਿਵਾਰ ਆਪਣਾ ਬਂੈਕ ਅਕਾਉਂਟ ਪੀਡੀਐਸ ਡਾਟਾਬੇਸ ਵਿਚ ਦੇਰੀ ਨਾਲ ਅੱਪਡੇਟ ਕਰ ਪਾਉਂਦਾ ਹੈ ਤਾਂ ਵੀ ਪੂਰੀ ਰਕਮ ਅੱਪਡੇਟ ਹੋਣ ਤੇ ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਬੀਪੀਐਲ ਪਰਿਵਾਰਾਂ ਨੂੰ ਜਨ ਵੰਡ ਪ੍ਰਣਾਲੀ ਵੱਲੋਂ ਜਨ 2021 ਤੋਂ ਸਰੋਂ ਦੇ ਤੇਲ ਦੀ ਥਾ 250 ਰੁਪਏ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਸਿੱਧਾ ਲਾਭ ਟ੍ਰਾਂਸਫਰ ਰਾਹੀਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਭੇਜੇ ਜਾ ਰਹੇ ਹਨ। ਰਾਜ ਦੀ ਖਰੀਦ ਏਜੰਸੀ ਹੈਫੇਦ ਦੇ ਕੋਲ ਸਰੋਂ ਦੇ ਤੇਲ ਦੀ ਕਮੀ ਦੇ ਚਲਦੇ ਸੂਬਾ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।
ਡਿਪਟੀ ਮੁੱਖ ਮੰਤਰੀ ਜਿਨ੍ਹਾਂ ਦੇ ਕੋਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਇਹ ਜਾਣਕਾਰੀ ਅੱਜ ਹਰਿਆਣਾ ਵਿਧਾਨਸਭਾ ਵਿਚ ਸੈਂਸ਼ਨ ਦੌਰਾਨ ਸਦਨ ਦੇ ਇਕ ਮੇਂਬਰ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਦਿੱਤੀ।
ਡਿਪਟੀ ਸੀਐਮ ਨੇ ਦਸਿਆ ਕਿ ਹੁਣ ਤਕ ਵਿਭਾਗ ਨੇ ਡੀਬੀਟੀ ਰਾਹੀਂ ਕਰੀਬ 4.88 ਲੱਖ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ ਕਰੀਬ 12.21 ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬਂੈਕ ਖਾਤੇ ਵਿਭਾਗ ਦੇ ਪੀਡੀਐਸ ਡਾਟਾਬੇਸ ਵਿਚ ਨਹੀਂ ਦਿੱਤੇ ਹੋਏ ਹਨ ਅਤੇ ਗਲਤ ਦਿੱਤੇ ਹਨ ਤਾਂ ਉਨ੍ਹਾਂ ਦੇ ਖਾਤੇ ਵਿਚ ਰਕਮ ਟ੍ਰਾਂਸਫਰ ਨਹੀਂ ਕੀਤੀ ਜਾ ਸਕਦੀ। ਇਸ ਸਮਸਿਆ ਨੂੰ ਦੂਰ ਕਰਨ ਤਹਿਤ ਖੁਰਾਕ, ਸਿਵਲ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਐਨੜਆਈਸੀ ਦੇ ਸਹਿਯੋਗ ਨਾਲ meraparivar.haryana.gov.in ਨਾਂਅ ਨਾਲ ਇਕ ਪੋਰਟਲ ਬਣਾਇਆ ਹੈ ਜਿਸ ਵਿਚ ਲਾਭਪਾਤਰ ਸਵੈ ਆਪਣਾ ਬੈਂਕ ਖਾਤਾ ਦਾ ਨੰਬਰ ਅੱਪਡੇਟ ਕਰ ਸਕਦੇ ੲਨ। ਇਸ ਕਾਰਜ ਦੇ ਜਲਦੀ ਹੀ ਪੁਰਾ ਹੋਣ ਤੇ ਯੋਗ ਲਾਭਪਾਤਰਾਂ ਦੀ ਭੁਗਤਾਨ ਰਕਮ ਟ੍ਰਾਂਸਫਰ ਕਰ ਦਿੱਤੀ ਜਾਵੇਗੀ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਗੇ ਜਾਣਕਾਰੀ ਦਿੱਤੀ ਕਿ ਹਰ ਮਹੀਨੇ ਦੇ ਲਈ 250 ਰੁਪਏ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਆਧਾਰ੍ਰਅਨੇਬਲਡ ਅਦਾਇਗੀ ਰਾਹੀਂ ਸਰੋਂ ਦੇ ਤੇਲ ਦੀ ਰਕਮ ਟ੍ਰਾਂਸਫਰ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਖੁਰਾਕ, ਸਿਵਲ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਕਰੀਬ 2.20 ਲੱਖ ਲਾਭਪਾਤਰ ਪਰਿਵਾਰਾਂ ਦੀ ਸੂਚੀ ਕ੍ਰਿਡ ਵਿਭਾਗ ਤੋਂ 18 ਅਗਸਤ, 2021 ਨੂੰ ਪ੍ਰਾਪਤ ਹੋ ਗਈ ਹੈ ਅਤੇ 5.50 ਕਰੋੜ ਰੁਪਏ ਦੀ ਰਕਮ ਅਗਲੇ ਦੋ ਦਿਨ ਵਿਚ ਉਨ੍ਹਾਂ ਦੇ ਖਾਤਿਆਂ ਵਿਚ ਟ੍ਰਾਂਸਫਰ ਕਰ ਦਿੱਤੀ ਜਾਵੇਗਕੀ।
ਉਨ੍ਹਾਂ ਨੇ ਭੁਰੋਸਾ ਦਿੱਤਾ ਕਿ ਜਦੋਂ ਵੀ ਹੈਫੇਡ ਵੱਲੋਂ ਸਰੋਂ ਦੇ ਤੇਲ ਦੀ ਖਰੀਦ ਕੀਤੀ ਜਾਵੇਗੀ ਤਾਂ ਯੋਗ ਲੋਕਾਂ ਨੂੰ ਵਿਭਾਗ ਵੱਲੋਂ ਤੇਲ ਦਿੱਤਾ ਜਾਵੇਗਾ।
ਉਨ੍ਹਾਂ ਨੇ ਪਿਛਲੇ ਦੋ ਸਾਲਾਂ ਦੇ ਸੀਜਨ ਦੌਰਾਨ ਸਰਕਾਰ ਵੱਲੋਂ ਖਰੀਦੀ ਗਈ ਸਰੋਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਲ 2019–20 ਦੌਰਾਨ ਸੂਬੇ ਵਿਚ ਕੁੱਲ 6.15 ਲੱਖ ਮੀਟ੍ਰਿਕ ਟਨ ਸਰੋਂ 4200 ਰੁਪਏ ਪ੍ਰਤੀ ਕੁਇੰਟਲ ਦੇ ਭਾਵ ਨਾਲ ਅਤੇ ਸਾਲ 2020–21 ਦੌਰਾਨ ਸੂਬੇ ਵਿਚ ਕੁੱਲ 7.49 ਲੱਖ ਮੀਟ੍ਰਿਕ ਟਨ ਸਰੋਂ 4425 ਰੁਪਏ ਪ੍ਰਤੀ ਕੁਇੰਟਲ ਦੇ ਭਾਵ ਨਾਲ ਖਰੀਦੀ ਹੈ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਇਸ ਵਾਰ ਬਾਜਰੇ ਦੀ ਐਮਐਸਪੀ ਤੇ ਇਤਿਹਾਸਕ ਖਰੀਦ ਕੀਤੀ ਗਈ ਅਤੇ ਬੀਪੀਐਲ ਪਰਿਵਾਰਾਂ ਨੂੰ ਬਾਜਰਾ ਵੀ ਸਸਤੇ ਦਾਮਾਂ ਤੇ ਉਪਲਬਧ ਕਰਵਾਇਆ ਗਿਆ।