ਅਕਾਲੀ ਆਗੂ ਰਾਜ ਕੁਮਾਰ ਗੁਪਤਾ ਸਮੇਤ ਕਈਆਂ ਨੇ ਫੜਿਆ ਭਾਜਪਾ ਦਾ ਪੱਲਾ
ਜਾਖੜ ਤੇ ਹੋਰਾਂ ਨੇ ਪਾਰਟੀ ਚ ਸ਼ਾਮਲ ਉੱਤੇ ਕੀਤਾ ਸਵਾਗਤ
ਚੰਡੀਗੜ੍ਹ, 25 ਮਈ : ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਲੜ ਚੁੱਕੇ ਰਾਜ ਕੁਮਾਰ ਗੁਪਤਾ ਆਪਣੇ ਸਾਥੀਆਂ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। । ਇਸ ਮੌਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਪਠਾਨਕੋਟ ਵਿਜੇ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਸੁਰੇਸ਼ ਸ਼ਰਮਾ, ਸੂਬਾ ਮੀਡੀਆ ਮੁਖੀ ਭਾਜਪਾ ਪੰਜਾਬ ਵਿਨਿਤ ਜੋਸ਼ੀ ਆਦਿ ਵੀ ਮੌਜੂਦ ਸਨ।
ਫੋਟੋ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਰਾਹੀਂ ਪਾਈ ਜਾ ਸਕਦੀ ਹੈ ਵੋਟ: ਜ਼ਿਲ੍ਹਾ ਚੋਣ ਅਫ਼ਸਰ
ਇਸ ਮੌਕੇ ਸੂਬਾ ਪ੍ਰਧਾਨ ਜਾਖੜ ਨੇ ਕਿਹਾ ਕਿ ਪੀਐਮ ਮੋਦੀ ਦੇ ਵਿਕਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ ਰਾਜ ਕੁਮਾਰ ਗੁਪਤਾ ਸਮੇਤ ਠਾਕੁਰ ਖਜੂਰ ਸਿੰਘ, ਸੁਭਾਸ਼ ਚੰਦਰ, ਠਾਕੁਰ ਕਰਨ ਸਿੰਘ, ਠਾਕੁਰ ਕਮਲ ਸਿੰਘ, ਸਰਦਾਰ ਪ੍ਰੇਮ ਸਿੰਘ, ਰਾਜੇਂਦਰ ਸ਼ਰਮਾ, ਦੀਪਕ ਸ਼ਰਮਾ, ਵਿਪਨ ਮਹਾਜਨ, ਅਨਿਲ ਮਹਾਜਨ, ਵਿਕਰਮ ਭੰਡਾਰੀ, ਪ੍ਰਧਾਨ ਬੋਧਰਾਜ, ਗੌਰਵ ਕਸ਼ਯਪ, ਵਰੁਣ ਧੀਮਾਨ, ਡਾ. ਰਾਹੁਲ ਪੁਰੀ, ਗਗਨਦੀਪ, ਸੰਨੀ ਕਸ਼ਿਸ਼, ਅੰਕਿਤ ਮਹਿਰਾ, ਪਾਰਸ ਸ਼ਰਮਾ, ਯੁਵਰਾਜ ਸ਼ਰਮਾ ਤੇ ਰਾਹੁਲ ਮਹਾਜਨ ਆਦਿ ਆਗੂਆਂ ਨੇ ਭਾਜਪਾ ਦੀ ਅਗਵਾਈ ਕਬੂਲੀ ਹੈ।
Share the post "2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਰਾਜ ਕੁਮਾਰ ਗੁਪਤਾ ਭਾਜਪਾ ਚ ਹੋਏ ਸ਼ਾਮਲ"