ਜ਼ਿਲ੍ਹੇ ਭਰ ਚ ਕਰਵਾਈ ਗਈ ਪੋਲਿੰਗ ਸਟਾਫ਼ ਦੀ ਦੂਜੀ ਰਿਹਰਸਲ

Date:

spot_img

ਰਿਹਰਸਲ ਦੌਰਾਨ ਕਰੀਬ 7000 ਪੋਲਿੰਗ ਅਮਲਾ ਰਿਹਾ ਹਾਜ਼ਰ

ਬਠਿੰਡਾ 19 ਮਈ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮਾਸਟਰ ਟ੍ਰੇਨਰਜ਼ ਵੱਲੋਂ ਚੋਣ ਅਮਲੇ ਨੂੰ ਅੱਜ ਦੂਜੀ ਰਿਹਰਸਲ ਵਿਧਾਨ ਸਭਾ ਹਲਕਾ ਪੱਧਰ ਤੇ ਸਬੰਧਤ ਏ.ਆਰ.ਓਜ਼ ਦੀ ਨਿਗਰਾਨੀ ਹੇਠ ਕਰਵਾਈ ਗਈ। ਰਿਹਰਸਲ ਦੌਰਾਨ ਜ਼ਿਲ੍ਹੇ ਦੇ ਸਾਰੇ 6 ਵਿਧਾਨ ਸਭਾ ਹਲਕਿਆਂ ਚੋਂ ਕਰੀਬ 7000 ਦੀ ਗਿਣਤੀ ਵਿੱਚ ਪੋਲਿੰਗ ਸਟਾਫ਼ ਹਾਜ਼ਰ ਰਿਹਾ। ਵਿਧਾਨ ਸਭਾ ਹਲਕਾ 91-ਭੁੱਚੋ ਮੰਡੀ ਦੀ ਰਿਹਰਸਲ ਆਈ.ਐਚ.ਐਮ ਵਿਖੇ ਕਰਵਾਈ ਗਈ। ਇਸ ਮੌਕੇ ਲੋਕ ਸਭਾ ਹਲਕਾ ਬਠਿੰਡਾ ਦੇ ਜਨਰਲ ਅਬਜ਼ਰਵਰ ਡਾ. ਐਸ. ਪ੍ਰਭਾਕਰ, (ਆਈ.ਏ.ਐਸ.) ਅਤੇ ਆਰ.ਟੀ.ਏ-ਕਮ-ਏ.ਆਰ.ਓ ਭੁੱਚੋ ਮੰਡੀ-91 ਮੈਡਮ ਪੂਨਮ ਸਿੰਘ ਮੌਜੂਦ ਰਹੇ। ਰਿਹਰਸਲ ਦੌਰਾਨ ਕਰੀਬ 1050 ਪੋਲਿੰਗ ਸਟਾਫ਼ ਮੌਜੂਦ ਸੀ।

ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ ‘ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ

ਵਿਧਾਨ ਸਭਾ ਹਲਕਾ 90-ਰਾਮਪੁਰਾ ਦੀ ਰਿਹਰਸਲ ਪੰਜਾਬੀ ਯੂਨੀਵਰਸਿਟੀ ਕੈਂਪਸ ਰਾਮਪੁਰਾ ਫੂਲ ਦੇ ਮਲਟੀਪਰਪਜ ਹਾਲ ਵਿਖੇ ਕਰਵਾਈ ਗਈ। ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, ਰਾਮਪੁਰਾ ਫੂਲ ਸ੍ਰੀ ਕੰਵਰਜੀਤ ਸਿੰਘ ਦੀ ਮੌਜੂਦਗੀ ਚ ਰਿਹਰਸਲ ਮੌਕੇ ਕਰੀਬ 1050 ਪੋਲਿੰਗ ਸਟਾਫ਼ ਹਾਜ਼ਰ ਰਿਹਾ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 93-ਬਠਿੰਡਾ (ਦਿਹਾਤੀ) ਦੀ ਰਿਹਰਸਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਵਿਖੇ ਕਰਵਾਈ ਗਈ। ਰਿਹਰਸਲ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਏ.ਆਰ.ਓ ਬਠਿੰਡਾ (ਦਿਹਾਤੀ) ਮੈਡਮ ਲਵਜੀਤ ਕਲਸੀ ਦੀ ਮੌਜੂਦਗੀ ਚ 1400 ਪੋਲਿੰਗ ਸਟਾਫ਼ ਦੁਆਰਾ ਰਹਿਰਸਲ ਕੀਤੀ ਗਈ।

ਜਾਖੜ ਦਾ ਦਾਅਵਾ: ਕੇਂਦਰ ਦੇ ਫੰਡਾਂ ਨਾਲ ਪੰਜਾਬ ‘ਚ ਹੋਏ ਵਿਕਾਸ ਕੰਮ

ਵਿਧਾਨ ਸਭਾ ਹਲਕਾ 94- ਤਲਵੰਡੀ ਸਾਬੋ ਦੀ ਰਿਹਰਸਲ ਦਸਮੇਸ਼ ਸਕੂਲ ਤਲਵੰਡੀ ਸਾਬੋ ਵਿਖੇ ਕਰਵਾਈ ਗਈ। ਰਹਿਰਸਲ ਦੌਰਾਨ ਸਹਾਇਕ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ ਦੀ ਮੌਜੂਦਗੀ ਚ ਕਰੀਬ 930 ਦੀ ਗਿਣਤੀ ਚ ਪੋਲਿੰਗ ਸਟਾਫ਼ ਹਾਜ਼ਰ ਸੀ। ਵਿਧਾਨ ਸਭਾ ਹਲਕਾ 95-ਮੌੜ ਦੀ ਰਿਹਰਸਲ ਉਪ ਮੰਡਲ ਮੈਜਿਸਟ੍ਰੇਟ ਮੌੜ-ਕਮ-ਏ.ਆਰ.ਓ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਚ ਪਟਿਆਲਾ ਯੂਨੀਵਰਸਿਟੀ ਕੈਂਪਸ ਹਾਲ ਮੌੜ ਵਿਖੇ ਕਰਵਾਈ ਗਈ। ਇਸ ਮੌਕੇ ਕਰੀਬ 1200 ਪੋਲਿੰਗ ਸਟਾਫ਼ ਹਾਜ਼ਰ ਸੀ। ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਦੀ ਰਿਹਰਸਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਿਜਨਿਸ ਸਕੂਲ ਅਤੇ ਡੀਪਾਰਟਮੈਂਟ ਆਫ਼ ਫੂਡ ਸਾਇੰਸ ਵਿਖੇ ਕਰਵਾਈ ਗਈ। ਉਪ ਮੰਡਲ ਮੈਜਿਸਟ੍ਰੇਟ ਬਠਿੰਡਾ-ਕਮ-ਏ.ਆਰ.ਓ ਬਠਿੰਡਾ (ਸ਼ਹਿਰੀ) ਮੈਡਮ ਇਨਾਯਤ ਦੀ ਮੌਜੂਦਗੀ ਚ 1200 ਪੋਲਿੰਗ ਸਟਾਫ਼ ਨੇ ਰਿਹਰਸਲ ਕੀਤੀ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएमडीए सीईओ ने पंचकूला में इंफ्रास्ट्रक्चर प्रोजेक्ट का किया ग्राउंड इंस्पेक्शन

👉शहर की सुंदरता और सुविधाओं पर पीएमडीए का विशेष...

BJP Chandigarh ਪ੍ਰਧਾਨ ਦੇ ਬਿਆਨ ਖਿਲਾਫ ਸੜਕਾਂ ‘ਤੇ ਉੱਤਰੀ ਬਠਿੰਡਾ ਕਾਂਗਰਸ

👉ਭਾਜਪਾ ਦੀ ਪੰਜਾਬ ਵਿਰੋਧੀ ਸੋਚ ਹੋਈ ਜਨਤਕ, ਚੰਡੀਗੜ੍ਹ ਦੇ...

Amritsar ਵਿੱਚ ਸਰਹੱਦ ਨੇੜਿਓਂ ਏਕੇ-47 ਰਾਈਫਲ ਸਮੇਤ 26 ਆਧੁਨਿਕ ਹਥਿਆਰ ਬਰਾਮਦ; ਇੱਕ ਵਿਅਕਤੀ ਕਾਬੂ

👉ਆਸਟ੍ਰੇਲੀਆ ਅਧਾਰਤ ਸਾਥੀ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ...