WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ’ਚ ਵਧੀ ਹੋਈ ਪੋਲਿੰਗ ਫ਼ੀਸਦੀ ਕਿਸ ਉਮੀਦਵਾਰ ਦੇ ਹੱਕ ’ਚ ਜਾਵੇਗੀ?

18 ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ਵਿਚ ਬੰਦ
ਸਰਦੂਲਗੜ੍ਹ ’ਚ ਸਭ ਤੋਂ ਵੱਧ ਅਤੇ ਬਠਿੰਡਾ ਸ਼ਹਿਰੀ ਹਲਕੇ ਵਿਚ ਸਭ ਤੋਂ ਘੱਟ ਹੋਈ ਪੋਲਿੰਗ
ਬਠਿੰਡਾ, 1 ਜੂਨ: ਪਿਛਲੇ ਕਰੀਬ ਸਵਾ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ ਬਠਿੰਡਾ ਲੋਕ ਸਭਾ ਹਲਕੇ ਅੰਦਰ ਹੋਈ ਰਿਕਾਰਡ ਤੋੜ ਵੋਟਿੰਗ ਤੋਂ ਬਾਅਦ ਚੋਣ ਪ੍ਰਕ੍ਰਿਆ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਖ਼ਤਮ ਹੋ ਗਈ। ਪੂਰੇ ਪੰਜਾਬ ਵਿਚੋਂ ਬਠਿੰਡਾ ਹਲਕੇ ਵਿਚ ਸਭ ਤੋਂ ਵੱਧ 69.36 ਫ਼ੀਸਦੀ ਪੋਲਿੰਗ ਹੋਈ ਹੈ ।ਹਾਲਾਂਕਿ ਇਸ ਵਾਰ ਗਰਮੀ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਇਹ ਪੋਲਿੰਗ ਸਾਲ 2019 ਦੀਆਂ ਚੋਣਾਂ ਦੇ ਮੁਕਾਬਲੇ ਘੱਟ ਹੈ ਕਿਉਂਕਿ ਉਸ ਸਮੇਂ 19 ਮਈ ਵਾਲੇ ਦਿਨ ਹੋਈ ਵੋਟਿੰਗ ਦੌਰਾਨ ਕਰੀਬ 76.4 ਫ਼ੀਸਦੀ ਪੋਲਿੰਗ ਹੋਈ ਸੀ।ਬਠਿੰਡਾ ਲੋਕ ਸਭਾ ਹਲਕੇ ਵਿਚ ਕੁੱਲ 18 ਉਮੀਦਵਾਰ ਮੈਦਾਨ ਵਿਚ ਖੜੇ ਹੋਏ ਹਨ, ਜਿੰਨ੍ਹਾਂ ਦੀ ਕਿਸਮਤ ਹੁਣ ਈਵੀਐਮ ਮਸ਼ੀਨਾਂ ਵਿਚ ਬੰਦ ਹੋ ਗਈ ਹੈ।

ਸਾਬਕਾ ਮੰਤਰੀ ਮਲੂਕਾ ਨੇ ਚੋਣ ਪ੍ਰਬੰਧਾਂ ਨੂੰ ਲੈ ਕੇ ਚੋਣ ਕਮਿਸਨ ’ਤੇ ਕੱਢੀ ਭੜਾਸ

ਵੋਟਾਂ ਤੋਂ ਬਾਅਦ ਹੁਣ ਇਸ ਗੱਲ ਦੀ ਚਰਚਾ ਚੱਲ ਪਈ ਹੈ ਕਿ ਪੋਲਿੰਗ ਕਿਸ ਉਮੀਦਵਾਰ ਦੇ ਹੱਕ ਵਿਚ ਜਾਵੇਗੀ ਤੇ ਕਿਸ ਨੂੰ ਢਾਹ ਲਾਵੇਗੀ? ਸਭ ਤੋਂ ਵੱਧ ਪੋਲਿੰਗ ਹਰਿਆਣਾ ਬਾਰਡਰ ਨਾਲ ਲੱਗਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਹੋਈ ਹੈ। ਜਦੋਂਕਿ ਸਭ ਤੋਂ ਘੱਟ ਪੋਲਿੰਗ ਬਠਿੰਡਾ ਸ਼ਹਿਰੀ ਹਲਕੇ ਵਿਚ ਹੋਈ ਹੈ।ਜ਼ਿਲ੍ਹਾ ਚੋਣ ਅਫਸਰ ਵਲੋਂ ਮੁੱਹਈਆ ਕਰਵਾਏ ਅੰਕੜਿਆਂ ਅਨੁਸਾਰ ਵਿਧਾਨ ਸਭਾ ਹਲਕਾ 83-ਲੰਬੀ ਤੋਂ 71.95 ਫ਼ੀਸਦੀ, 91-ਭੁੱਚੋਂ ਮੰਡੀ 69.64 ਫ਼ੀਸਦੀ, 92-ਬਠਿੰਡਾ (ਸ਼ਹਿਰੀ) 62.24 ਫ਼ੀਸਦੀ, 93-ਬਠਿੰਡਾ (ਦਿਹਾਤੀ) 68.53 ਫ਼ੀਸਦੀ, 94-ਤਲਵੰਡੀ ਸਾਬੋ 69.34 ਫ਼ੀਸਦੀ, 95-ਮੌੜ 70.13 ਫ਼ੀਸਦੀ, 96-ਮਾਨਸਾ 68.23 ਫ਼ੀਸਦੀ, 97-ਸਰਦੂਲਗੜ੍ਹ 73.72 ਫ਼ੀਸਦੀ ਅਤੇ ਵਿਧਾਨ ਸਭਾ ਹਲਕਾ 98-ਬੁਢਲਾਡਾ ਤੋਂ 72.52 ਫ਼ੀਸਦੀ ਵੋਟਾਂ ਪੋਲ ਹੋਈਆਂ।

ਆਦਮਪੁਰ ‘ਚ ਹੋਈ ਖ਼ੂਨੀ ਝੜਪ, ਆਪਸ ‘ਚ ਭਿੜੇ ਕਾਂਗਰਸੀ ਤੇ ‘ਆਪ’ ਵਰਕਰ

ਇੰਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਆਪ ਦੇ ਗੁਰਮੀਤ ਸਿੰਘ ਖੁੱਡੀਆ, ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਜੀਤਮਹਿੰਦਰ ਸਿੱਧੂ ਵਿਚ ਹੀ ਹੁੰਦਾ ਦਿਖਾਈ ਦਿੰਦਾ ਹੈ। ਹਾਲਾਂਕਿ ਭਾਜਪਾ ਦੀ ਪਰਮਪਾਲ ਕੌਰ ਵੀ ਵੱਡਾ ਫ਼ੇਰਬਦਲ ਕਰ ਸਕਦੀ ਹੈ। ਇਸੇ ਤਰ੍ਹਾਂ ਲੱਖਾ ਸਿਧਾਣਾ ਨੂੰ ਵੀ ਪੰਜਾਬ ਦੇ ਵਿਚ ਚੱਲੀ ਪੰਥਕ ਲਹਿਰ ਦਾ ਫ਼ਾਈਦਾ ਹੁੰਦਾ ਦਿਖ਼ਾਈ ਦੇ ਰਿਹਾ ਹੈ। ਬਾਦਲਾਂ ਦਾ ਗੜ੍ਹ ਮੰਨੀ ਜਾਂਦੀ ਲੰਬੀ ਵਿਧਾਨ ਸਭਾ ਹਲਕੇ ਵਿਚ ਵੀ ਦੂਜੇ ਨੰਬਰ ’ਤੇ ਸਭ ਤੋਂ ਵੱਧ ਪੋਲਿੰਗ ਹੋਈ ਹੈ। ਸਿਆਸੀ ਮਾਹਰਾਂ ਮੁਤਾਬਕ ਸ਼ਹਿਰੀ ਹਲਕਿਆਂ ਵਿਚ ਵੋਟਿੰਗ ਘੱਟ ਹੋਣ ਦਾ ਨੁਕਸਾਨ ਭਾਜਪਾ ਨੂੰ ਹੋ ਸਕਦਾ ਹੈ। ਜੇਕਰ ਸਰਦੂਲਗੜ੍ਹ ਹਲਕੇ ’ਚ ਵੱਧ ਹੋਈ ਪੋਲਿੰਗ ਦੇ ਸਿਆਸੀ ਅਰਥ ਕੱਢੇ ਜਾਣ ਤਾਂ ਇੱਥੇ ਆਪ ਦਾ ਪਹਿਲਾਂ ਦਿਨ ਤੋਂ ਹੀ ਹੱਥ ਉਪਰ ਦਿਖ਼ਾਈ ਦੇ ਰਿਹਾ।

BSP ਉਮੀਦਵਾਰ ਸੁਰਿੰਦਰ ਕੰਬੋਜ ਵਿਰੁੱਧ ਹੋਈ FIR ਦਰਜ਼

ਇਸ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਸਮਰਥਕਾਂ ਵੱਲੋਂ ਅਸਿੱਧੇ ਢੰਗ ਨਾਲ ਵੋਟਰਾਂ ਵਿਚ ਇਹ ਗੱਲ ਪ੍ਰਚਾਰ ਕਰ ਦਿੱਤੀ ਗਈ ਕਿ ਜੇਕਰ ਗੁਰਮੀਤ ਸਿੰਘ ਖੁੱਡੀਆ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੀ ਥਾਂ ਪੰਜਾਬ ਸਰਕਾਰ ਵਿਚ ਮੰਤਰੀ ਦਾ ਅਹੁੱਦਾ ਅਪਣੇ ਹਲਕੇ ਦੇ ਵਿਧਾਇਕ ਨੂੰ ਮਿਲ ਸਕਦਾ ਹੈ, ਜਿਸਦੇ ਨਾਲ ਹਲਕੇ ਦਾ ਭਾਰੀ ਵਿਕਾਸ ਹੋਵੇਗਾ।ਇਸੇ ਤਰ੍ਹਾਂ ਲੰਬੀ ਹਲਕੇ, ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਮਿਲੀ ਸੀ, ਦਾ ਹੱਥ ਇਸ ਵਾਰ ਉਪਰ ਰਹਿਣ ਦੀਆਂ ਸੰਭਾਵਨਵਾਂ ਹਨ। ਜਿਸਦੇ ਚੱਲਦੇ ਇੱਥੇ ਵਧ ਵੋਟਾਂ ਦਾ ਫ਼ਾਈਦਾ ਹਰਸਿਮਰਤ ਕੌਰ ਬਾਦਲ ਨੂੰ ਮਿਲ ਸਕਦਾ ਹੈ। ਉਂਝ ਇਸ ਹਲਕੇ ਵਿਚ ਕਾਂਗਰਸ ਦੀ ਬੜਤ ਲਈ ਮਹੇਸ਼ਇੰਦਰ ਸਿੰਘ ਬਾਦਲ ਦੇ ਫ਼ਰਜੰਦ ਫ਼ਤਿਹ ਸਿੰਘ ਬਾਦਲ ਤੇ ਜਗਪਾਲ ਸਿੰਘ ਅਬੁਲਖੁਰਾਣਾ ਨੇ ਵੀ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਸੀ। ਇਸੇ ਤਰ੍ਹਾਂ ਤਲਵੰਡੀ ਸਾਬੋ ਅਤੇ ਮੋੜ ਹਲਕੇ ਵਿਚ ਸਿਆਸੀ ਫ਼ਾਈਦਾ ਕਾਂਗਰਸ ਦੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਹੋ ਸਕਦਾ ਹੈ।

 

Related posts

ਅੰਮਿ੍ਤ ਲਾਲ ਅਗਰਵਾਲ ਬਣੇ ਆਪ ਦੇ ਜਿਲ੍ਹਾ ਉਪ ਪ੍ਰਧਾਨ

punjabusernewssite

ਆਪ ਦੀ ਸਰਕਾਰ ਹੀ ਸਿਖਿਆ, ਸਿਹਤ, ਮੁਢਲੀਆਂ ਸਹੂਲਤਾਂ ਅਤੇ ਰੋਜਗਾਰ ਦੇ ਸਕਦੀ ਹੈ- ਗਿੱਲ 

punjabusernewssite

ਡਿਪਟੀ ਕਮਿਸ਼ਨਰ ਨੇ ਲੰਪੀ ਚਮੜੀ ਦੀ ਰੋਕਥਾਮ ਸਬੰਧੀ ਮੁਹਿੰਮ ਦੀ ਕੀਤੀ ਸ਼ੁਰੂਆਤ

punjabusernewssite