ਇੰਦੌਰ, 30 ਅਪ੍ਰੈਲ: ਦੇਸ ’ਚ ਸੱਤਾਧਾਰੀ ਭਾਜਪਾ ਵੱਲੋਂ ‘ਅਬ ਕੀ ਬਾਰ, 400 ਪਾਰ’ ਦੇ ਦਿੱਤੇ ਨਾਅਰੇ ਨੂੰ ਹੁਣ ਅਮਲੀ ਰੂਪ ਦਿੱਤਾ ਜਾਣ ਲੱਗਾ ਹੈ। ਕੁੱਝ ਦਿਨ ਪਹਿਲਾਂ ਗੁਜਰਾਤ ਸੂਬੇ ਦੇ ਸੂਰਤ ਲੋਕ ਸਭਾ ਹਲਕੇ ਵਿਚ ਕਾਂਗਰਸ ਸਹਿਤ ਸਮੂਹ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਜਾਂ ਰੱਦ ਹੋਣ ਕਾਰਨ ਭਾਜਪਾ ਨੂੰ ਮਿਲੀ ਨਿਰਵਿਰੋਧ ਜਿੱਤ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਵੱਡਾ ਝਟਕਾ ਲੱਗਾ ਹੈ। ਬੀਤੇ ਕੱਲ ਇੱਥੇ ਨਾਮਜਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਅਪਣੀ ਪਾਰਟੀ ਨੂੰ 440 ਵੋਲਟ ਦਾ ਝਟਕਾ ਦਿੰਦਿਆਂ ਕਾਂਗਰਸੀ ਉਮੀਦਵਾਰ ਨੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਅਪਣੇ ਕਾਗਜ਼ ਵਾਪਸ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਬਲਕਿ ਕਾਗਜ਼ ਵਾਪਸ ਲੈਣ ਤੋਂ ਥੋੜੇ ਸਮੇਂ ਬਾਅਦ ਹੀ ਕਾਂਗਰਸ ਉਮੀਦਵਾਰ ਅਕਸ਼ੇ ਕ੍ਰਾਂਤੀ ਬਮ ਭਾਜਪਾ ਵਿਚ ਸ਼ਾਮਲ ਹੋ ਗਿਆ।
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ, 100 ਤੋਂ ਵੱਧ ਸੀਟਾਂ ‘ਤੇ ਭਾਜਪਾ ਨੇ ਦਰਜ ਕੀਤੀ ਜੀਤ
ਇਸ ਹਲਕੇ ਤੋਂ ਅਕਸੇ ਕ੍ਰਾਂਤੀ ਬਮ ਦੇ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕਰਨ ਵਾਲੇ ਕਾਂਗਰਸ ਦੇ ਉਮੀਦਵਾਰ ਮੋਤੀ ਸਿੰਘ ਪਟੇਲ ਦਾ ਨਾਮਜ਼ਦਗੀ ਫਾਰਮ ਪਹਿਲਾਂ ਹੀ ਰੱਦ ਹੋ ਚੁੱਕਾ ਹੈ। ਹੁਣ ਇਸ ਹਲਕੇ ਤੋਂ ਭਾਜਪਾ ਉਮੀਦਵਾਰ ਸ਼ੰਕਰ ਲਾਲਵਾਨੀ ਅਤੇ ਉਨ੍ਹਾਂ ਦੇ ਮੁਕਾਬਲੇ ਸਿਰਫ਼ ਬਸਪਾ ਦਾ ਉਮੀਦਵਾਰ ਮੈਦਾਨ ਵਿਚ ਰਹਿ ਗਿਆ ਹੈ ਤੇ ਚੱਲ ਰਹੀ ਚਰਚਾ ਮੁਤਾਬਕ ਕਾਂਗਰਸੀ ਉਮੀਦਵਾਰ ਦੁਆਰਾ ਕਾਗਜ਼ ਵਾਪਸ ਲੈਣ ਤੋਂ ਬਾਅਦ ਹੁਣ ਇੱਥੇ ਭਾਜਪਾ ਦੇ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਦਸਣਾ ਬਣਦਾ ਹੈ ਕਿ ਇਸ ਖੇਤਰ ਵਿਚ 13 ਮਈ ਨੂੰ ਵੋਟਿੰਗ ਹੋਣ ਜਾ ਰਹੀ ਹੈ। ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇੰਦੌਰ ਲੋਕ ਸਭਾ ਹਲਕਾ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਜੀਤੂ ਪਟਵਾਰੀ ਦਾ ‘ਹੋਮ ਟਾਊਨ’ ਹੈ।
CM ਭਗਵੰਤ ਮਾਨ ਅੱਜ ਕਰਨਗੇ ਕੇਜਰੀਵਾਲ ਨਾਲ ਮੁਲਾਕਾਤ
ਜਿਸਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਸੁੂਬਾ ਪ੍ਰਧਾਨ ਲਈ ਵੀ ਇਹ ਘਟਨਾ ਕਿਸੇ ਸਦਮੇ ਤੋਂ ਘੱਟ ਨਹੀਂ ਜਾਪ ਰਹੀ। ਮੀਡੀਆ ਵਿਚ ਆਈਆਂ ਰੀਪੋਰਟਾਂ ਮੁਤਾਬਕ ਚੋਣ ਅਧਿਕਾਰੀ ਦੇ ਦਫ਼ਤਰ ਵਿਚੋਂ ਨਾਮ ਵਾਪਸ ਲੈਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਅਕਸੇ ਕ੍ਰਾਂਤੀ ਬਮ ਨੂੰ ਲੈਣ ਦੇ ਲਈ ਮੰਤਰੀ ਕੈਲਾਸ਼ ਵਿਜੇਵਰਗੀਆ ਤੇ ਵਿਧਾਇਕ ਰਮੇਸ਼ ਮੇਂਦੇਲਾ ਪੁੱਜੇ ਹੋਏ ਸਨ। ਹਾਲਾਂਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਕਸ਼ੇ ਕ੍ਰਾਂਤੀ ਥਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਹ ਫੈਸਲਾ ਬਿਨ੍ਹਾਂ ਕਿਸੇ ਦਬਾਅ ਜਾਂ ਪ੍ਰਭਾਵ ਤੋਂ ਲਿਆ ਹੈ ਤੇ ਕਾਂਗਰਸ ਦੇ ਵੱਡੇ ਆਗੂ ਉਸਨੂੰ ਸਹਿਯੋਗ ਨਹੀਂ ਕਰ ਰਹੇ ਸਨ।
ਲੁਧਿਆਣਾ ’ਚ ਲੜਾਈ ਵਫ਼ਾਦਾਰੀ ਤੇ ਗਦਾਰੀ ਵਿਚਕਾਰ, ਫੈਸਲਾ ਲੋਕਾਂ ਨੇ ਕਰਨਾ: ਰਾਜਾ ਵੜਿੰਗ
ਜਦੋਂਕਿ ਚੱਲ ਰਹੀ ਚਰਚਾ ਦੇ ਮੁਤਾਬਕ ਇੱਕ ਫ਼ੌਜਦਾਰੀ ਮੁਕੱਦਮੇ ਵਿਚ ਚਾਰ ਦਿਨ ਪਹਿਲਾਂ ਹੀ ਪੁਲਿਸ ਨੇ ਅਕਸੈ ਵਿਰੁਧ ਧਾਰਾ 307 ਵਾਧਾ ਕਰ ਦਿੱਤਾ ਸੀ ਤੇ ਹੁਣ ਉਸਦੀ ਗ੍ਰਿਫਤਾਰੀ ਦਾ ਖ਼ਤਰਾ ਮੰਡਰਾ ਰਿਹਾ ਸੀ। ਇਸਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਕਿ ਮੱਧ ਪ੍ਰਦੇਸ਼ ਵਿਚ ਕਈ ਪ੍ਰਾਈਵੇਟ ਸਿੱਖਿਆ ਕਾਲਜ਼ ਚਲਾਉਣ ਵਾਲੇ ਕਾਂਗਰਸੀ ਉਮੀਦਵਾਰ ਵਿਰੁਧ ਜਾਂਚ ਦੀ ਅਵਾਜ਼ ਉੱਠ ਰਹੀ ਸੀ। ਕਾਂਗਰਸ ਦੇ ਸੂਬਾ ਪ੍ਰਧਾਨ ਜੀਤੂ ਪਟਵਾਰੀ ਨੇ ਵੀ ਦਾਅਵਾ ਕੀਤਾ ਹੈ ਕਿ ਭਾਜਪਾ ਹੁਣ ਤਾਨਾਸਾਹੀ ’ਤੇ ਉਤਰ ਆਈ ਹੈ ਤੇ ਵਿਰੋਧੀਆਂ ਨੂੰ ਡਰਾ-ਧਮਕਾ ਕੇ ਕਾਗਜ਼ ਵਾਪਸ ਲੈਣ ਲਈ ਕਿਹਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਅਕਸ਼ੈ ਕਾਂਤੀ ਬਮ ’ਤੇ ਇੱਕ ਪੁਰਾਣੇ ਮਾਮਲੇ ’ਚ ਧਾਰਾ 307 ਦਾ ਵਾਧਾ ਕਰਕੇ ਦਬਾਅ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਇਹ ਕਾਗਜ਼ ਵਾਪਸ ਲਏ ਹਨ।
Share the post "ਸੂਰਤ ਤੋਂ ਬਾਅਦ ਇੰਦੌਰ ’ਚ ਵੀ ਕਾਂਗਰਸ ਨੂੰ ਝਟਕਾ, ਉਮੀਦਵਾਰ ਨੇ ਭਾਜਪਾ ਦੇ ਹੱਕ ’ਚ ਵਾਪਸ ਲਏ ਕਾਗਜ਼"