Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਲੋਕ ਸਭਾ ਹਲਕੇ ਤੋਂ 18 ਉਮੀਦਵਾਰ ਚੋਣ ਮੈਦਾਨ ਚ : ਜ਼ਿਲ੍ਹਾ ਚੋਣ ਅਫ਼ਸਰ

21 Views

2 ਉਮੀਦਵਾਰਾਂ ਨੇ ਲਈਆਂ ਆਪਣੀਆਂ ਨਾਮਜ਼ਦਗੀਆਂ ਵਾਪਸ

ਬਠਿੰਡਾ, 17 ਮਈ : ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਸਭਾ ਹਲਕਾ ਬਠਿੰਡਾ-11 ਤੋਂ 20 ਨਾਮਜਦਗੀ ਪੱਤਰ ਯੋਗ ਪਾਏ ਗਏ ਸਨ, ਜਿਨ੍ਹਾ ਚੋਂ ਅੱਜ ਇੱਥੇ 2 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਲਏ ਹਨ ਅਤੇ 18 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਨਾਮਜਦਗੀ ਪੱਤਰ ਵਾਪਿਸ ਲੈਣ ਵਾਲੇ ਉਮੀਦਵਾਰਾਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਅਜ਼ਾਦ ਉਮੀਦਵਾਰ ਅੰਕੁਸ਼ ਜਿੰਦਲ ਅਤੇ ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਪਾਰਟੀ ਤੋਂ ਉਮੀਦਵਾਰ ਸੁਖਜੀਤ ਕੌਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ।

ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ

ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆਂ ਕਿ ਚੋਣ ਮੈਦਾਨ ਚ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ, ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜੀਤ ਮਹਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਨਿੱਕਾ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਤੋਂ ਪਰਮਪਾਲ ਕੌਰ ਸਿੱਧੂ ਰਹਿ ਗਏ ਹਨ। ਇਸੇ ਤਰ੍ਹਾਂ ਜਨਸੇਵਾ ਡਰਾਈਵਰ ਪਾਰਟੀ ਤੋਂ ਗੁਰਪ੍ਰੀਤ ਸਿੰਘ, ਅਜਾਦ ਸਮਾਜ ਪਾਰਟੀ (ਕਾਂਸੀ ਰਾਮ) ਤੋਂ ਜਸਵੀਰ ਸਿੰਘ, ਭਾਰਤੀਯ ਜਵਾਨ ਕਿਸਾਨ ਪਾਰਟੀ ਤੋਂ ਨੈਬ ਸਿੰਘ, ਨੈਸ਼ਨੇਲਿਸਟ ਜਸਟਿਸ ਪਾਰਟੀ ਤੋਂ ਪੂਨਮ ਰਾਣੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਤੋਂ ਲਖਵੀਰ ਸਿੰਘ ਰਹਿ ਗਏ ਹਨ।

ਹੁਸ਼ਿਆਰਪੁਰ ਤੋਂ ਆਪ ਉਮੀਦਵਾਰ ਡਾਕਟਰ ਚੱਬੇਵਾਲ ਦੇ ਹੱਕ ਚ ਭਗਵੰਤ ਮਾਨ ਨੇ ਕੀਤਾ ਰੋਡ ਸ਼ੋਅ

ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਅਜ਼ਾਦ ਉਮੀਦਵਾਰਾਂ ’ਚੋਂ ਅਮਨਦੀਪ ਸਿੰਘ, ਕੁਲਵੰਤ ਸਿੰਘ, ਗੁਰਬਰਨ ਸਿੰਘ, ਗੁਰਮੀਤ ਸਿੰਘ, ਜਗਜੀਵਨ ਬੱਲੀ, ਪਰਵਿੰਦਰ ਸਿੰਘ, ਪਾਲਾ ਰਾਮ ਅਤੇ ਭਗਵੰਤ ਸਿੰਘ ਚੋਣ ਮੈਦਾਨ ਵਿੱਚ ਰਹਿ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਬਠਿੰਡਾ ਲੋਕ ਸਭਾ ਹਲਕੇ ਚ ਪੈਂਦੇ ਕੁੱਲ 1814 ਪੋਲਿੰਗ ਬੂਥਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਲੰਬੀ ਚ 177, ਭੁੱਚੋ ਮੰਡੀ (ਐਸਸੀ) ਚ 203, ਬਠਿੰਡਾ (ਸ਼ਹਿਰੀ) ਚ 244, ਬਠਿੰਡਾ (ਦਿਹਾਤੀ) (ਐਸਸੀ) 170, ਤਲਵੰਡੀ ਸਾਬੋ ਚ 179, ਮੌੜ ਚ 196, ਮਾਨਸਾ ਚ 223, ਸਰਦੂਲਗੜ੍ਹ ਚ 206 ਅਤੇ ਬੁਢਲਾਡਾ (ਐਸਸੀ) ਚ 216 ਪੋਲਿੰਗ ਬੂਥ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ 1 ਜੂਨ (ਸ਼ਨੀਵਾਰ) ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦਾ ਨਤੀਜਾ 4 ਜੂਨ ਐਲਾਨਿਆ ਜਾਵੇਗਾ।

Related posts

ਮਨਰੇਗਾ ਫੰਡਾਂ ‘ਚ ਕਟੌਤੀ ਕਰਨ ਵਾਲੀ ਮੋਦੀ ਸਰਕਾਰ ਦੇ ਨੱਕ ‘ਚ ਦਮ ਕਰਾਂਗੇ’- ਘੁੱਦਾ

punjabusernewssite

SDM Balkarn Singh Mahal ਨੇ ਕਿਸਾਨਾਂ ਨਾਲ ਕੋਟਸਮੀਰ ’ਚ ਕੀਤੀ ਮੀਟਿੰਗ, ਪਰਾਲੀ ਨਾ ਸਾੜਣ ਦੀ ਕੀਤੀ ਅਪੀਲ

punjabusernewssite

ਭਾਈ ਗੁਰਜਿੰਦਰ ਸਿੰਘ ਸਿੱਧੂ ਬਣੇ ਭੁੱਚੋ ਖੁਰਦ ਦੇ ਸਰਪੰਚ

punjabusernewssite