ਸ੍ਰੀਨਗਰ, 19 ਮਈ: ਜੰਮੂ-ਕਸ਼ਮੀਰ ਵਿੱਚ ਬੀਤੇ ਦਿਨ ਅੱਤਵਾਦੀਆਂ ਵੱਲੋਂ ਦੋ ਜਗ੍ਹਾ ‘ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਹਿਲੀ ਖਬਰ ਮੁਤਾਬਕ ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਅੱਤਵਾਦੀਆਂ ਨੇ ਹੀਰਾਪੁਰ ਦੇ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਬਕਾ ਸਰਪੰਚ ਭਾਜਪਾ ਨਾਲ ਜੁੜਿਆ ਹੋਇਆ ਸੀ ਜਿਸ ਕਰਕੇ ਅੱਤਵਾਦੀਆਂ ਨੇ ਇਸ ਸਾਬਕਾ ਸਰਪੰਚ ਨੂੰ ਨਿਸ਼ਾਨਾ ਬਣਾਇਆ ਹੈ। ਸਰਪੰਚ ਦੀ ਪਛਾਣ ਇਜਾਜ਼ ਅਹਿਮਦ ਸ਼ੇਖ ਵਜੋਂ ਹੋਈ ਹੈ। ਉੱਥੇ ਹੀ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਅਨੰਤਨਾਗ ਇਲਾਕੇ ਵਿੱਚ ਦੋ ਸੈਲਾਨੀਆਂ ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਦੋਹੇ ਸੈਲਾਨੀ ਜ਼ਖਮੀ ਹੋ ਗਏ ਹਨ।
CM ਕੇਜਰੀਵਾਲ ਮੰਤਰੀਆਂ ਤੇ ਵਿਧਾਇਕਾਂ ਸਹਿਤ BJP office ‘ਚ ਗ੍ਰਿਫ਼ਤਾਰੀਆਂ ਲਈ ਦੇਣਗੇ ਚੁਣੌਤੀ
ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਸੈਲਾਨੀ ਦੋਵੇਂ ਪਤੀ ਪਤਨੀ ਹਨ ਅਤੇ ਖਬਰਾਂ ਮੁਤਾਬਕ ਪਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਅੱਤਵਾਦੀ ਹਮਲਾ ਅਨੰਤਨਾਗ ਜ਼ਿਲੇ ਦੇ ਯਾਨਾਰ ਇਲਾਕੇ ਵਿੱਚ ਹੋਇਆ ਸੀ। ਦੋਹਾਂ ਸੈਲਾਨੀਆਂ ਦੀ ਪਛਾਣ ਫਰਹਾ ਅਤੇ ਤਬਰੇਜ ਵਜੋਂ ਹੋਈ ਹੈ। ਦੱਸ ਦਈਏ ਕਿ ਕਸ਼ਮੀਰ ਚ 370 ਹਟਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਪਰ ਚੋਣਾ ਤੋਂ ਪਹਿਲਾ ਇਸ ਤਰ੍ਹਾਂ ਦਾ ਅੱਤਵਾਦੀ ਹਮਲਾ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਰਿਹਾ ਹੈ।
Share the post "ਲੋਕ ਸਭਾ ਚੋਣਾ ਤੋਂ ਪਹਿਲਾ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀ ਦਹਿਸ਼ਤ, ਭਾਜਪਾ ਆਗੂ ਅਤੇ ਸੈਲਾਨੀਆਂ ‘ਤੇ ਹਮਲਾ"