Monday, April 20, 2026
spot_img
spot_img

ਕਾਂਗਰਸੀ ਉਮੀਦਵਾਰ ਦੇ ਹੱਕ ’ਚ ਡਟਿਆ ਵੜਿੰਗ ਪ੍ਰਵਾਰ, ਅੰਮ੍ਰਿਤਾ ਵੜਿੰਗ ਕਰ ਰਹੀ ਹੈ ਮੀਟਿੰਗਾਂ

Date:

spot_img

ਬਠਿੰਡਾ, 29 ਅਪ੍ਰੈਲ: ਸੂਬੇ ਦੀ ਸਭ ਤੋਂ ਹਾਟ ਸੀਟ ਮੰਨੇ ਜਾਂਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਬੀਬਾ ਅੰਮ੍ਰਿਤਾ ਵੜਿੰਗ ਵੀ ਡਟ ਗਏ ਹਨ। ਪਿਛਲੇ ਦੋ ਦਿਨਾਂ ਤੋਂ ਉਹ ਬਠਿੰਡਾ ਸ਼ਹਿਰੀ ਹਲਕੇ ਪਾਰਟੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਚ ਨੁੱਕੜ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਵੱਲੋਂ ਅੱਜ ਵੀ ਬਠਿੰਡਾ ਸ਼ਹਿਰੀ ਹਲਕੇ ਦੇ ਨਾਲ-ਨਾਲ ਭੁੱਚੋਂ ਮੰਡੀ ਅਤੇ ਬਠਿੰਡਾ ਦਿਹਾਤੀ ਰਿਜਰਵ ਹਲਕੇ ਵਿਚ ਭਰਵੀਆਂ ਮੀਟਿੰਗਾਂ ਕੀਤੀਆਂ ਜਾਣੀਆਂ ਹਨ, ਜਿੰਨ੍ਹਾਂ ਦੇ ਵਿਚ ਕਾਂਗਰਸ ਪਾਰਟੀ ਨੂੰ ਜਿਤਾਉਣ ਦੇ ਲਈ ਲਗਾਤਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ।

ਮਜਦੂਰ ਮੁਕਤੀ ਮੋਰਚੇ ਦੇ ਉਮੀਦਵਾਰ ਨੇ ਮਜਦੂਰਾਂ ਤੇ ਔਰਤਾਂ ਦੀ ਅਵਾਜ਼ ਚੁੱਕਣ ਲਈ ਮੰਗਿਆ ਸਹਿਯੋਗ

ਦਸਣਾ ਬਣਦਾ ਹੈ ਕਿ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਅੰਮ੍ਰਿਤਾ ਵੜਿੰਗ ਵੱਲੋਂ ਵੀ ਲਗਾਤਾਰ ਬਠਿੰਡਾ ਲੋਕ ਸਭਾ ਹਲਕੇ ਵਿਚ ਮੀਟਿੰਗਾਂ ਕਰਕੇ ਅਪਣੀ ਦਾਅਵੇਦਾਰੀ ਜਤਾਈ ਸੀ ਪ੍ਰੰਤੂ ਉਨ੍ਹਾਂ ਕਿਸੇ ਵੀ ਮੀਟਿੰਗ ਵਿਚ ਖੁਦ ਨੂੰ ਸੰਭਾਵੀਂ ਉਮੀਦਵਾਰ ਨਹੀਂ ਦਸਿਆ ਸੀ ਤੇ ਵੋਟਰਾਂ ਕੋਲੋਂ ਮੰਗ ਕੀਤੀ ਸੀ ਕਿ ਉਹ ਪੰਜਾਬ ਤੇ ਦੇਸ਼ ਦੀ ਭਲਾਈ ਲਈ ਕਾਂਗਰਸ ਪਾਰਟੀ ਦੀ ਮੱਦਦ ਕਰਨ। ਜਿਸਦੇ ਚੱਲਦੇ ਹੁਣ ਇੱਥੋਂ ਜੀਤਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਮਿਲਣ ਤੋਂ ਬਾਅਦ ਵੜਿੰਗ ਪ੍ਰਵਾਰ ਨੇ ਉਨ੍ਹਾਂ ਦੀ ਜਿੱਤ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇੰਨ੍ਹਾਂ ਮੀਟਿੰਗਾਂ ਦੌਰਾਨ ਬੀਬੀ ਵੜਿੰਗ ਦੇ ਨਾਲ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਧਰਮਪਤਨੀ ਬੀਬਾ ਨਿਮਰਤ ਕੌਰ ਸਿੱਧੂ ਵੀ ਚੱਲ ਰਹੇ ਹਨ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਬੇਅਦਬੀ ਘਟਨਾਵਾਂ ਸਬੰਧੀ ਬਿੱਲ ਨੂੰ ਗਵਰਨਰ ਦੀ ਪ੍ਰਵਾਨਗੀ ਦਾ ਐਡਵੋਕੇਟ ਧਾਮੀ ਵੱਲੋਂ ਸਵਾਗਤ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...