ਮੁਕਤਸਰ, 3 ਜੂਨ: ਚੋਣ ਪ੍ਰਚਾਰ ਬੰਦ ਹੋਣ ਅਤੇ ਬਿਨਾਂ ਮੰਨਜ਼ੂਰੀ ਦੇ ਕਨੱਈਆ ਮਿੱਤਲ ਦਾ ਪ੍ਰੋਗਰਾਮ ਕਰਵਾਉਣ ਵਾਲੇ ਭਾਜਪਾ ਆਗੂਆਂ ਵਿਰੁੱਧ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਕਨੱਈਆ ਮਿੱਤਲ ਉਪਰ ਇਕ ਹੀ ਸਿਆਸੀ ਧਿਰ ਦੀ ਹਿਮਾਇਤ ਕਰਨ ਦੇ ਦੋਸ਼ ਲੱਗਦੇ ਹਨ। ਮਿੱਤਲ ਦੇ ਪ੍ਰੋਗਰਾਮਾਂ ਵਿੱਚ ਜ਼ਿਆਦਾਤਰ ਭਾਜਪਾ ਉਮੀਦਵਾਰਾਂ, ਆਗੂਆਂ ਅਤੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ।
ਭਾਜਪਾ ‘ਚ ਜਾਣ ਵਾਲੇ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫਾ ਪ੍ਰਵਾਨ
ਸੂਚਨਾ ਮੁਤਾਬਕ 30 ਮਈ ਦੀ ਸ਼ਾਮ 6 ਵਜੇ ਜਦ ਚੋਣ ਪ੍ਰਚਾਰ ਉਪਰ ਪਾਬੰਦੀ ਲੱਗ ਗਈ ਸੀ ਤਾਂ ਉਕਤ ਦਿਨ ਦੇਰ ਸ਼ਾਮ ਘੱਨਈਆ ਮਿੱਤਲ ਦਾ ਪ੍ਰੋਗਰਾਮ ਮੁਕਤਸਰ ਦੇ ਵਿੱਚ ਕਰਵਾਇਆ ਗਿਆ ਸੀ, ਜਿਸਨੂੰ ਭਾਜਪਾ ਦੇ ਸਰਕਲ ਪ੍ਰਧਾਨ ਰਾਜ ਕੁਮਾਰ ਭਟੇਜਾ ਤੇ ਸੀਨੀਅਰ ਆਗੂ ਭਾਰਤ ਭੂਸ਼ਣ ਬਿੰਟਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਮਾਗਮ ਦੀ ਵੀਡੀਓ ਸ਼ੇਅਰ ਕੀਤੀ ਸੀ, ਜਿਸਦੀ ਸ਼ਿਕਾਇਤ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਤੋਂ ਦੋਨਾਂ ਆਗੂਆਂ ਵਿਰੁੱਧ ਪਰਚਾ ਦਰਜ਼ ਕਰ ਲਿਆ ਹੈ।
Share the post "ਬਿਨਾਂ ਮੰਨਜ਼ੂਰੀ ਕਨੱਈਆ ਮਿੱਤਲ ਦਾ ਪ੍ਰੋਗਰਾਮ ਕਰਵਾਉਣ ਵਾਲੇ ਭਾਜਪਾ ਆਗੂਆਂ ਵਿਰੁੱਧ ਪਰਚਾ ਦਰਜ"