Punjabi Khabarsaar
ਬਠਿੰਡਾ

ਬਠਿੰਡਾ ’ਚ ਅਪਣੀ ‘ਪਤਨੀ’ ਦੇ ਹੱਕ ਵਿਚ ਪ੍ਰਚਾਰ ਕਰਨ ਪੁੱਜੇ ਸੁਖਬੀਰ ਬਾਦਲ ਦਾ ਕਿਸਾਨਾਂ ਵੱਲੋਂ ਵਿਰੋਧ

ਬਠਿੰਡਾ, 16 ਮਈ: ਹੁਣ ਤੱਕ ਕਿਸਾਨੀ ਮੁੱਦਿਆਂ ‘ਤੇ ਭਾਜਪਾ ਅਤੇ ਆਪ ਨੂੰ ਘੇਰਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀਰਵਾਰ ਵਾਲੇ ਦਿਨ ਕਿਸਾਨਾਂ ਨੇ ਘੇਰ ਲਿਆ। ਸ਼੍ਰੀ ਬਾਦਲ ਅੱਜ ਬਠਿੰਡਾ ਵਿਚ ਅਪਣੀ ਪਤਨੀ ਤੇ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਬਠਿੰਡਾ ਦਿਹਾਤੀ ਤੇ ਭੁੱਚੋਂ ਮੰਡੀ ਹਲਕੇ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਜਦ ਪਿੰਡ ਮਹਿਮਾ ਸਰਜਾ ਦੇ ਫੋਕਲ ਪੁਆਇੰਟ ਵਿਖ਼ੇ ਰੱਖੀ ਗਈ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਲਈ ਸੁਖਬੀਰ ਸਿੰਘ ਬਾਦਲ ਪੁੱਜੇ ਤਾਂ ਇਸ ਮੌਕੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਇਕੱਠੇ ਹੋਏ ਖੜੇ ਸਨ। ਹਾਲਾਂਕਿ ਇਸ ਮੌਕੇ ਨਜ਼ਾਕਤ ਨੂੰ ਸਮਝਦਿਆਂ ਸ: ਬਾਦਲ ਨੇ ਕਿਸਾਨਾਂ ਨੂੰ ਗੱਲਬਾਤ ਕਰਕੇ ਪਲੋਸਣ ਦਾ ਯਤਨ ਵੀ ਕੀਤਾ ਪ੍ਰੰਤੂ ਸਵਾਲ ਜਵਾਬ ਮੌਕੇ ਵਧੀ ਤਲਵਖੀ ਦੇ ਚੱਲਦੇ ਕਿਸਾਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਸ਼ੁਰੂ ਕਰਦਿਆਂ ਕਾਲੀਆਂ ਝੰਡੀਆਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ।

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸ੍ਰੀ ਹਰਮਿੰਦਰ ਸਾਹਿਬ ਤੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਹੋਏ ਨਤਮਸਤਕ

ਜਿਸ ਕਾਰਨ ਇੱਕ ਵਾਰ ਸਥਿਤੀ ਮੌਕੇ ’ਤੇ ਵਿਗੜ ਗਈ। ਹਾਲਾਂਕਿ ਕਿਸਾਨਾਂ ਵੱਲੋਂ ਸ: ਬਾਦਲ ਨੂੰ ਸਵਾਲ ਜਵਾਬ ਕਰਨ ਬਾਰੇ ਸੂਚਨਾ ਮਿਲਣ ’ਤੇ ਇਸ ਥਾਂ ’ਤੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਪੁਲਿਸ ਪੁੱਜੀ ਹੋਈ ਸੀ, ਜਿਸਨੇ ਮੌਕੇ ਨੂੰ ਸੰਭਾਲ ਲਿਆ। ਇਸ ਮੌਕੇ ਵਿਰੋਧ ਦੇ ਡਰੋਂ ਪੁਲਿਸ ਵੱਲੋਂ ਪੰਡਾਲ ਤੋਂ ਬਾਹਰ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਬੀਕੇਯੂ ਸਿੱਧੂਪੁਰ ਦੇ ਕਾਰਕੁਨਾਂ ਨੂੰ ਘੇਰਾਬੰਦੀ ਕਰਕੇ ਰੋਕੀ ਰੱਖਿਆ। ਇਸ ਦੌਰਾਨ ਜਦ ਸੁਖਬੀਰ ਬਾਦਲ ਦਾ ਕਾਫਲਾ ਰੈਲੀ ਦੀ ਸਮਾਪਤ ਮੌਕੇ ਵਾਪਸੀ ਲਈ ਰਵਾਨਾ ਹੋਇਆ ਤਾਂ ਕਿਸਾਨਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਪੀਕਰ ਰਾਹੀਂ ਆਪਣੇ ਵਿਰੋਧ ਦਾ ਪ੍ਰਗਟਾਵਾ ਵੀ ਕੀਤਾ।

ਮਨਪ੍ਰੀਤ ਬਾਦਲ ਸਪਸ਼ਟ ਕਰੇ ਕਿ ਉਹ ਭਾਜਪਾ ਦੇ ਵਿੱਚ ਜਾਂ ਅਕਾਲੀ ਦਲ ਦੇ ਨਾਲ: ਜੀਤ ਮਹਿੰਦਰ ਸਿੱਧੂ

ਇਸ ਮੌਕੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ‘‘ ਬਾਦਲ ਪ੍ਰਵਾਰ ਪਹਿਲਾਂ ਇੰਨ੍ਹਾਂ ਖੇਤੀ ਬਿੱਲਾਂ ਦੇ ਹੱਕ ਵਿਚ ਬੋਲਦਾ ਰਿਹਾ ਪ੍ਰੰਤੂ ਜਦ ਕਿਸਾਨਾਂ ਨੇ ਪਿੰਡ ਬਾਦਲ ਵਿਖੇ ਉਨ੍ਹਾਂ ਦਾ ਘਰ ਘੇਰ ਲਿਆ ਤਾਂ ਉਨ੍ਹਾਂ ਭਾਜਪਾ ਤੋਂ ਹਿਮਾਇਤ ਵਾਪਸ ਲਈ ਸੀ। ’’ ਇਸੇ ਤਰ੍ਹਾਂ ਬੰਦੀ ਸਿੰਘਾਂ ਦੇ ਮੁੱਦੇ ’ਤੇ ਵੀ ਕਿਸਾਨਾਂ ਨੇ ਗੱਲ ਕਰਦਿਆਂ ਕਿਹਾ ਕਿ ਜਦ ਅਕਾਲੀ ਸਰਕਾਰ ਵਿਚ ਹੁੰਦੇ ਹਨ ਤਾਂ ਇੰਨ੍ਹਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਯਾਦ ਨਹੀਂ ਆਉਂਦੀ ਪ੍ਰੰਤੂ ਸੱਤਾ ਤੋਂ ਬਾਹਰ ਹੋਣ ’ਤੇ ਇਹ ਪੰਥਕ ਮੁੱਦਿਆਂ ਨੂੰ ਚੂੱਕਣਾ ਸ਼ੁਰੂ ਕਰ ਦਿੰਦੇ ਹਨ, ਜਿਸ ਦੇ ਚੱਲਦਿਆਂ ਇੰਨ੍ਹਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਨਾਲ ਸਵਾਲ-ਜਵਾਬ ਕਰਨੇ ਸਨ ਪ੍ਰੰਤੂ ਉਹ ਪਹਿਲਾਂ ਹੀ ਚਲੇ ਗਏ। ’’

Related posts

ਵੋਟਰ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਿਤ

punjabusernewssite

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੀ ਮੀਟਿੰਗ ਹੋਈ

punjabusernewssite

ਸਕੂਲ ਦਾ ’ਹੋਮਵਰਕ’ ਨਾਂ ਹੋਣ ’ਤੇ ਅਧਿਆਪਕਾਂ ਤੋਂ ਡਰਦੀ ਬੱਚੀ ਰੇਲ੍ਹ ਗੱਡੀ ਚੜ੍ਹ ਬਠਿੰਡਾ ਪੁੱਜੀ

punjabusernewssite