ਗੋਹਾਨਾ, 24 ਮਈ: ਹਰਿਆਣਾ ਦੇ ਗੋਹਾਨਾ ਵਿੱਚ ਦਿਓਰ-ਭਰਜਾਈ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਭਰਜਾਈ ਆਪਣੇ ਬੱਚੇ ਨੂੰ ਨਾਲ ਲੈ ਕੇ ਆਪਣੇ ਹੀ ਦਿਓਰ ਨਾਲ ਫਰਾਰ ਹੋ ਜਾਂਦੀ ਹੈ। ਔਰਤ ਜਿਸ ਨਾਲ ਫਰਾਰ ਹੁੰਦੀ ਹੈ ਰਿਸ਼ਤੇ ਵਿਚ ਪਤੀ ਦੇ ਮਾਸੀ ਦਾ ਮੁੰਡਾ ਲੱਗਦਾ ਸੀ। ਇਹ ਦੋਵੇਂ ਦਿਓਰ-ਭਰਜਾਈ ਦੇ ਪਿਛਲੇ ਕਾਫੀ ਸਮੇਂ ਤੋਂ ਨਾਜਾਇਜ਼ ਸਬੰਧ ਸੀ, ਜਿਸ ਕਰਕੇ ਇਹ ਦੋਵੇਂ ਚਾਰ ਦਿਨ ਪਹਿਲਾਂ ਘਰ ਤੋਂ ਫਰਾਰ ਹੋ ਗਏ। ਫਰਾਰ ਹੋਣ ਤੋਂ ਬਾਅਦ ਇਹ ਹਰਿਆਣਾ ਦੇ ਗੋਹਾਨਾ ਰੋਹਤਕ ਰੋਡ ਸਥਿਤ ਇੱਕ ਹੋਟਲ ਵਿੱਚ ਰੁਕੇ।
ਸ਼ੇਅਰ ਮਾਰਕੀਟ ‘ਚ ਪਿਆ ਘਾਟਾ ਤਾਂ ਪਰਿਵਾਰ ਸਮੇਤ ਖਾਦਾ ਜ਼.ਹਿਰ
ਹੋਟਲ ਵਿੱਚ ਇੱਕ ਦਿਨ ਬਤਾਉਣ ਤੋਂ ਬਾਅਦ ਦੋਹਾਂ ਨੇ ਹੋਟਲ ਤੇ ਕਮਰੇ ਵਿੱਚ ਹੀ ਫਾਹਾ ਲੈ ਲਿਆ। ਵਿਆਹੁਤਾ ਨਾਲ ਜਿਹੜਾ ਬੱਚਾ ਸੀ ਉਹ ਸਾਰੀ ਰਾਤ ਹੋਟਲ ਦੇ ਕਮਰੇ ਵਿੱਚ ਰੋਂਦਾ ਰਿਹਾ। ਜਦੋਂ ਸਵੇਰੇ ਵੀ ਬੱਚੇ ਦੀ ਰੋਣ ਦੀ ਆਵਾਜ਼ ਆਉਂਦੀ ਰਹੀ ਤਾਂ ਹੋਟਲ ਦੇ ਸਟਾਫ ਨੇ ਕਿਸੀ ਤਰ੍ਹਾਂ ਦਰਵਾਜ਼ਾ ਖੋਲਿਆ ਤੇ ਸਾਹਮਣੇ ਦਿਓਰ ਭਰਜਾਈ ਦੀ ਲਾਸ਼ਾਂ ਨੂੰ ਲਟਕਦਾ ਹੋਇਆ ਪਾਇਆ। ਫਿਲਹਾਲ ਹੋਟਲ ਵਾਲਿਆਂ ਨੇ ਪੁਲਿਸ ਨੇ ਇਸਦੀ ਜਾਣਕਾਰੀ ਦੇ ਦਿੱਤੀ ਹੈ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।