ਤਲਵੰਡੀ ਸਾਬੋ, 24 ਅਪ੍ਰੈਲ : ਪੰਜਾਬ ਦੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੀਆਂ ਲੋਕ ਸੇਵਾ ਪ੍ਰੀਖਿਆਵਾਂ ਵਿੱਚ ਕਾਮਯਾਬੀ ਲਈ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਪ੍ਰੇਰਣਾ ਅਤੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਰਹਿ-ਨੁਮਾਈ ਹੇਠ ਮੁੱਖ ਮਹਿਮਾਨ ਡਾ. ਐਸ.ਐਸ.ਗਿੱਲ ਅਮਰੀਕਾ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ “ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸੈੱਲ” ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਹੋ ਰਹੇ ਪ੍ਰਵਾਸ ਨੂੰ ਠੱਲ ਪਾਉਣ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਉੱਚ ਪਦਵੀਆਂ ਤੇ ਨੌਕਰੀ ਹਾਸਿਲ ਕਰਨ ਵਾਸਤੇ ਆਯੋਜਿਤ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਜੀ.ਕੇ.ਯੂ. ਵੱਲੋਂ ਇਸ ਸੈੱਲ ਦੀ ਸ਼ੁਰੂਆਤ ਕੀਤੀ ਗਈ ਹੈ।
ਕੀ ਸਿੱਧੂ ਮੂਸੇਵਾਲਾ ਦੇ ਪਿਤਾ ਬਠਿੰਡਾ ਤੋਂ ਲੜਣਗੇ ਚੋਣ?
ਉਦਘਾਟਨ ਮੌਕੇ ਮੁੱਖ ਮਹਿਮਾਨ ਡਾ. ਗਿੱਲ ਨੇ ਜੀ.ਕੇ.ਯੂ. ਦੇ ਪ੍ਰਬੰਧਕਾਂ ਦੀ ਇਸ ਕਾਰਜ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਦੁਨੀਆ ਵਿੱਚ ਕੋਈ ਵੀ ਕਾਰਜ ਅਸੰਭਵ ਨਹੀਂ ਹੈ। ਬਸ਼ਰਤੇ ਕਿ ਉਸ ਕਾਰਜ ਲਈ ਸ੍ਰੋਤ ਪੈਦਾ ਕੀਤੇ ਜਾਣ ਤੇ ਮੰਜ਼ਿਲ ਹਾਸਿਲ ਕਰਨ ਵਾਸਤੇ ਤਹਿ ਦਿਲੋਂ ਯਤਨ ਕੀਤਾ ਜਾਵੇ। ਡਾ. ਬਾਵਾ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇਸ ਪ੍ਰਤੀਯੋਗੀ ਪ੍ਰੀਖਿਆਵਾਂ ਕੋਚਿੰਗ ਸੈੱਲ ਦੇ ਹਰ ਬੈਚ ਵਿੱਚ 30 ਵਿਦਿਆਰਥੀ ਪ੍ਰਤੀਯੋਗੀ ਪ੍ਰੀਖਿਆ ਰਾਹੀਂ ਚੁਣੇ ਜਾਣਗੇ। ਹਰ ਬੈਚ ਛੇ ਮਹੀਨੇ ਦਾ ਹੋਵੇਗਾ। ਆਪਣੇ ਧੰਨਵਾਦੀ ਭਾਸ਼ਣ ਵਿੱਚ ਡਾ. ਜਗਤਾਰ ਸਿੰਘ ਧੀਮਾਨ ਪਰੋ.ਵਾਈਸ ਚਾਂਸਲਰ ਨੇ ਕਿਹਾ ਕਿ ਪ੍ਰਤੀਯੋਗਿਤਾ ਦੇ ਇਸ ਯੁੱਗ ਵਿੱਚ ਵਿਦਿਆਰਥੀਆਂ ਤੋਂ ਉੱਤਮਤਾ ਦੀ ਉਮੀਦ ਕੀਤੀ ਜਾਂਦੀ ਹੈ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸੈੱਲ”ਦੀ ਸ਼ੁਰੂਆਤ"