ਸੁਖਜਿੰਦਰ ਮਾਨ
ਬਠਿੰਡਾ, 05 ਸਤੰਬਰ: ਸ਼ਹਿਰ ਅੰਦਰ ਨਾਗਰਿਕ ਸਹੂਲਤਾਂ ਦੀ ਘਾਟ ਵਿਰੁੱਧ ਅੱਜ ਸਵੇਰੇ ਜੌਗਰ ਪਾਰਕ ਵਿਖੇ ਜਮੂਹਰੀ ਅਧਿਕਾਰ ਸਭਾ ਵਲੋਂ ਰੋਸ ਪ੍ਦਰਸ਼ਨ ਕੀਤਾ ਗਿਆ। ਸਭਾ ਦੇ ਜ਼ਿਲ੍ਹਾ ਪ੍ਰਧਾਨ ਪਿ੍ਰੰ ਬੱਗਾ ਸਿੰਘ ਤੇ ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦਸਿਆ ਕਿ ਇਸ ਮੌਕੇ ਇਕੱਠੇ ਹੋਏ ਨਾਗਰਿਕਾਂ ਨੇ ਨਗਰ ਨਿਗਮ ਦੇ ਮਾੜੇ ਪ੍ਰਬੰਧਾਂ ਵਿਰੁਧ ਨਾਅਰੇਬਾਜੀ ਕੀਤੀ। ਪ੍ਰਦਰਸ਼ਨ ਵਿਚ ਸ਼ਾਮਲ ਵਕੀਲ ਸੁਦੀਪ ਸਿੰਘ,ਮੱਖਣ ਸਿੰਘ,ਪਿ੍ਰੰ ਰਣਜੀਤਸਿੰਘ,ਪੁਸ਼ਪਲਤਾ,ਕੁਲਵੰਤ ਕੌਰ, ਹਰਬੰਸ ਕੌਰ,ਵਕੀਲ ਐੱਨ ਕੇ ਜੀਤ,ਤਰਸੇਮ ਸਿੰਘ,ਕਰਤਾਰ ਸਿੰਘ,ਮੰਦਰ ਜੱਸੀ,ਸੰਤੋਖ ਸਿੰਘ ਮੱਲਣ,ਭੋਜਰਾਜ,ਨਵਤੇਜ ਪੋਹੀ, ਰਜੇਸ਼,ਅਮਨਪ੍ਰੀਤ ਕੌਰ,ਮੋਹਨ ਲਾਲ,ਮਹਿੰਦਰ ਘੁੱਦਾ,ਰਾਜਪਾਲ ਸਿੰਘ ਤੇ ਮਨੋਹਰ ਦਾਸ ਨੇ ਮੰਗ ਕੀਤੀ ਕਿ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਣੀ ਦੇ ਕੁਦਰਤੀ ਵਹਾਅ ਅਨੁਸਾਰ ਸਟੌਰਮ ਡਰੇਨ ਦੀਆਂ ਵੱਖਰੀਆਂ ਪਾਈਪਾਂ ਜਮੀਨਦੋਜ਼ ਪਾ ਕੇ ਬੀੜ ਤਲਾਅ ਵਾਲੇ ਪਾਸੇ ਨਜਾਇਜ ਕਬਜੇ ਹੇਠਲੀ ਲੱਗਭਗ 97 ਏਕੜ ਜਮੀਨ ਵਿੱਚ ਡੂੰਘੇ ਡੱਗ ਪੁੱਟ ਕੇ ਪਾਣੀ ਸਟੋਰ ਕੀਤਾ ਜਾਵੇ। ਕੁਦਰਤੀ ਬਣੇ ਛੱਪੜਾਂ (ਚੰਦਸਰਬਸਤੀ,ਸੰਜੇ ਟੋਭਾ ਅਤੇ ਸੰਗੂਆਣਾ ਆਦਿ) ਨੂੰ ਨਜਾਇਜ ਕਬਜਿਆਂ ਤੋਂ ਮੁਕਤ ਕਰਵਾਕੇ ਡੂੰਘਾ ਕੀਤਾ ਜਾਵੇ। ਪਾਣੀ ਨੂੰ ਧਰਤੀ ‘ਚ ਜਜਬ ਕਰਨ ਲਈ ਸਾਰੇ ਸਰਕਾਰੀ/ ਨਿਜੀ ਅਦਾਰਿਆਂ ਅੰਦਰ ਰੀਚਾਰਜਿੰਗ ਸਿਸਟਮ ਲਾਉਣੇ ਲਾਜਮੀ ਕੀਤੇ ਜਾਣ। ਖਸਤਾ ਹਾਲ ਹੋ ਚੁਕੇ ਸੀਵਰੇਜ ਪ੍ਰਬੰਧ ਨੂੰ ਨਵਿਆਇਆ ਤੇ ਲੋੜ ਮੁਤਾਬਕ ਵਧਾਇਆ ਜਾਵੇ। ਨਿਜੀ ਕੰਪਨੀ ਤਿ੍ਰਵੈਣੀ ਨਾਲ ਕੀਤੇ ਸਮਝੌਤੇ ਰੱਦ ਕਰਕੇ ਨਗਰ ਨਿਗਮ ਖੁੱਦ ਪੁਖਤਾ ਇੰਤਜਾਮ ਕਰੇ। ਪਿਛਲੇ ਸਾਢੇ 14 ਸਾਲਾਂ ਚ ਖਰਚ ਕੀਤੇ ਲੋਕਾਂ ਦੇ ਪੈਸਿਆਂ ਦਾ ਹਿਸਾਬ ਕਿਤਾਬ ਦਿੱਤਾ ਜਾਵੇ। ਪੀਣ ਵਾਲੇ ਪਾਣੀ ਦੇ ਸਟੋਰੇਜ ਟੈਂਕਾਂ ਚ ਜੰਮੀ ਗਾਰ ਬਾਹਰ ਕੱਢੀ ਜਾਵੇ ਅਤੇ ਉਹਨਾਂ ਦੀ ਸਮਰਥਾ ਵੀ ਵਧਾਈ ਜਾਵੇ ਤਾਂ ਕਿ ਪੀਣ ਵਾਲੇ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣੇ। ਪਬਲਿਕ ਪਾਰਕਾਂ ਤੇ ਕੀਤੇ ਨਜਾਇਜ ਕਬਜੇ ਹਟਾਏ ਜਾਣ। ਕੂੜਾ ਡੰਪ ਸ਼ਹਿਰ ਤੋਂ ਬਾਹਰ ਭੇਜੇ ਜਾਣ ਅਤੇ ਸਫਾਈ ਕਾਮਿਆਂ ਦੀ ਰੈਗੂਲਰ ਭਰਤੀ ਕੀਤੀ ਜਾਵੇ। ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਲੋਕਾਂ ਤੋਂ ਇਜੱਠੇ ਕੀਤੇ ਫੰਡਾਂ ਚੋਂ ਕੀਤਾ ਜਾਵੇ।
ਨਾਗਰਿਕ ਸਹੂਲਤਾਂ ਦੀ ਘਾਟ ਵਿਰੁੱਧ ਜਮਹੂਰੀ ਅਧਿਕਾਰ ਸਭਾ ਵਲੋਂ ਪ੍ਦਰਸ਼ਨ
8 Views