ਚੰਡੀਗੜ੍ਹ, 1 ਜੂਨ: ਆਖ਼ਰੀ ਗੇੜ ਤਹਿਤ ਪੰਜਾਬ ਵਿੱਚ ਅੱਜ ਲੋਕ ਸਭਾ ਦੀਆਂ 13 ਸੀਟਾਂ ’ਤੇ ਹੋਈ ਵੋਟਿੰਗ ਦੌਰਾਨ ਸ਼ਾਮ ਪੰਜ ਵਜੇਂ ਤੱਕ 55.20 ਫ਼ੀਸਦੀ ਹੋਈ ਹੈ। ਸਭ ਤੋਂ ਵੱਧ ਵੋਟਿੰਗ ਦੇ ਵਿਚ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਝੰਡੇ ਗੱਡੇ ਹਨ। ਸਾਢੇ ਪੰਜ ਵਜੇਂ ਮੁੱਖ ਚੋਣ ਅਧਿਕਾਰੀ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਬਠਿੰਡਾ ਹਲਕੇ ਵਿਚ 59.25 ਫੀਸਦੀ ਪੋਲਿੰਗ ਹੋਈ ਹੈ, ਜੋਕਿ ਪੂਰੇ ਪੰਜਾਬ ਵਿਚੋਂ ਸਭ ਤੋਂ ਵੱਧ ਹੈ।
ਚੋਣਾਂ ਖ਼ਤਮ ਹੋਣ ਤੋਂ ਪਹਿਲਾਂ ‘ਇੰਡੀਆ’ ਗਠਜੋੜ ਦੀ ਹੋਈ ਮੀਟਿੰਗ, ਲਿਆ ਮਹੱਤਵਪੁੂਰਨ ਫੈਸਲਾ
ਦੂਜੇ ਪਾਸੇ ਸਵੇਰ ਤੋਂ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕਾ ਪੋਲਿੰਗ ਦੇ ਮਾਮਲੇ ਵਿਚ ਸਭ ਤੋਂ ਪਿੱਛੇ ਚੱਲ ਰਿਹਾ ਹੈ, ਇੱਥੇ ਵੀ ਸ਼ਾਮ ਪੰਜ ਵਜੇਂ ਤੱਕ ਸਿਰਫ਼ 48.55 ਫੀਸਦੀ ਵੋਟਿੰਗ ਹੋਈ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਸਵੇਰੇ ਪਹਿਲਾਂ ਗਰਮੀ ਦਾ ਜਿਆਦਾ ਪ੍ਰਕੋਪ ਰਿਹਾ ਪ੍ਰੰਤੂ ਬਾਅਦ ਦੁਪਿਹਰ ਮਾਲਵਾ ਪੱਟੀ ਇਲਾਕੇ ਖ਼ਾਸਕਰ ਬਠਿੰਡਾ ਪੱਟੀ ਵਿਚ ਮੀਂਹ ਹਨੇਰੀ ਕਾਰਨ ਮੌਸਮ ਠੰਢਾ ਹੋਣ ਕਾਰਨ ਵੋਟਿੰਗ ਫ਼ੀਸਦੀ ਵਧਣ ਦਾ ਇੱਕ ਮੁੱਖ ਕਾਰਨ ਵੀ ਰਿਹਾ।
Share the post "ਪੰਜਾਬ ’ਚ ਸ਼ਾਮ ਪੰਜ ਵਜੇਂ ਤੱਕ 55 ਫ਼ੀਸਦੀ, ਬਠਿੰਡਾ ਵਾਲਿਆਂ ਨੇ ਸਭ ਤੋਂ ਵੱਧ ਪੋਲਿੰਗ ’ਚ ਗੱਡੇ ਝੰਡੇ"