ਬਠਿੰਡਾ, 27 ਮਈ : ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਅਪਣੀ ਕਿਸਮਤ ਅਜਮਾ ਰਹੇ ਤਿੰਨ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜ਼ਿਲ੍ਹਾ ਚੋਣ ਅਫਸਰ ਨੇ ਨੋਟਿਸ ਜਾਰੀ ਕੀਤਾ ਹੈ। ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਜੀਤਮਹਿੰਦਰ ਸਿੱਧੂ ਅਤੇ ਆਪ ਦੇ ਗੁਰਮੀਤ ਖੁੱਡੀਆ ਨੂੰ ਨੋਟਿਸ ਜਾਰੀ ਕਰਦਿਆਂ ਚੋਣ ਅਧਿਕਾਰੀ ਨੇ ਤੁਰੰਤ ਅਪਣੇ ਚੋਣ ਖਰਚੇ ਦਾ ਸਹੀ ਹਿਸਾਬ ਕਿਤਾਬ ਲਈ ਹੁਕਮ ਦਿੱਤੇ ਹਨ। ਇੱਥੇ ਜਾਰੀ ਬਿਆਨ ਵਿਚ ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ, 1951 ਦੇ ਸੈਕਸ਼ਨ 77 (1) ਅਨੁਸਾਰ 3 ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਅੰਡਰਸਟੇਟਮੈਂਟ ਤੇ 1 ਨੈਸ਼ਨਲਿਸਟ ਜਸਟਿਸ ਪਾਰਟੀ ਦੀ ਉਮੀਦਵਾਰ ਨੂੰ ਚੋਣ ਖਰਚਾ ਰਜਿਸਟਰ ਪੇਸ਼ ਨਾ ਕਰਨ ਦੇ ਮੱਦੇਨਜ਼ਰ ਨੋਟਿਸ ਜਾਰੀ ਕੀਤਾ ਗਿਆ ਹੈ।ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਲੜ ਰਹੇ ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਤਿੰਨ ਵਾਰ ਪੜਤਾਲ ਕੀਤੀ ਜਾਣੀ ਹੈ, ਇਸ ਤੋਂ ਪਹਿਲਾ ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਦੋ ਵਾਰ ਪੜਤਾਲ ਕੀਤੀ ਜਾ ਚੁੱਕੀ ਹੈ ਤੇ 30 ਮਈ 2024 ਨੂੰ ਤੀਜੀ ਵਾਰ ਪੜਤਾਲ ਕੀਤੀ ਜਾਵੇਗੀ।
ਚੀਮਾ ਨੇ ਅਮਿਤ ਸ਼ਾਹ ਦੇ ਬਿਆਨ ’ਤੇ ਕੀਤਾ ਪਲਟਵਾਰ, ਕਿਹਾ ਸ਼ਾਹ ਨੂੰ ਭ੍ਰਿਸ਼ਟਾਚਾਰ ’ਤੇ ਬੋਲਣ ਦਾ ਕੋਈ ਅਧਿਕਾਰ ਨਹੀਂ
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆਂ ਕਿ ਉਨ੍ਹਾਂ ਵਲੋਂ ਤਿਆਰ ਕੀਤੇ ਗਏ ਚੋਣ ਖਰਚਾ ਰਜਿਸਟਰ ਦੀ ਦੂਸਰੀ ਇੰਸਪੈਕਸ਼ਨ ਖਰਚਾ ਓਬਜ਼ਰਬਰ ਵਲੋਂ 26 ਮਈ 2024 ਨੂੰ ਕੀਤੀ ਗਈ, ਜਿਸ ਦੌਰਾਨ ਉਮੀਦਵਾਰਾਂ ਵਲੋਂ ਤਿਆਰ ਕੀਤੇ ਗਏ ਖਰਚਾ ਰਜਿਸਟਰ ਦਾ ਮਿਲਾਨ, ਖਰਚਾ ਨਿਗਰਾਨ ਸੈੱਲ ਦੀਆਂ ਟੀਮਾਂ ਵਲੋਂ ਤਿਆਰ ਕੀਤੇ ਗਏ ਸ਼ੈਡੋ ਅਬਸਰਵੇਸ਼ਨ ਰਜਿਸਟਰ ਨਾਲ ਕੀਤਾ ਗਿਆ। ਚੋਣ ਖਰਚਾ ਰਜਿਸਟਰ ਦੀ ਇੰਸਪੈਕਸ਼ਨ ਖਰਚਾ ਓਬਜ਼ਰਬਰ ਵਲੋਂ ਉਮੀਦਵਾਰਾਂ ਦੀਆਂ ਬੈਂਕ ਸਟੇਟਮੈਂਟਾਂ ਅਤੇ ਵਾਊਚਰਾਂ ਆਦਿ ਦਾ ਰਿਕਾਰਡ ਚੈਕ ਕੀਤਾ ਗਿਆ। ਇਸ ਦੌਰਾਨ ਗੈਰ ਹਾਜ਼ਰ ਉਮੀਦਵਾਰਾਂ ਅਤੇ ਖਰਚਾ ਅਬਜ਼ਰਬਰ ਵਲੋਂ ਉਮੀਦਵਾਰ ਦੇ ਖਰਚਾ ਰਜਿਸਟਰ ਵਿਚ ਦਿੱਤੀ ਗਈ ਅਬਜ਼ਰਵੇਸ਼ਨ ਦੇ ਅਧਾਰ ਤੇ ਉਮੀਦਵਾਰਾਂ ਦੇ ਲੇਖੇ ਵਿੱਚ ਮਿਲਾਨ ਦੌਰਾਨ ਫਰਕ ਪਾਏ ਗਏ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਲੇਖੇ ਵਿੱਚ ਮਿਲਾਨ ਦੌਰਾਨ ਪਾਏ ਗਏ ਫਰਕ ’ਚ ਸ਼ਰੋਮਣੀ ਅਕਾਲੀ ਦਲ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ 10,83,099 ਰੁਪਏ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਜੀਤਮਹਿੰਦਰ ਸਿੰਘ ਸਿੱਧੂ ਨੂੰ 4,33,360 ਰੁਪਏ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੂੰ 13,19,088 ਰੁਪਏ ਦੇ ਅੰਡਰਸਟੇਟਮੈਂਟ ਨੋਟਿਸ ਜਾਰੀ ਕੀਤੇ ਗਏ ਜਦਕਿ ਨੈਸ਼ਨਲਿਸਟ ਜਸਟਿਸ ਪਾਰਟੀ ਦੀ ਉਮੀਦਵਾਰ ਪੂਨਮ ਰਾਣੀ ਨੂੰ ਖਰਚਾ ਰਜਿਸਟਰ ਪੇਸ਼ ਨਾ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।
Share the post "‘ਲੋਕ ਸਭਾ ਚੋਣਾਂ: ਸਹੀ ਹਿਸਾਬ-ਕਿਤਾਬ ਨਾਂ ਦੇਣ ’ਤੇ ਹਰਸਿਮਰਤ, ਜੀਤਮਹਿੰਦਰ ਤੇ ਖੁੱਡੀਆ ਨੂੰ ਨੋਟਿਸ ਜਾਰੀ"