ਬਠਿੰਡਾ, 20 ਮਈ :ਲੋਕ ਸਭਾ ਹਲਕਾ ਬਠਿੰਡਾ ਤੋਂ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਆਪਣੇ ਚੋਣ ਪ੍ਰਚਾਰ ਦੌਰਾਨ ‘ਇੰਡੀਅਨ ਮੈਡੀਕਲ ਐਸੋਸੀਏਸ਼ਨ’ (ਆਈ.ਐੱਮ.ਏ.) ਦੀ ਬਠਿੰਡਾ ਇਕਾਈ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਬਤੌਰ ਸੰਸਦ ਮੈਂਬਰ ਪਿਛਲੇ 15 ਸਾਲਾਂ ਦੌਰਾਨ ਆਪਣੇ ਵਲੋਂ ਬਠਿੰਡਾ ਵਿਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਦੱਸਦੇ ਹੋਏ ਕਿਹਾ ਕਿ ਅੱਜ ਸਿਹਤ ਸਹੂਲਤਾਂ ਅਤੇ ਸਿੱਖਿਆ ਸਭ ਤੋਂ ਮਹਿੰਗੀ ਹੋ ਚੁੱਕੀ ਹੈ, ਪਰ ਉਨ੍ਹਾਂ ਦਾ ਮੁੱਢ ਤੋਂ ਹੀ ਟੀਚਾ ਰਿਹਾ ਕਿ ਉਹ ਇਹ ਦੋਵੇਂ ਸਹੂਲਤਾਂ ਲੋਕਾਂ ਨੂੰ ਸਸਤੇ ਭਾਅ ਵਿਚ ਮੁਹੱਈਆ ਕਰਵਾਉਣਗੇ, ਜਿਸ ਦੇ ਚਲਦਿਆਂ ਉਨ੍ਹਾਂ ਏਮਜ਼ ਵਰਗੀ ਵੱਡੀ ਸਿਹਤ ਸੰਸਥਾਂ ਨੂੰ ਬਠਿੰਡਾ ਵਿਚ ਲਿਆਉਣ ਤੋਂ ਇਲਵਾ ਇੱਥੇ ਕੇਂਦਰੀ ਯੂਨੀਵਰਸਿਟੀ ਸਮੇਤ ਹੋਰ ਸਿੱਖਿਆ ਅਦਾਰੇ ਸਥਾਪਿਤ ਕਰਨ ਲਈ ਯਤਨ ਕੀਤੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਜਨਰਲ ਆਬਜ਼ਰਬਰ ਨਾਲ ਕੀਤੀ ਪਹਿਲੀ ਰੈਂਡਮਾਈਜੇਸ਼ਨ
ਏਮਜ਼ ਆਉਣ ਨਾਲ ਜਿੱਥੇ ਬਠਿੰਡਾ ਇੱਕ ਵੱਡੀ ਮੈਡੀਕਲ ਹੱਬ ਵਜੋਂ ਉਭਰਿਆ ਹੈ, ਉੱਥੇ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ ਅਤੇ ਬਠਿੰਡਾ ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਹਿਮਾਚਲ ਦੇ ਲੋਕ ਵੀ ਸਿਹਤ ਸਹੂਲਤਾਂ ਦਾ ਇੱਥੋਂ ਲਾਭ ਲੈ ਰਹੇ ਹਨ। ਉਨ੍ਹਾਂ ਆਪਣੇ ਵਿਕਾਸ ਕਾਰਜਾਂ ਲਈ ਐਸੋਸੀਏਸ਼ਨ ਤੋਂ ਵੋਟਾਂ ਦੀ ਮੰਗ ਕੀਤੀ।ਇਸ ਮੌਕੇ ਆਈ.ਐੱਮ.ਏ. ਦੇ ਪ੍ਰਧਾਨ ਡਾ. ਵਿਕਾਸ ਛਾਬੜਾ, ਸਕੱਤਰ ਡਾ. ਰਵੀ, ਖਜ਼ਾਨਚੀ ਡਾ. ਦੀਪਕ ਬਾਂਸਲ, ਸਾਬਕਾ ਪ੍ਰਧਾਨ ਡਾ. ਰਾਜੇਸ਼ ਮਹੇਸ਼ਵਰੀ, ਸਾਬਕਾ ਪ੍ਰਧਾਨ ਡਾ. ਸ਼ਿਵ ਦੱਤ ਗੁਪਤਾ ਤੇ ਮੀਤ ਪ੍ਰਧਾਨ ਡਾ. ਸੌਰਵ ਗੁਪਤਾ ਨੇ ਉਨ੍ਹਾਂ ਨੂੰ ਹਮਾਇਤ ਦਾ ਭਰੋਸਾ ਦਿੱਤਾ। ਇਸ ਮੌਕੇ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ-ਪੱਤਰ ਵੀ ਸੌਂਪਿਆ।ਇਸ ਮੌਕੇ ਹਲਕਾ ਇੰਚਾਰਜ਼ ਬਠਿੰਡਾ ਇਕਬਾਲ ਸਿੰਘ ਬਬਲੀ ਢਿੱਲੋਂ, ਬੀਬਾ ਬਾਦਲ ਦੀ ਚੋਣ ਪ੍ਰਚਾਰ ਕਮੇਟੀ ਦੇ ਕੋਆਰਡੀਨੇਟਰ ਇੰਦਰਜੀਤ ਸਿੰਘ ਬਰਾੜ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਪੀ.ਏ.ਸੀ. ਮੈਂਬਰ ਨਿਰਮਲ ਸਿੰਘ ਸੰਧੂ, ਜ਼ਿਲ੍ਹਾ ਪ੍ਰੈੱਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾ, ਬੁਲਾਰਾ ਚਮਕੌਰ ਸਿੰਘ ਮਾਨ ਅਤੇ ਵਪਾਰ ਮੰਡਲ ਦੇ ਪ੍ਰਧਾਨ ਅਮਿੱਤ ਕਪੂਰ ਮੌਜੂਦ ਸਨ।
Share the post "ਹਰਸਿਮਰਤ ਕੌਰ ਬਾਦਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ"