ਚੰਡੀਗੜ੍ਹ, 4 ਜੂਨ: 1 ਜੂਨ ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੀ ਅੱਜ ਚੱਲ ਰਹੀ ਗਿਣਤੀ ਵਿਚ ਪੰਥਕ ਚਿਹਰਿਆਂ ਵਜੋਂ ਅੱਗੇ ਆਏ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅਪਣੀ ਜਿੱਤ ਦੀ ਮੰਜਿਲ਼ ਵੱਲ ਅੱਗੇ ਵਧ ਰਹੇ ਹਨ। ਉਨ੍ਹਾਂ ਨੂੰ ਮਿਲ ਰਹੇ ਭਾਰੀ ਸਮਰਥਨ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਕਿ ਦੋਨਾਂ ਪੰਥਕ ਉਮੀਦਵਾਰਾਂ ਨੂੰ ਮਿਲਦੀ ਲੀਡ ਹੁਣ ਟੁੱਟਦੀ ਦਿਖ਼ਾਈ ਨਹੀਂ ਦੇ ਰਹੀ। ਭਾਈ ਅੰਮ੍ਰਿਤਪਾਲ ਸਿੰਘ ਆਪਣੇ ਵਿਰੋਧੀ ਤੋਂ 67 ਹਜ਼ਾਰ ਅਤੇ ਸਰਬਜੀਤ ਸਿੰਘ ਆਪਣੇ ਵਿਰੋਧੀ ਕਰਮਜੀਤ ਅਨਮੋਲ ਤੋਂ 25 ਹਜ਼ਾਰ ਵੋਟਾਂ ਦੇ ਨਾਲ ਅੱਗੇ ਵਧ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਜਿਲ੍ਹੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੀ ਇੰਨ੍ਹਾਂ ਜਿਆਦਾ ਵੋਟਾਂ ਦੇ ਵਿਚ ਦੁੂਜਿਆਂ ਨਾਲੋਂ ਅੱਗੇ ਵਧ ਗਏ ਹਨ ਕਿ ਉਨ੍ਹਾਂ ਦੀ ਜਿੱਤ ਲਗਭਗ ਯਕੀਨੀ ਹੈ।
ਚੋਣ ਰੁਝਾਨ:ਅਕਾਲੀ ਦਲ ਬਠਿੰਡਾ ਤੇ ਫ਼ਿਰੋਜਪੁਰ ਤੋਂ ਹੋਇਆ ਅੱਗੇ
ਮੀਤ ਹੇਅਰ ਆਪਣੇ ਵਿਰੋਧੀ ਸਿਮਰਨਜੀਤ ਸਿੰਘ ਮਾਨ ਤੋਂ 67 ਹਜ਼ਾਰ ਵੋਟਾਂ ਨਾਲ ਅੱਗੇ ਹਨ। ਜੇਕਰ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੀ ਜਿੱਤ ਲਗਭਗ ਤੈਅ ਹੈ। ਉਹ ਆਪਣੈ ਵਿਰੋਧੀ ਸੁਸੀਲ ਰਿੰਕੂ ਤੋਂ 66 ਹਜਾਰ ਵੋਟਾਂ ਦੇ ਨਾਲ ਅੱਗੇ ਹਨ। ਇਸਤੋਂ ਇਲਾਵਾ ਲੁਧਿਆਣਾ ਤੋਂ ਰਾਜਾ ਵੜਿੰਗ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸ਼ੇਰ ਸਿੰਘ ਘੁਬਾਇਆ ਫ਼ਿਰੋਜਪੁਰ, ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਅੱਗੇ ਹਨ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਪਣੀ ਘਰੇਲੂ ਸੀਟ ਬਠਿੰਡਾ ਨੂੰ ਬਚਾਉਂਦਾ ਨਜ਼ਰ ਆ ਰਿਹਾ। ਇੱਥੋਂ ਹਰਸਿਮਰਤ ਕੌਰ ਬਾਦਲ ਆਪਣੇ ਵਿਰੋਧੀ ਗੁਰਮੀਤ ਸਿੰਘ ਖੁੱਡੀਆ ਤੋਂ ਕਰੀਬ 20 ਹਜ਼ਾਰ ਵੋਟਾਂ ਦੇ ਨਾਲ ਅੱਗੇ ਵਧ ਗਏ ਹਨ। ਇਸਤੋਂ ਇਲਾਵਾ ਆਪ ਦੇ ਹੁਸ਼ਿਆਰਪੁਰ ਤੋਂ ਆਪ ਦੇ ਰਾਜ ਕੁਮਾਰ ਚੱਬੇਵਾਲਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਵੀ ਅੱਗੇ ਹਨ।
Share the post "ਚੋਣ ਰੁਝਾਨ: ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ , ਚਰਨਜੀਤ ਚੰਨੀ ਤੇ ਮੀਤ ਹੇਅਰ ਜਿੱਤ ਵੱਲ ਵਧੇ"