CM ਮਾਨ ਨੂੰ ਚਿੱਠੀ ਲਿਖ ਕੀਤੀ ਕਾਰਵਾਈ ਦੀ ਮੰਗ
ਲੁਧਿਆਣਾ: ਸਾਹਨੇਵਾਲ ਦੀ ਸੋਮਾਸਰ ਟਿੱਪਰ ਐਸੀਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿੱਖਕੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਸ਼ਿਕਾਇਤ ਕੀਤੀ ਹੈ। ਟਿੱਪਰ ਐਸੋਸੀਏਸ਼ਨ ਨੇ ਇਲਜ਼ਾਮ ਲਗਾਇਆ ਹੈ ਕਿ ਵਿਧਾਇਕ ਗਿਆਸਪੁਰਾ ਉਨ੍ਹਾਂ ਤੋਂ ਮਿੱਟੀ ਪੁੱਟਣ ਦੇ ਬਦਲੇ ਡੇਢ ਲੱਖ ਰੁਪਏ ਪ੍ਰਤੀ ਕਿੱਲ੍ਹਾ ਲੈ ਰਹੇ ਹਨ। ਜੇਕਰ ਉਹ ਇਹ ਰਕਮ ਨਹੀਂ ਦਿੰਦੇ ਤਾਂ ਉਨ੍ਹਾਂ ਦੇ ਟਿੱਪਰ ਥਾਣੇ ਅੰਦਰ ਬੰਦ ਕਰ ਦਿੱਤੇ ਜਾਂਦੇ ਹਨ। ਹੁਣ ਗਿਆਸਪੁਰਾ ਵੱਲੋਂ ਉਨ੍ਹਾਂ ਤੋਂ ਚੋਣ ਫ਼ੰਡ ਦੇ ਨਾਮ ‘ਤੇ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
ਦੁਕਾਨ ਮਾਲਕ ਨੂੰ ਬਲੈਕਮੇਲ ਕਰਕੇ ‘ਲੱਖ’ ਰੁਪਇਆ ਬਟੋਰਨ ਵਾਲਾ ਅਖੌਤੀ ਪੱਤਰਕਾਰ ਗਿ੍ਫ਼ਤਾਰ
ਦੱਸ ਦਈਏ ਕਿ ਟਿੱਪਰ ਐਸੋਸੀਏਸ਼ਨ ਦੇ ਇਸ ਪੱਤਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਪੋਸਟ ਕੀਤਾ ਹੈ। ਇਸਦੇ ਨਾਲ ਹੀ ਮਜੀਠੀਆ ਨੇ ਸੀਐੱਮ ਮਾਨ ਤੋਂ ਗਿਆਸਪੁਰਾ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਮੰਨਿਆ ਜਾਵੇਗਾ ਕਿ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਦੀ ਸ਼ਹਿ ‘ਤੇ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ।
👉ਆਪ MLA ਮਨਵਿੰਦਰ ਸਿੰਘ ਗਿਆਸਪੁਰਾ ਟਿੱਪਰ ਵਾਲਿਆਂ ਨੂੰ ਡਰਾ ਧਮਕਾ ਰਿਹਾ ਹੈ ਅਤੇ ਗੁੰਡਾ ਟੈਕਸ ਵਸੂਲ ਕਰ ਰਿਹਾ ਹੈ।
👉ਗਿਆਸਪੁਰਾ ਦੇ ਖਿਲਾਫ਼ ਕੇਸ ਦਰਜ ਕਰ ਸਖ਼ਤ ਕਾਰਵਾਈ ਕੀਤੀ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸਦਾ ਮਤਲਬ ਸਾਫ਼ ਹੈ ਕਿ ਸਭ ਕੁੱਝ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸ਼ਹਿ ਤੇ ਹੋ ਰਿਹਾ ਹੈ।@BhagwantMann… pic.twitter.com/TyLqwXAniU
— Bikram Singh Majithia (@bsmajithia) May 2, 2024