ਵਿਜੀਲੈਂਸ ਦੀ ਪੜਤਾਲ ਤੋਂ ਬਾਅਦ ਹੋਈ ਵੱਡੀ ਕਾਰਵਾਈ
ਬਠਿੰਡਾ, 13 ਮਈ: ਕਰੀਬ 15 ਸਾਲ ਪਹਿਲਾਂ ਅਧਿਆਪਕਾਂ ਦੀ ਥੋਕ ‘ਚ ਹੋਈ ਭਰਤੀ ਦੌਰਾਨ ਕਥਿਤ ਤੌਰ ‘ਤੇ ਜਾਅਲੀ ਤਜਰਬਾ ਅਤੇ ਪੇਂਡੂ ਏਰੀਆ ਸਰਟੀਫਿਕੇਟ ਦੇ ਆਧਾਰ ‘ਤੇ ਨੌਕਰੀਆਂ ਹਾਸਲ ਕਰਨ ਵਾਲੇ ਬਠਿੰਡਾ ਦੇ ਪੌਣੀ ਦਰਜਨ ਅਧਿਆਪਕਾ ਦੇ ਵਿਰੁੱਧ ਬਠਿੰਡਾ ਪੁਲਿਸ ਨੇ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ। ਹਾਲਾਂਕਿ ਪਤਾ ਚੱਲਿਆ ਹੈ ਕਿ ਪੜਤਾਲ ਤੋਂ ਬਾਅਦ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ। ਥਾਣਾ ਸਿਵਲ ਲਾਈਨ ਵਿੱਚ ਜਿੰਨਾਂ ਨੌ ਜਣਿਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ, ਉਹਨਾਂ ਵਿੱਚ ਪੰਜ ਮਹਿਲਾਵਾਂ ਵੀ ਸ਼ਾਮਿਲ ਹਨ। ਸੁਖਦਰਸ਼ਨ ਸਿੰਘ ਵਾਸੀ ਜੱਸੀ ਪੋ ਵਾਲੀ, ਖੁਸ਼ਵਿੰਦਰ ਸਿੰਘ ਵਾਸੀ ਭੁੱਚੋ ਖੁਰਦ, ਕਿਰਨਦੀਪ ਕੌਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਦਵਿੰਦਰ ਕੌਰ ਵਾਸੀ ਜੁਝਾਰ ਸਿੰਘ ਨਗਰ, ਸਰਬਜੀਤ ਸਿੰਘ ਵਾਸੀ ਭਾਈ ਰੂਪਾ, ਜਗਰੂਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, .ਮਨਜਿੰਦਰ ਕੌਰ ਵਾਸੀ ਬਾਬਾ ਦੀਪ ਸਿੰਘ ਨਗਰ, ਦਵਿੰਦਰ ਸਿੰਘ ਵਾਸੀ ਪਰਸਰਾਮ ਨਗਰ ਗਲੀ ਸਾਰੇ ਜ਼ਿਲ੍ਹਾ ਬਠਿੰਡਾ ਅਤੇ ਸੁਰਿੰਦਰ ਕੌਰ ਬਰਗਾੜੀ ਜਿਲਾ ਫਰੀਦਕੋਟ ਵਿਰੁੱਧ ਆਈਪੀਸੀ ਦੀ ਧਾਰਾ 465/467/468/471/420 ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।
PM ਮੋਦ ਦਾ ਵੱਖਰਾ ਅੰਦਾਜ਼, ਦਸਤਾਰ ਬਨ੍ਹ ਕੇ ਪਟਨਾ ਸਾਹਿਬ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ
ਜ਼ਿਕਰਯੋਗ ਹੈ ਕਿ ਮਿਤੀ 05.09.2007 ਨੂੰ ਵੱਖ ਵੱਖ ਅਖਬਾਰਾ ਰਾਹੀ ਉਸ ਸਮੇ ਪੰਜਾਬ ਰਾਜ ਦੇ 20 ਜਿਲਿਆ ਵਿੱਚ 9998 ਟੀਚਿੰਗ ਫੈਲੋਜ ਦੀ ਭਰਤੀ ਜਿਲਾ ਪੱਧਰ ‘ਤੇ ਸਬੰਧਤ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਦੀ ਚੇਅਰਮੈਨਸ਼ਿਪ ਵਿੱਚ ਕੀਤੀ ਗਈ ਸੀ ਅਤੇ ਉਕਤ ਭਰਤੀ ਦੌਰਾਨ ਤਜਰਬਾ ਸਰਟੀਫਿਕੇਟਾਂ ਦੇ ਵੱਧ ਤੋਂ ਵੱਧ 07 ਨੰਬਰ ਹੋਣ ਕਰਕੇ ਉਮੀਦਵਾਰਾਂ ਵੱਲੋਂ ਵੱਡੇ ਪੱਧਰ ‘ਤੇ ਮਿਲੀ ਭੁਗਤ ਕਰਕੇ ਬੋਗਸ ਤਜਰਬਾ ਸਰਟੀਫਿਕੇਟ ਸਬਮਿਟ ਕੀਤੇ ਗਏ ਸਨ। ਪ੍ਰੰਤੂ ਇਹ ਮਾਮਲਾ ਵਿਭਾਗ ਦੇ ਧਿਆਨ ਵਿੱਚ ਆਉਣ ਕਰਕੇ ਵਿਭਾਗ ਵੱਲੋਂ ਮਿਤੀ 06-08- 2009 ਰਾਹੀ ਅਜਿਹੇ ਉਮੀਦਵਾਰਾਂ ਦੀ ਸੂਚੀ ਵੱਖ ਵੱਖ ਅਖ਼ਬਾਰਾਂ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਹਾਜਰ ਹੋ ਕੇ ਆਪਣਾ ਪੱਖ ਸਬੰਧਤ ਕਮੇਟੀਆ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਗਿਆ ਸੀ। ਇਹਨਾ ਕਮੇਟੀਆਂ ਵੱਲੋਂ ਮਿਤੀ 11.08.2009 ਤੋਂ ਮਿਤੀ 13.08.2009 ਤੱਕ ਉਮੀਵਾਰਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ ਚੈੱਕ ਕੀਤੇ ਗਏ ਅਤੇ ਬੈਗਸ ਤਜਰਬਾ ਸਰਟੀਫਿਕੇਟ ਦੇ ਆਧਾਰ ਤੇ ਚੁਣੇ ਗਏ ਉਮੀਦਵਾਰਾ ਬਾਰੇ ਜੋ ਰਿਪੋਰਟਾ ਇਹਨਾ ਕਮੇਟੀਆਂ ਵੱਲੋਂ ਪੇਸ਼ ਕੀਤੀਆ ਗਈਆ ਉਹ ਉਸ ਸਮੇ ਦੇ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ ਪੰਜਾਬ ਸ੍ਰੀ ਸਾਧੂ ਸਿੰਘ ਰੰਧਾਵਾਂ ਵੱਲੋਂ ਆਪਣੇ ਪੱਤਰ ਨੰਬਰ 19.10.2019 ਰਾਹੀ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਜਾਅਲੀ /ਬੋਗਸ/ਝੂਠੇਪਾਏ ਗਏ ਸਰਟੀਫਿਕੇਟ ਵਾਲੇ ਉਮੀਦਵਾਰਾ ਨੂੰ ਨੌਕਰੀ ਵਿੱਚੋਂ ਕੱਢਣ ਲਈ ਅਗਲੀ ਕਾਰਵਾਈ ਕਰਨ ਲਈ ਆਦੇਸ ਦਿੱਤੇ ਗਏ ਸਨ ।
CBSE ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ
ਜਿਸ ਅਨੁਸਾਰ 19 ਜਿਲਿਆ ਵੱਲੋਂ ਅਜਿਹੇ ਉਮੀਦਵਾਰਾਂ ਨੂੰ ਨੌਕਰੀ ਤੋਂ ਹਟਾਉਣ ਦਾ ਕੰਮ ਮਿਤੀ 22-10-2009 ਤੱਕ ਮੁਕੰਮਲ ਕਰ ਲਿਆ ਸੀ ਅਤੇ ਜਿਲਾ ਗੁਰਦਾਸਪੁਰ ਦੇ ਅਜਿਹੇ ਉਮੀਦਵਾਰਾ ਨੂੰ ਨੌਕਰੀ ਤੋਂ ਹਟਾਉਣ ਦਾ ਕੰਮ ਮਿਤੀ 22-10- 2009 ਤੱਕ ਮੁਕੰਮਲ ਕਰ ਲਿਆ ਸੀ। ਹਾਲਾਂਕਿ ਨੌਕਰੀਆਂ ਤੋਂ ਫਾਰਗ ਹੋਏ ਇੰਨ੍ਹਾਂ ਉਮੀਦਵਾਰਾਂ ਵੱਲੋਂ ਵਿਭਾਗ ਦੀ ਇਸ ਕਾਰਵਾਈ ਨੂੰ ਵੱਖ ਵੱਖ ਪਟੀਸ਼ਨਰਾਂ ਰਾਹੀਂ ਮਾਨਯੋਗ ਹਾਈਕੋਰਟ ਵਿੱਚ ਚੈਲਿਜ ਕੀਤਾ। ਮਾਨਯੋਗ ਹਾਈਕੋਰਟ ਦੇ ਸਿਵਲ ਰਿੱਟ ਪਟੀਸ਼ਨ ਨੰ: 16434 ਆਫ 2009 ਵਿੱਚ ਮਿਤੀ 29.10.2009 ਨੂੰ ਕੀਤੇ ਗਏ ਅੰਤ੍ਰਿਮ ਹੁਕਮਾ ਦੀ ਪਾਲਣਾ ਹਿੱਤ ਸਰਕਾਰ ਵੱਲੋਂ ਤਿੰਨ ਨੰਬਰੀ ਕਮੇਟੀ ਦਾ ਗਠਨ ਹੁਕਮ ਨੰ: 7/262/09-4ਸਿ7/5510ਮਿਤੀ 30/10/2009 ਰਾਹੀਂ ਕੀਤਾ ਗਿਆ ਇਹ ਕਮੇਟੀ ਉਸ ਸਮੇ ਦੇ ਡਾਇਰੈਕਟਰ ਸਿੱਖਿਆ ਵਿਭਾਗ (ਐਸਿ )ਪੰਜਾਬ ਸਾਧੂ ਸਿੰਘ ਰੰਧਵਾ ਦੀ ਚੇਅਰਮੈਨਸ਼ਿਪ ਅਧੀਨ ਬਣਾਈ ਗਈ। ਇਹ ਕਮੇਟੀ ਵੱਲੋਂ ਅਜਿਹੇ ਉਮੀਦਵਾਰਾ ਨੂੰ ਆਪਣਾ ਪੱਖ ਰੱਖਣ ਲਈ ਚਾਰ ਮੌਕੇ ਦਿੱਤੇ ਗਏ। ਉਕਤ ਕਮੇਟੀ ਵੱਲੋਂ ਆਪਣੀ ਦਿੱਤੀ ਰਿਪੋਰਟ ਅਨੁਸਾਰ ਆਪਣਾ ਪੱਖ ਰੱਖਣ ਵਾਲੇ ਕੁੱਲ ਪੇਸ਼ ਹੋਏ 563 ਉਮੀਦਵਾਰਾ ਵਿੱਚੋਂ 457 ਉਮੀਦਵਾਰਾ ਦੇ ਤਜਰਬਾ ਸਰਟੀਫਿਕੇਟ ਆਦਿ ਬੋਗਸ ਹੋਣੇ ਪਾਏ ਗਏ। ਇਸ ਮਾਮਲੇ ਦੀ ਪੜਤਾਲ ਵਿਜੀਲੈਂਸ ਬਿਊਰੋ ਵੱਲੋਂ ਵੀ ਕੀਤੀ ਗਈ ਅਤੇ ਰਿਪੋਰਟ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅਜਿਹੇ ਉਮੀਦਵਾਰਾਂ ‘ਤੇ ਉਨ੍ਹਾਂ ਦੇ ਸਬੰਧਿਤ ਜ਼ਿਲਿਆਂ ਵਿਚ ਐੱਫ.ਆਈ.ਆਰ ਦਰਜ ਕਰਵਾਈ ਜਾਵੇ। ਇਸ ਤੋਂ ਬਾਅਦ ਵੱਖ ਵੱਖ ਜ਼ਿਲਿਆਂ ਦੇ ਵਿੱਚ ਹੁਣ ਤੱਕ ਦਰਜਨਾ ਅਜਿਹੇ ਅਧਿਆਪਕਾਂ, ਜਿਨਾਂ ਨੇ ਬੋਗਸ ਤਜਰਥਾ ਸਰਟੀਫਿਕੇਟ, ਰੂਰਲ ਏਰੀਆ ਸਰਟੀਫਿਕੇਟ ਆਦਿ ਦੇ ਆਧਾਰ ਤੇ ਨੌਕਰੀਆਂ ਹਾਸਲ ਕੀਤੀਆਂ ਜਾਂ ਲੈਣ ਦੀ ਕੋਸ਼ਿਸ਼ ਕੀਤੀ, ਵਿਰੁੱਧ ਪਰਚੇ ਦਰਜ ਕਰਵਾਏ ਜੋ ਆ ਚੁੱਕੇ ਹਨ। ਪਰੰਤੂ ਇਸ ਦੇ ਬਾਵਜੂਦ ਹਾਲੇ ਵੀ ਬਹੁਤ ਸਾਰੇ ਅਧਿਆਪਕ ਮੁਕਦਮਿਆਂ ਤੋਂ ਬਚੇ ਹੋਏ ਸਨ ਜਿਨਾਂ ਦੀ ਖੋਜ ਕਰਕੇ ਵਿਜੀਲੈਂਸ ਵੱਲੋਂ ਪਰਚੇ ਦਰਜ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਬਠਿੰਡਾ ਦੇ ਵਿੱਚ ਵੀ ਇਹ ਕਾਰਵਾਈ ਕੀਤੀ ਗਈ ਹੈ।
Share the post "ਜਾਅਲੀ ਤਜਰਬਾ ਸਰਟੀਫਿਕੇਟਾਂ ਵਾਲੇ ਬਠਿੰਡਾ ਦੇ ਪੌਣੀ ਦਰਜਨ ਸਾਬਕਾ ਅਧਿਆਪਕਾਂ ਵਿਰੁੱਧ ਪਰਚਾ ਦਰਜ਼"