ਫਤਹਿਗੜ੍ਹ ਸਾਹਿਬ, 2 ਜੂਨ: ਫਤਹਿਗੜ੍ਹ ਸਾਹਿਬ ‘ਚ ਅੱਜ ਤੱੜਕੇ ਸਵੇਰੇ ਵੱਡਾ ਰੇਲ ਹਾਦਸਾ ਵਾਪਰਿਆ ਹੈ। ਦੋ ਮਾਲ ਗੱਡੀਆ ਆਪਸ ਵਿਚ ਟੱਕਰਾ ਗਈਆ ਹਨ। ਇਸ ਟੱਕਰਾਅ ਵਿਚ ਇਕ ਮਾਲ ਗੱਡੀ ਦਾ ਇੰਜਣ ਪਲਟ ਕੇ ਸਾਈਡ ਟਰੈਕ ਤੋਂ ਲੰਘ ਰਹੀ ਇੱਕ ਯਾਤਰੀ ਰੇਲਗੱਡੀ ਨਾਲ ਟਕਰਾ ਗਿਆ। ਹਲਾਂਕਿ ਇਸ ਵੱਡੇ ਹਾਦਸੇ ਵਿਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਰ ਮਾਲਗੱਡੀ ਦੇ ਲੋਕੋ ਪਾਇਲਟ ਨੂੰ ਹਲਕੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾਂ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ।
ਪੰਜਾਬ ਦੇ 13 ਲੋਕ ਸਭਾ ਸੀਟਾਂ ਤੋਂ ਖੜ੍ਹੇ 328 ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ਵਿਚ ਬੰਦ
ਜਾਣਕਾਰੀ ਮੁਤਾਬਕ ਨਿਊ ਸਰਹਿੰਦ ਸਟੇਸ਼ਨ ’ਤੇ ਖੜ੍ਹੀ ਇਕ ਮਾਲ ਗੱਡੀ ਖੜ੍ਹੀ ਹੋਈ ਸੀ। ਇਸੀ ਹੀ ਟ੍ਰੈਕ ‘ਤੇ ਪਿੱਛੋ ਆ ਰਹੀ ਦੂਜੀ ਮਾਲਗੱਡੀ ਪਹਿਲੀ ਮਾਲਗੱਡੀ ਨਾਲ ਟੱਕਰਾ ਗਈ। ਇਸ ਟੱਕਰਾ ਵਿਚ ਦੂਜੀ ਮਾਲਗੱਡੀ ਦਾ ਇੰਜਣ ਪੱਲਟ ਗਿਆ ‘ਤੇ ਨੇੜੇ ਤੋਂ ਲੰਘ ਰਹੀ ਯਾਤਰੀ ਗੱਡੀ ਕੋਲਕਾਤਾ ਤੋਂ ਜੰਮੂ ਤਵੀ ਜਾ ਰਹੀ ਸਪੈਸ਼ਲ ਸਮਰ ਟਰੇਨ (04681) ਨਾਲ ਟੱਕਰਾ ਗਿਆ। ਫਿਲਹਾਲ ਇੱਥੋਂ ਲੰਘਣ ਵਾਲੇ ਹਰ ਵਾਹਨ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ।