ਚੰਡੀਗੜ੍ਹ, 9 ਮਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਵੇਂ ਵਿਵਾਦ ‘ਚ ਫੱਸ ਗਏ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਗਵੰਤ ਮਾਨ ਗਰਮੀ ਕਾਰਨ ਆਪਣੀ ਦਸਤਾਰ ਉੱਤੇ ਬੋਤਲ ਨਾਲ ਪਾਣੀ ਪਾਉਂਦੇ ਵਿਖਾਈ ਦੇ ਰਹੇ ਹਨ। ਹੁਣ ਵਿਰੋਧੀ ਲੀਡਰਾਂ ਨੇ ਭਗਵੰਤ ਮਾਨ ਨੂੰ ਇਸ ਮੁੱਦੇ ‘ਤੇ ਘੇਰ ਲਿਆ ਹੈ। ਦੱਸ ਦਈਏ ਕਿ ਇਕ ਦਿਨ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ। ਇਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਭਾਸਨ ਸਮਾਪਤ ਕਰਕੇ ਪਾਣੀ ਪੀਦੇਂ ਹਨ ਤਾਂ ਉਸੀ ਪਾਣੀ ਦੀ ਬੋਤਲ ਗਰਮੀ ਤੋਂ ਬੱਚਣ ਲਈ ਨੂੰ ਸਿਰ ‘ਤੇ ਉਡੇਲ ਲੈਂਦੇ ਹਨ। ਹੁਣ ਵਿਰੋਧੀਆ ਨੇ ਇਸ ਵੀਡੀਓ ਨੂੰ ਲੈ ਕੇ ਸੀ.ਐਮ ਮਾਨ ਨੂੰ ਘੇਰ ਲਿਆ ਹੈ।
The least a sikh Chief Minister can do is to uphold the dignity & honor of turban but unfortunately @BhagwantMann cares little about the value of turban probably bcoz he wears it as symbol rather than commitment-Khaira @INCPunjab pic.twitter.com/qZoHeHmmeI
— Sukhpal Singh Khaira (@SukhpalKhaira) May 9, 2024
ਮੋਹਾਲੀ ‘ਚ ਪੁਲਿਸ ‘ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋ+ਲੀਆਂ
ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਸਤਾਰ ‘ਤੇ ਜੂਠਾ ਪਾਣੀ ਪਾਕੇ ਭਗਵੰਤ ਮਾਨ ਨੇ ਗੁਰੂ ਸਾਹਿਬ ਦੇ ਕਕਾਰਾਂ ਦੀ ਬੇਅਦਬੀ ਕੀਤੀ ਹੈ। ਭਗਵੰਤ ਮਾਨ ਪਹਿਲਾਂ ਵੀ ਸ਼ਰਾਬ ਪੀ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਸਨ। ਸੀਐੱਮ ਮਾਨ ਨੇ ਸਿੱਖ ਨੌਜਵਾਨਾਂ ‘ਤੇ ਐੱਨਐੱਸਏ ਲਗਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੈ। ਦੂਜੇ ਪਾਸੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਦਸਤਾਰ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਉਹ ਇਸ ਨੂੰ ਪ੍ਰਤੀਬੱਧਤਾ ਦੀ ਬਜਾਏ ਪ੍ਰਤੀਕ ਵਜੋਂ ਪਹਿਨਦੇ ਹਨ। ਹੁਣ ਦੇਖਣਾ ਹੋਵੇਗਾ ਕਿ ਵਿਰੋਧੀਆ ਵੱਲੋਂ ਲਗਾਏ ਜਾ ਰਹੇ ਇਲਜ਼ਾਮਾ ‘ਤੇ CM ਮਾਨ ਕਦੋ ਜਵਾਬ ਦਿੰਦੇ ਨੇ।