ਹਰਿਆਣਾ, 2 ਜੂਨ: ਹਰਿਆਣਾ ਦੇ ਹਾਂਸੀ ਵਿੱਚ ਸਿਲੰਡਰ ਫੱਟਣ ਨਾਲ ਪਤੀ-ਪਤਨੀ ਸਮੇਤ ਇੱਕ ਗੁਆਂਡੀ ਦੀ ਮੌਤ ਹੋ ਗਈ ਹੈ। ਸਿਲੰਡਰ ‘ਚ ਹੋਇਆ ਬਲਾਸਟ ਇੰਨ੍ਹਾਂ ਭਿਆਨਕ ਸੀ ਕਿ ਗੁਆਂਡੀ ਦੀ ਪਤਨੀ ਤੇ ਉਸਦਾ ਪਿਤਾ ਦੂਰ ਖੜੇ ਵੀ ਅੱਗ ‘ਚ ਝੁਲਸ ਗਏ ਹਨ। ਮ੍ਰਿਤਕ ਪਤੀ-ਪਤਨੀ ਦੀ ਪਹਿਚਾਣ ਕੁਲਦੀਪ ਸਿੰਘ ਅਤੇ ਮੀਰਾ ਦੇਵੀ ਵਜੋਂ ਹੋਈ ਹੈ ਤੇ ਮ੍ਰਿਤਕ ਗੁਆਂਡੀ ਦੀ ਪਹਿਚਾਨ ਦਿਨੇਸ਼ ਵਜੋਂ ਹੋਈ ਹੈ। ਪੂਰੀ ਘਟਨਾ ਦੀ ਜਾਣਕਾਰੀ ਮੁਤਾਬਕ ਜਦੋਂ ਕੁਲਦੀਪ ਸਿੰਘ ਦੀ ਪਤਨੀ ਮੀਰਾ ਦੇਵੀ ਸਵੇਰੇ ਚਾਹ ਬਣਾਉਣਦੀ ਹੈ ਤਾਂ ਉਸ ਨੂੰ ਸਲੰਡਰ ਖਤਮ ਹੋਣ ਦਾ ਖਦਸ਼ਾ ਲੱਗਦਾ ਹੈ। ਉਹ ਦੂਜਾ ਸਲੰਡਰ ਲੈਣ ਲਈ ਸਟੋਰ ਰੂਮ ਵਿੱਚ ਜਾਂਦੀ ਹੈ। ਪਰ ਪਹਿਲੇ ਸਲੰਡਰ ਵਿੱਚ ਹਲਕੀ ਫੁਲਕੀ ਗੈਸ ਦਾ ਰਿਸਾਅ ਹੋ ਰਿਹਾ ਹੁੰਦਾ ਹੈ।
ਫਤਹਿਗੜ੍ਹ ਸਾਹਿਬ ਤੜਕੇ ਸਵੇਰੇ ਵਾਪਰਿਆ ਵੱਡਾ ਰੇਲ ਹਾਦਸਾ
ਜਦੋਂ ਪਤਨੀ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਉਹ ਆਪਣੇ ਪਤੀ ਨੂੰ ਇਸ ਦੀ ਜਾਣਕਾਰੀ ਦਿੰਦੀ ਹੈ ਤਾਂ ਉਸਦਾ ਪਤੀ ਘਰ ਦਾ ਮੇਨ ਸਵਿਚ ਬੰਦ ਕਰਨ ਜਾਂਦਾ ਹੈ। ਮੇਨ ਸਵਿੱਚ ਬੰਦ ਕਰਦੇ ਹੀ ਕੁਝ ਚਿੰਗਾਰੀਆਂ ਉੱਠਦੀਆਂ ਹਨ ਇਹਨਾਂ ਚਿੰਗਾਰੀਆਂ ਕਰਕੇ ਘਰ ‘ਚ ਫੈਲ ਰਹੀ ਗੈਸ ਇਸ ਚਿੰਗਾਰੀ ਨੂੰ ਪਕੜ ਲੈਂਦੀ ਹੈ। ਮੌਕੇ ਤੇ ਪਹੁੰਚੇ ਗੁਆਂਡੀ ਵੱਲੋਂ ਇਸ ਘਟਨਾ ਨੂੰ ਭਾਪ ਲਿਆ ਜਾਂਦਾ ਹੈ ਤੇ ਸਲੰਡਰ ਨੂੰ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦ ਤੱਕ ਸਿਲੰਡਰ ਬਾਹਰ ਸੁੱਟਿਆ ਜਾਂਦਾ ਹੈ ਤਦ ਤੱਕ ਘਰ ਵਿੱਚ ਇੱਕ ਵੱਡਾ ਬਲਾਸਟ ਹੋ ਜਾਂਦਾ ਹੈ ਤੇ ਇਸ ਬਲਾਸਟ ਵਿੱਚ ਪਤੀ ਪਤਨੀ ਸਮੇਤ ਗੁਆਂਡੀ ਦੀ ਮੌਤ ਹੋ ਜਾਂਦੀ ਹੈ।