WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਰਾਜਨਾਥ ਸਿੰਘ ਦਾ ਐਲਾਨ: ਅਗਲੇ ਪੰਜ ਸਾਲਾਂ ‘ਚ ਇਕ ਦੇਸ਼, ਇੱਕ ਚੋਣਾਂ ਦਾ ਫੈਸਲਾ ਕਰਾਂਗੇ ਲਾਗੂ

ਰੱਖਿਆ ਮੰਤਰੀ ਨੇ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਕੀਤੀ ਚੋਣ ਰੈਲੀ
ਬਠਿੰਡਾ, 26 ਮਈ: ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਹੈ ਕਿ ਅਗਲੇ ਪੰਜ ਸਾਲਾਂ ਦੇ ਵਿੱਚ ‘ਇੱਕ ਦੇਸ਼, ਇੱਕ ਚੋਣ’ ਦੀ ਨੀਤੀ ਨੂੰ ਲਾਗੂ ਕੀਤਾ ਜਾਵੇਗਾ। ਐਤਵਾਰ ਨੂੰ ਬਠਿੰਡਾ ਵਿੱਚ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਮੋਦੀ ਨੇ ਜਨਤਾ ਲਈ ਜਿੰਨਾ ਕੰਮ ਕੀਤਾ ਹੈ, ਉਹ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਆਪਣੇ ਭਾਸ਼ਣ ਵਿਚ ਉਹਨਾਂ ਮੋਦੀ ਸਰਕਾਰ ਦੀ ਅਗਵਾਈ ਹੇਠ ਦੇਸ਼ ਦੀ ਤਾਕਤ ‘ਚ ਹੋਏ ਵਾਧੇ ਦਾ ਦਾਅਵਾ ਕਰਦਿਆਂ ਕਿਹਾ ਕਿ ” ਉਹ ਹੁਣ ਦੇਸ਼ ਅੰਦਰ ਵੀਂ ਅਤੇ ਦੇਸ਼ ਦੇ ਬਾਹਰ ਵੀ ਦਾਖਲ ਕੇ ਮਾਰ ਸਕਦੇ ਹਨ। ” ਉਹਨਾਂ ਦਾਅਵਾ ਕਰਦੇ ਹੋਏ ਕਿਹਾ ਕਿ 2027 ਵਿੱਚ ਭਾਰਤ ਆਰਥਿਕ ਪੱਖ ਤੋਂ ਦੁਨੀਆਂ ਦਾ ਤੀਜੇ ਨੰਬਰ ਦਾ ਵੱਡਾ ਅਰਥਚਾਰਾ ਹੋਵੇਗਾ। ਦੁਨੀਆ ਭਰ ਦੇ ਲੋਕ ਕਾਰੋਬਾਰ ਲਈ ਭਾਰਤ ਨੂੰ ਚੁਣਨਗੇ। ਰੱਖਿਆ ਮੰਤਰੀ ਨੇ ਕਿਹਾ ਜਦੋਂ ਦਾ ਭਾਰਤ ਨੇ ਚੰਦਰਮਾ ਦੀ ਧਰਤੀ ‘ਤੇ ਪੈਰ ਰੱਖਿਆ ਹੈ, ਦੁਨੀਆ ਭਰ ਦੇ ਦੇਸ਼ ਭਾਰਤ ਦੀ ਤਰੱਕੀ ਵੱਲ ਦੇਖ ਰਹੇ ਹਨ।ਉਨ੍ਹਾਂ ਕਿਹਾ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੱਕ ਉਹ ਆਰਾਮ ਨਹੀਂ ਕਰਨਗੇ।ਬਾਦਲਾਂ ਦੇ ਗੜ੍ਹ ਵਿਚ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਤਾਕਤਵਰ ਨੇਤਾ ਮੋਦੀ ਦੀ ਤਰ੍ਹਾਂ ਸ਼੍ਰੌਮਣੀ ਅਕਾਲੀ ਦਲ ਦੇ ਬਾਰੇ ਕੁਝ ਵੀ ਬੋਲਣ ਤੋਂ ਗ਼ੁਰੇਜ਼ ਕੀਤਾ ਪਰੰਤੂ ਆਪ ਸਰਕਾਰ ‘ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਅੰਦਰ ਲੈਂਡ ਮਾਫ਼ੀਆ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ।

ਆਦੇਸ਼ ਪ੍ਰਤਾਪ ਕੈਰੋ ਦੇ ਹੱਕ ਵਿੱਚ ਡਟਿਆ ਢੀਡਸਾ, ਸੁਖਬੀਰ ਬਾਦਲ ਦੇ ਫੈਸਲੇ ਦੀ ਕੀਤੀ ਨਿਖੇਧੀ

ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੇ ਕੋਨੇ-ਕੋਨੇ ‘ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਨੇਤਾ ਵਿਚ ਨੈਤਿਕਤਾ ਹੋਣੀ ਚਾਹੀਦੀ ਹੈ, ਜੇਕਰ ਕੋਈ ਦੋਸ਼ ਹਨ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਰ ਕੇਜਰੀਵਾਲ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਯਾਤਰਾ ਕਰਨੀ ਪਈ ਹੈ।ਇਸ ਤੋਂ ਬਾਅਦ ਉਨ੍ਹਾਂ ਨੇ ਸਵਾਤੀ ਮਾਲੀਵਾਲ ਨੂੰ ਲੈ ਕੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ।ਰਾਜਨਾਥ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਈਡੀ ਕੁਝ ਨਹੀਂ ਕਰ ਸਕੀ, ਪਰ ਸਾਡੇ ਸ਼ਾਸਨ ਦੌਰਾਨ ਕਰੋੜਾਂ ਰੁਪਏ ਜ਼ਬਤ ਕੀਤੇ ਗਏ, ਪਰ ਉਹ ਸਾਡੀ ਸਰਕਾਰ ‘ਤੇ ਦੋਸ਼ ਲਗਾਉਂਦੇ ਹਨ ਕਿ ਜੇਕਰ ਭਾਜਪਾ ਸੱਤਾ ‘ਚ ਆਈ ਤਾਂ ਉਹ ਦੇਸ਼ ਨੂੰ ਤੋੜ ਦੇਣਗੇ।

ਨਵਜੋਤ ਸਿੱਧੂ ਦੇ ਪਰਿਵਾਰ ਨਾਲ ਪ੍ਰਿਯੰਕਾ ਗਾਂਧੀ ਨੇ ਕੀਤੀ ਮੁਲਾਕਾਤ

ਰਾਜਨਾਥ ਸਿੰਘ ਨੇ ਕਿਹਾ ਕਿ ਪਰਮਪਾਲ ਕੌਰ ਸਭ ਤੋਂ ਕਾਬਲ ਉਮੀਦਵਾਰ ਹਨ, ਉਨ੍ਹਾਂ ਦਾ ਭਾਸ਼ਣ ਸੁਣ ਕੇ ਮੈਂ ਸਮਝ ਗਿਆ ਕਿ ਪਰਮਪਾਲ ਹੀ ਬਠਿੰਡਾ ਦੇ ਲੋਕਾਂ ਲਈ ਸਭ ਤੋਂ ਵਧੀਆ ਸੰਸਦ ਮੈਂਬਰ ਬਣਨ ਜਾ ਰਹੇ ਹਨ। ਇਸਤੋਂ ਪਹਿਲਾਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਅਤੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਰਾਜਨਾਥ ਸਿੰਘ ਨੂੰ ਜੀਅ ਆਇਆ ਕਿਹਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਉਪ ਪ੍ਰਧਾਨ ਜਗਦੀਪ ਸਿੰਘ ਨਕਈ, ਸੂਰਤ ਤੋਂ ਨਿਰਵਿਰੋਧ ਚੁਣੇ ਗਏ ਸੰਸਦ ਮੈਂਬਰ ਮੁਕੇਸ਼ ਦਲਾਲ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਮੋਹਨ ਲਾਲ ਗਰਗ, ਰਾਜ ਨੰਬਰਦਾਰ, ਸੂਬਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਨਰਿੰਦਰ ਮਿੱਤਲ, ਗੁਰਪ੍ਰੀਤ ਸਿੰਘ ਮਲੂਕਾ,‌ਮੰਗਤ ਰਾਏ ਬਾਂਸਲ, ਰਾਕੇਸ਼ ਜੈਨ, ਸਤੀਸ਼ ਅਸੀਜਾ, ਅਸ਼ੋਕ ਬਾਲਿਆਂਵਾਲੀ, ਵਰਿੰਦਰ ਸ਼ਰਮਾ ਸਮੇਤ ਕਈ ਭਾਜਪਾ ਆਗੂ ਹਾਜ਼ਰ ਸਨ।

Related posts

ਲੋਕ ਅਧਿਕਾਰ ਲਹਿਰ ਵਲੋਂ ਆਪ ਉਮੀਦਵਾਰ ਜਗਰੂਪ ਗਿੱਲ ਦੇ ਹੱਕ ਵਿੱਚ ਦਿੱਤਾ ਸਮਰਥਨ

punjabusernewssite

ਸੁਖਬੀਰ ਬਾਦਲ ਵੱਲੋਂ ਗੜੇਮਾਰੀ ਤੋਂ ਪ੍ਰਭਾਵਿਤ ਖੇਤਾਂ ਦਾ ਦੌਰਾ, ਕੀਤੀ ਮੁਆਵਜ਼ੇ ਦੀ ਮੰਗ

punjabusernewssite

ਚੋਣ ਜ਼ਾਬਤਾ ਖ਼ਤਮ ਹੁੰਦੇ ਹੀ ਬਠਿੰਡਾ ਮਾਨਸਾ ਪੁਲਿਸ ‘ਚ ਵੱਡੀ ਰੱਦੋਬਦਲ

punjabusernewssite