ਬਟਾਲਾ, ਜਲੰਧਰ ਤੇ ਲੁਧਿਆਣਾ ਵਿੱਚ ਚੋਣ ਰੈਲੀਆਂ ਕਰਵਾਉਣ ਦੀ ਹੈ ਯੋਜਨਾ
ਚੰਡੀਗੜ੍ਹ, 17 ਮਈ:ਪੰਜਾਬ ‘ਚ 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬੇਸ਼ੱਕ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੋਵੇ ਪਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੱਖਰੇ ਤੌਰ ਤੇ ਚਿੱਠੀ ਲਿਖ ਕੇ ਪੰਜਾਬ ਆਉਂਦਾ ਸੱਦਾ ਦਿੱਤਾ ਹੈ। ਚਿੱਠੀ ਵਿੱਚ ਜਾਖੜ ਨੇ ਇੱਛਾ ਜਤਾਈ ਹੈ ਕਿ ਸੀਐਮ ਯੋਗੀ ਬਟਾਲਾ, ਜਲੰਧਰ ਤੇ ਲੁਧਿਆਣਾ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚਣ।
ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ: ਵੜਿੰਗ
ਉਹਨਾਂ ਅੱਗੇ ਕਿਹਾ ਕਿ ਤੁਹਾਡੇ ਦੋਰੇ ਨਾਲ ਪੰਜਾਬ ਵਿੱਚ ਪੰਜਾਬ ਦੀ ਚੋਣ ਮੁਹਿੰਮ ਨੂੰ ਕਾਫੀ ਮਦਦ ਮਿਲੇਗੀ। ਸੁਨੀਲ ਜਾਖੜ ਨੇ ਯੋਗੀ ਅਦਿਤਿਆਨਾਥ ਨੂੰ ਚਿੱਠੀ ਵਿੱਚ ਇਹ ਵੀ ਕਿਹਾ ਕਿ ਤੁਹਾਡੀ ਯੋਗਤਾ, ਕਾਰਜ ਸ਼ੈਲੀ ਤੇ ਨਿਸ਼ਠਾ ਤੇ ਚਲਦਿਆਂ ਪੰਜਾਬ ਵਿੱਚ ਤੁਹਾਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਤੁਹਾਡੀ ਕਾਰਸ਼ੈਲੀ ਅਤੇ ਕਾਰਜ ਕੁਸ਼ਲਤਾ ਪੰਜਾਬੀ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜਾਖੜ ਵੱਲੋਂ ਭੇਜੀ ਗਈ ਚਿੱਠੀ ਦਾ ਹੁਣ ਯੋਗੀ ਅਦਿਤਿਆਨਾਥ ਵੱਲੋਂ ਵਾਪਸੀ ਜਵਾਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੇਖਣਾ ਇਹ ਵੀ ਬੰਦਾ ਕੀ ਇਕ ਜੂਨ ਦੀ ਵੋਟਾਂ ਤੋਂ ਪਹਿਲਾਂ ਕਿ ਸੀਐਮ ਯੋਗੀ ਪੰਜਾਬ ਵਿੱਚ ਪ੍ਰਚਾਰ ਕਰਨ ਆਉਣਗੇ ਜਾਂ ਨਹੀਂ।