ਬਠਿੰਡਾ, 24 ਮਈ: ਪਿੰਡ ਹਰਰਾਏਪੁਰ ਵਿੱਚ ਬਣੀ ਸਰਕਾਰੀ ਗਊਸ਼ਾਲਾ ਵਿੱਚ ਗਊਆਂ ਦੀ ਹੋ ਰਹੀ ਦੁਰਦਸ਼ਾ ਅਤੇ ਪ੍ਰਸ਼ਾਸਨ ਵੱਲੋਂ ਗਊਆਂ ਲਈ ਪੂਰੇ ਹਰੇ ਚਾਰੇ ਦੀ ਮੰਗ ਨੂੰ ਲੈ ਕੇ ਰੋਹ ਵਿੱਚ ਹਰਰਾਏਪੁਰ ਗਊਸ਼ਾਲਾ ਸੁਧਾਰ ਕਮੇਟੀ ਨਾਲ ਸਬੰਧਤ ਗਊ ਭਗਤ ਸ਼ਾਮ 6 ਵਜੇ ਫਾਇਰ ਬ੍ਰਿਗੇਡ ਚੌਕ ਵਿੱਚ ਇਕੱਠੇ ਹੋਏ ਅਤੇ ਹਰਰਾਏਪੁਰ ਗਊਸ਼ਾਲਾ ਦੀ ਹਾਲਤ ਨੂੰ ਵੱਡੀ ਸਕਰੀਨ ’ਤੇ ਵਿਖਾਉਂਦੇ ਹੋਏ ਉਨ੍ਹਾਂ ਗਰਮ ਸੜਕਾਂ ’ਤੇ ਬੈਠ ਕੇ ਚੱਕਾ ਜਾਮ ਕੀਤਾ ਅਤੇ ਗਾਵਾਂ ਨੂੰ ਪੂਰੀ ਖੁਰਾਕ ਨਾ ਮਿਲਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਜਿਵੇਂ ਹੀ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਵੱਡੀ ਗਿਣਤੀ ਵਿੱਚ ਗਊ ਭਗਤ ਧਰਨੇ ਵਾਲੀ ਥਾਂ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਦੇ ਨਾਲ ਹੀ ਵਪਾਰ ਮੰਡਲ ਅਤੇ ਗਊ ਭਗਤਾਂ ਨੇ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਮਸਲਾ ਹੱਲ ਨਾ ਹੋਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਅਤੇ ਵੋਟਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ।
ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਫੁੱਟ ਪਾਊ ਰਾਜਨੀਤੀ ਦੀ ਬਜਾਏ ਵਿਕਾਸ ਨੂੰ ਪਹਿਲ ਦਿੱਤੀ
ਜਿਸ ਬਾਅਦ ਰਾਤ ਨੂੰ ਧਰਨੇ ਲਈ ਖਾਣੇ ਦਾ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਜਿਕਰਯੋਗ ਹੈ ਕਿ ਪੂਰੇ ਪੰਜਾਬ ਵਿੱਚ ਪਹਿਲੀ ਵਾਰ 6 ਪੁਤਲੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ, ਨਿਗਮ ਕਮਿਸ਼ਨਰ ਅਤੇ ਡੀ.ਡੀ.ਪੀ.ਓ. ਦੇ ਅਰਥੀਆਂ ਬਣਾਈਆਂ ਗਈਆਂ। ਦੇਰ ਰਾਤ 8.30 ਵਜੇ ਏਡੀਸੀ ਜਰਨਲ ਲਤੀਫ਼ ਅਹਿਮਦ ਮੌਕੇ ’ਤੇ ਪੁੱਜੇ।ਉਨ੍ਹਾਂ ਗਊ ਭਗਤਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰਕੇ ਸ਼ਨੀਵਾਰ ਤੋਂ ਹਰਰਾਏਪੁਰ ਗਊਸ਼ਾਲਾ ਵਿੱਚ ਪ੍ਰਸ਼ਾਸਨ ਖੁਦ ਜ਼ਿੰਮੇਵਾਰੀ ਨਿਭਾਏਗਾ ਅਤੇ ਗਾਵਾਂ ਦੀ ਦੇਖਭਾਲ ਕਰੇਗਾ। ਸਰਕਾਰੀ ਕਰਮਚਾਰੀ ਉਨ੍ਹਾਂ ਦੇ ਪੂਰੇ ਪੋਸ਼ਣ ਦਾ ਪ੍ਰਬੰਧ ਕਰਨਗੇ। ਪ੍ਰਸ਼ਾਸਨ ਵੱਲੋਂ ਠੇਕੇਦਾਰ ਜਗਰਾਜ ਸਿੰਘ ਦਾ ਠੇਕਾ ਰੱਦ ਕਰਨ ਲਈ ਤੀਜਾ ਨੋਟਿਸ ਜਾਰੀ ਕਰ ਦਿਤਾ ਗਿਆ ਹੈ।ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਗਊ ਭਗਤਾਂ ਨੇ ਰਾਤ 9 ਵਜੇ ਉਕਤ ਪੁਤਲੇ ਸਾੜ ਕੇ ਧਰਨਾ ਸਮਾਪਤ ਕੀਤਾ।
Share the post "ਬਠਿੰਡਾ ’ਚ ਗਉਭਗਤਾਂ ਨੇ ਚੱਕਾ ਜਾਮ ਕਰਕੇ ਪ੍ਰਸਾਸ਼ਨ ਦੇ ਫੂਕੇ ਪੁਤਲੇ, ਦੇਰ ਰਾਤ ਜਾਗਿਆ ਪ੍ਰਸਾਸ਼ਨ"