ਬਠਿੰਡਾ, 1 ਜੂਨ: ਆਪਣੀ ਨੂੰਹ ਦੇ ਭਾਜਪਾ ਦੀ ਟਿਕਟ ’ਤੇ ਚੋਣ ਲੜਣ ਕਾਰਨ ਚਰਚਾ ਵਿਚ ਚੱਲੇ ਆ ਰਹੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਨੀਵਾਰ ਨੂੰ ਵੋਟਾਂ ਵਾਲੇ ਦਿਨ ਚੋਣ ਪ੍ਰਬੰਧਾਂ ਨੂੰ ਲੈ ਕੇ ਚੋਣ ਕਮਿਸਨ ’ਤੇ ਸਵਾਲ ਚੁੱਕਦੇ ਨਜ਼ਰ ਆਏ ਹਨ। ਉਨ੍ਹਾਂ ਸੋਸਲ ਮੀਡੀਆ ’ਤੇ ਲਾਈਵ ਹੁੰਦਿਆਂ ਦਾਅਵਾ ਕੀਤਾ ਹੈ ‘‘ ਦੇਸ਼ ਅੰਦਰ ਚੋਣ ਪ੍ਰਕਰਿਆ ਵਿੱਚ ਬਹੁਤ ਖਾਮੀਆਂ ਪਾਈਆ ਜਾ ਰਹੀਆਂ ਹਨ। ਉਨ੍ਹਾਂ ਈਵੀਐਮ ਵਿਧੀ ਦਾ ਵਿਰੋਧ ਕੀਤਾ ਹੈ। ’’ ਕੁੱਝ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ਼ ਕਰਨ ਵਾਲੇ ਸ: ਮਲੂਕਾ ਨੇ ਕਿਹਾ, ‘‘ਦੁਨੀਆ ਦੇ ਜਿਆਦਾਤਰ ਵਿਕਸਤ ਦੇਸ਼ਾਂ ਅੰਦਰ ਬੈਲਟ ਪੇਪਰਾਂ ਰਾਹੀ ਚੋਣਾਂ ਕਰਵਾਈਆਂ ਜਾਂਦੀਆਂ ਹਨ, ਪਰ ਭਾਰਤ ਹੀ ਇੱਕ ਅਜਿਹਾ ਦੇਸ ਜਿਸ ਵਿਚ ਈਵੀਐਮ ਮਸ਼ੀਨਾਂ ਦੀ ਵਰਤੋ ਕੀਤੀ ਜਾ ਰਹੀ ਹੈ, ਜੋ ਬਿਲਕੁਲ ਵੀ ਸਹੀਂ ਨਹੀਂ ਹੈ।’’
ਚੋਣਾਂ ਖ਼ਤਮ ਹੋਣ ਤੋਂ ਪਹਿਲਾਂ ‘ਇੰਡੀਆ’ ਗਠਜੋੜ ਦੀ ਹੋਈ ਮੀਟਿੰਗ, ਲਿਆ ਮਹੱਤਵਪੁੂਰਨ ਫੈਸਲਾ
ਉਨ੍ਹਾਂ ਤਰਕ ਦਿੱਤਾ ਕਿ ਜੇਕਰ ਪੰਚਾਇਤੀ ਚੋਣਾਂ, ਨਗਰ ਨਿਗਮ ਚੋਣਾਂ ਵਿਚ ਪਰਚੀ ਦੀ ਵਰਤੋ ਹੋ ਸਕਦੀ ਹੈ ਤਾਂ ਲੋਕ ਸਭਾ ਚੋਣਾਂ ਵਿਚ ਈਵੀਐਮ ਕਿਉਂ? ਸਾਬਕਾ ਮੰਤਰੀ ਨੇ ਪੰਜਾਬ ਵਿਚ ਗਰਮੀ ਦੇ ਪ੍ਰਕੋਪ ਵਿਚ ਆਖ਼ਰੀ ਗੇੜ ’ਚ ਚੋਣਾਂ ਕਰਵਾਉਣ ਦੇੇ ਫੈਸਲੇ ਨੂੰ ਵੀ ਗਲਤ ਦਸਦਿਆਂ ਕਿਹਾ ਕਿ ਪੰਜਾਬ ਅੰਦਰ ਚੋਣਾਂ ਪਹਿਲੇ ਗੇੜਾਂ ਵਿਚ ਕਰਵਾਉਣੀਆਂ ਚਾਹੀਦੀ ਸੀ।ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਮੌਸਮ ਦੇ ਹਿਸਾਬ ਨਾਲ ਪੰਜਾਬ ਵਿੱਚ 19 ਮਈ ਨੂੰ ਚੋਣਾਂ ਕਰਵਾਈਆਂ ਗਈਆਂ ਸਨ ਤੇ ਇਸ ਵਾਰ 1 ਜੂਨ ਦਿਨ ਰੱਖ ਦਿੱਤਾ ਗਿਆ ਜੋ ਪੰਜਾਬ ਨਾਲ ਧੱਕਾ ਹੈ।
Share the post "ਸਾਬਕਾ ਮੰਤਰੀ ਮਲੂਕਾ ਨੇ ਚੋਣ ਪ੍ਰਬੰਧਾਂ ਨੂੰ ਲੈ ਕੇ ਚੋਣ ਕਮਿਸਨ ’ਤੇ ਕੱਢੀ ਭੜਾਸ"