Punjabi Khabarsaar
ਪੰਜਾਬ

ਲੋਕ ਸਭਾ ਚੋਣਾਂ: ਕਾਂਗਰਸ ਨੂੰ 38, ਆਪ ਨੂੰ 32, ਭਾਜਪਾ ਨੂੰ 23 ਤੇ ਅਕਾਲੀਆਂ ਨੂੰ 9 ਵਿਧਾਨ ਸਭਾ ਹਲਕਿਆਂ ’ਚ ਮਿਲੀ ਬੜਤ

ਚੰਡੀਗੜ੍ਹ, 5 ਜੂਨ: ਲੰਘੀ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੇ 4 ਜੂਨ ਨੂੰ ਆਏ ਨਤੀਜਿਆਂ ਨੇ ਜਿੱਥੇ ਕਾਂਗਰਸ ਨੂੰ ਵੱਡੀ ਪਾਰਟੀ ਦੇ ਤੌਰ ’ਤੇ ਸਥਾਪਤ ਕੀਤਾ ਹੈ, ਉਥੇ ਇਸਨੂੰ ਪੰਜਾਬ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿਚੋਂ 38 ’ਚ ਵੀ ਬੜਤ ਹਾਸਲ ਹੋਈ ਹੈ। ਸਾਲ 2022 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਟਿਕਟ ‘ਤੇ ਸਿਰਫ਼ 18 ਵਿਧਾਇਕ ਹੀ ਜਿੱਤ ਪਾਏ ਸਨ। ਇੰਨ੍ਹਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ ਸਭ ਤੋਂ ਵੱਧ 26.30 ਫ਼ੀਸਦੀ ਵੋਟ ਸ਼ੇਅਰ ਹਾਸਲ ਕੀਤਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਬਰਾਬਰ(26.02 ਫ਼ੀਸਦੀ) ਪੰਜਾਬ ਵਿਚੋਂ ਵੋਟਾਂ ਮਿਲੀਆਂ ਹਨ ਪ੍ਰੰਤੂ ਇਸਨੂੰ ਨਾ ਸਿਰਫ਼ 13 ਵਿਚੋਂ ਸਿਰਫ਼ 3 ਲੋਕ ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ, ਬਲਕਿ 2022 ਵਿਚ 92 ਹਲਕਿਆਂ ਵਿਚ ਜਿੱਤਣ ਵਾਲੀ ਇਸ ਪਾਰਟੀ ਨੂੰ ਹੁਣ ਸਿਰਫ 32 ਵਿਧਾਨ ਸਭਾ ਹਲਕਿਆਂ ਵਿਚ ਬੜਤ ਮਿਲੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਅਸਤੀਫ਼ਾ, ਮੁੜ ਇਸ ਦਿਨ ਚੁੱਕਣਗੇ ਸਹੁੰ!

ਚੋਣ ਨਤੀਜਿਆਂ ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਕੈਬਨਿਟ ਵਿਚ ਸ਼ਾਮਲ ਕਰੀਬ ਪੌਣਾ ਦਰਜ਼ਨ ਮੰਤਰੀ ਦੇ ਵਿਧਾਨ ਸਭਾ ਹਲਕਿਆਂ ਵਿਚ ਆਪ ਦੀਆਂ ਵੋਟਾਂ ਘਟ ਗਈਆਂ ਹਨ। ਜਿਸਨੂੰ ਵੱਡਾ ਸਿਆਸੀ ਘਾਟਾ ਮੰਨਿਆ ਜਾ ਰਿਹਾ। ਇਸੇ ਤਰ੍ਹਾਂ ਬੇਸੱਕ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਚ ਲੰਮੇ ਸਮੇਂ ਬਾਅਦ ਇੱਕ ਵੀ ਸੀਟ ਨਹੀਂ ਜਿੱਤ ਪਾਈ ਹੈ ਪ੍ਰੰਤੂ ਸਾਲ 2022 ਦੀਆਂ ਚੋਣਾਂ ਵਿਚ 2 ਐਮ.ਐਲ.ਏ ਵਾਲੀ ਇਸ ਪਾਰਟੀ ਨੂੰ ਹੁਣ ਹੈਰਾਨੀਜਨਕ ਤਰੀਕੇ ਨਾਲ ਪੰਜਾਬ ਦੇ 23 ਵਿਧਾਨ ਸਭਾ ਹਲਕਿਆਂ ਵਿਚੋਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬੜਤ ਮਿਲੀ ਹੈ। ਇਸਤੋਂ ਇਲਾਵਾ ਸਿਰਫ਼ 1 ਸੀਟ ਨੂੰ ਛੱਡ ਬਾਕੀ ਸੀਟਾਂ ’ਤੇ ਹੇਠਲੇ ਪਾਏਦਾਨ ’ਤੇ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ 9 ਵਿਧਾਨ ਸਭਾ ਹਲਕਿਆਂ ਵਿਚ ਦੂਜੀਆਂ ਧਿਰਾਂ ਨਾਲੋਂ ਵੱਧ ਵੋਟਾਂ ਮਿਲੀਆਂ ਹਨ।

ਨਗਰ ਕੌਂਸਲ ਦਾ ਇੰਜੀਨੀਅਰ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ, ਈ.ਓ ਸਹਿਤ 6 ਹੋਰਨਾਂ ਵਿਰੁਧ ਪਰਚਾ ਦਰਜ਼

ਇੰਨ੍ਹਾਂ ਵਿਚ ਇਕੱਲੇ ਬਠਿੰਡਾ ਲੋਕ ਸਭਾ ਹਲਕੇ ਦੇ 5 ਵਿਧਾਨ ਸਭਾ ਹਲਕੇ ਸ਼ਾਮਲ ਹਨ। ਹਾਲਾਂਕਿ ਅਕਾਲੀ ਦਲ ਦਾ ਪਿਛਲੀਆਂ ਵਿਧਾਨ ਸਭਾ ਚੌਣਾਂ ਦੇ ਮੁਕਾਬਲੇ 18.38 ਫ਼ੀਸਦੀ ਤੋਂ ਘਟ ਕੇ ਸਿਰਫ਼ 13.42 ਫ਼ੀਸਦੀ ਹੀ ਰਹਿ ਗਿਆ ਹੈ। ਜਦੋਂਕਿ ਭਾਜਪਾ ਦਾ ਵੋਟ ਬੈਂਕ 9.63 ਦੇ ਮੁਕਾਬਲੇ ਵਧ ਕੇ 18.56 ਹੋ ਗਿਆ ਹੈ। ਇਸਤੋਂ ਇਲਾਵਾ ਜੇਕਰ ਗੱਲ ਅਜਾਦ ਉਮੀਦਵਾਰਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖ਼ਾਲਸਾ ਦੀ ਕੀਤੀ ਜਾਵੇ ਤਾਂ ਖਡੂਰ ਸਾਹਿਬ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 8 ਅਤੇ ਫ਼ਰੀਦਕੋਟ ਲੋਕ ਸਭਾ ਹਲਕੇ ਵਿਚੋਂ 7 ਵਿਧਾਨ ਸਭਾ ਹਲਕਿਆਂ ’ਤੇ ਇੰਨ੍ਹਾਂ ਨੇ ਬੜਤ ਹਾਸਲ ਕੀਤੀ ਹੈ।

 

Related posts

‘ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ’ ਉਪਰ ਮੁੱਖ ਮੰਤਰੀ ਨੇ ਕਸਿਆ ਤੰਜ਼

punjabusernewssite

ਪੰਜਾਬ ਸਰਕਾਰ ਦਾ ਨਵਾਂ ਫੈਸਲਾ: ਹੁਣ ਸਿਰਫ਼ ਖੂਨ ਦੇ ਰਿਸ਼ਤੇ ’ਚ ਹੀ ਮੁਫ਼ਤ ਹੋਵੇਗੀ ਪਾਵਰ ਆਫ਼ ਅਟਾਰਨੀ

punjabusernewssite

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ

punjabusernewssite