ਜਲੰਧਰ, 11 ਜੂਨ: ਕੁੱਝ ਦਿਨ ਪਹਿਲਾਂ ਲੋਕ ਸਭਾ ਚੋਣਾਂ ਦਾ ਅਮਲ ਖ਼ਤਮ ਹੁੰਦੇ ਹੀ ਪੰਜਾਬ ਦੇ ਵਿਚ ਇੱਕ ਹੋਰ ਚੋਣ ਆ ਗਈ ਹੈ। ਆਪ ਛੱਡ ਕੇ ਭਾਜਪਾ ’ਚ ਗਏ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗਰਾਲ ਦੇ ਅਸਤੀਫ਼ੇ ਕਾਰਨ ਖ਼ਾਲੀ ਹੋਈ ਇਸ ਸੀਟ ਉਪਰ ਆਗਾਮੀ 10 ਜੁਲਾਈ ਨੂੰ ਉਪ ਚੋਣ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਸਡਿਊਲ ਮੁਤਾਬਕ ਇਸ ਉੱਪ ਚੋਣ ਲਈ 14 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ 21 ਤੱਕ ਕਾਗਜ਼ ਦਾਖ਼ਲ ਕਰਵਾਏ ਜਾਣਗੇ। ਕਾਗਜ਼ਾਂ ਦੀ ਵਾਪਸੀ ਤੇ ਪੜਤਾਲ ਤੋਂ ਬਾਅਦ 10 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਚੋਣ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਦੇ ਇਸ ਐਲਾਨ ਤੋਂ ਬਾਅਦ ਸੂਬੇ ਦੀਆਂ ਸਿਆਸੀ ਪਾਰਟੀਆਂ ਮੁੜ ਸਰਗਰਮ ਹੋ ਗਈਆਂ ਹਨ। ਹੁਣ ਇਸ ਜਿਮਨੀ ਚੋਣਾਂ ਵਿਚ ਨਾਮਜਦਗੀਆਂ ਦਾ ਦੌਰ ਤਿੰਨ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਤੇ ਸਮੂਹ ਸਿਆਸੀ ਪਾਰਟੀਆਂ ਵੱਲੋਂ ਇਸ ਹਲਕੇ ਤੋਂ ਉਮੀਦਵਾਰਾਂ ਦੇ ਐਲਾਨ ਨੂੰ ਲੈਕੇ ਚਰਚਾ ਸ਼ੁਰੂ ਹੋ ਗਈ ਹੈ।
Big News:ਪ੍ਰਧਾਨ ਮੰਤਰੀ ਮੋਦੀ ਨੇ ਵੰਡੇ ਮੰਤਰੀਆਂ ਨੂੰ ਵਿਭਾਗ, ਦੇਖੋ ਕਿਸਨੂੰ ਕਿਹੜਾ ਵਿਭਾਗ ਮਿਲਿਆ
ਸਭ ਤੋਂ ਵੱਧ ਚਰਚਾ ਭਾਜਪਾ ਦੇ ਉਮੀਦਵਾਰ ਨੂੰ ਲੈ ਕੇ ਚੱਲ ਰਹੀ ਹੈ। ਹਾਲਾਂਕਿ ਇਸ ਹਲਕੇਤੋਂ ਅਸਤੀਫ਼ਾ ਦੇਣ ਵਾਲੇ ਸੀਤਲ ਅੰਗਰਾਲ ਖੁਦ ਨੂੰ ਟਿਕਟ ਮਿਲਣ ਬਾਰੇ ਪੂਰੀ ਤਰ੍ਹਾਂ ਆਸਵੰਦ ਹਨ ਪ੍ਰੰਤੂ ਸਿਆਸੀ ਹਲਕਿਆਂ ਵਿਚ ਚੱਲ ਰਹੀ ਇੱਕ ਹੋਰ ਚਰਚਾ ਮੁਤਾਬਕ ਭਾਜਪਾ ਅੰਗਰਾਲ ਦੀ ਥਾਂ ਸੁਸੀਲ ਰਿੰਕੂ ਨੂੰ ਵੀ ਇੱਥੋਂ ਉਪ ਚੋਣ ਲੜਾ ਸਕਦੀ ਹੈ। ਦਸਣਾ ਬਣਦਾ ਹੈਕਿ ਰਿੰਕੂ ਦਾ ਵੀ ਜਲੰਧਰ ਪੱਛਮੀ ਪੁਰਾਣਾ ਸਿਆਸੀ ਖੇਤਰ ਰਿਹਾ ਹੈ। ਇਸ ਚਰਚਾ ਨੂੰ ਇਸ ਕਰਕੇ ਵੀ ਬਲ ਮਿਲ ਰਿਹਾ ਹੈ ਕਿਉਂਕਿ ਅਚਾਨਕ ਸ਼ੀਤਲ ਅੰਗਰਾਲ ਨੇ ਜਿੱਥੇ ਪੰਜਾਬ ਵਿਚ ਚੋਣਾਂ ਤੋਂ ਇੱਕ ਦਿਨ ਪਹਿਲਾਂ 30 ਮਈ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਤੇ ਨਾਲ ਹੀ ਆਪਣੇ ਸੋਸਲ ਮੀਡੀਆ ਅਕਾਉਂਟ ਤੋਂ ਭਾਜਪਾ ਦਾ ‘ਮੋਦੀ ਕਾ ਪ੍ਰਵਾਰ’ ਵੀ ਹਟਾ ਦਿੱਤਾ ਸੀ।
ਤੀਜੀ ਵਾਰ ਪ੍ਰਧਾਨ ਮੰਤਰੀ ਬਣਦੇ ਹੀ ਮੋਦੀ ਨੇ ਕਿਸਾਨਾਂ ਦੇ ਹੱਕ ’ਚ ਚਲਾਈ ਕਲਮ
ਇਸਤੋਂ ਇਲਾਵਾ 3 ਜੂਨ ਨੂੰ ਵਿਧਾਨ ਸਭਾ ਗਏ ਸ਼ੀਤਲ ਅੰਗਰਾਲ ਨੇ ਮੌਜੂਦਾ ਸਮੇਂ ਕਿਸੇ ਸਿਆਸੀ ਪਾਰਟੀ ਵਿਚ ਹੋਣ ਬਾਰੇ ਵੀ ਗੋਲਮਾਲ ਜਵਾਬ ਦਿੱਤੇ ਸਨ, ਜਿਸਦੇ ਚੱਲਦੇ ਇਸ ਸਾਬਕਾ ਵਿਧਾਇਕ ਦੇ ਇਸ ਭੁਲੇਖੇ ਪਾਓ ਫੈਸਲਿਆਂ ਕਾਰਨ ਭਾਜਪਾ ਸੁਸੀਲ ਰਿੰਕੂ ਜਾਂ ਆਪਣੇ ਕਿਸੇ ਹੋਰ ਟਕਸਾਲੀ ਆਗੂ ਨੂੰ ਵੀ ਇਹ ਚੋਣ ਲੜਾ ਸਕਦੀ ਹੈ।ਦਸਣਾ ਬਣਦਾ ਹੈ ਕਿ ਸੁਸੀਲ ਰਿੰਕੂ ਤੇ ਸ਼ੀਤਲ ਅੰਗਰਾਲ ਕਿਸੇ ਸਮੇਂ ਕੱਟੜ ਸਿਆਸੀ ਵਿਰੋਧੀ ਰਹੇ ਹਨ ਤੇ ਆਪ ਵਿਚ ਰਿੰਕੂ ਦੇ ਆਗਮਨ ਮੌਕੇ ਵੀ ਅਸਿੱਧੇ ਢੰਗ ਨਾਲ ਅੰਗਰਾਲ ਵੱਲੋਂ ਨਰਾਜਗੀ ਜਤਾਈ ਗਈ ਸੀ। ਗੌਰਤਲਬ ਹੈ ਕਿ ਸਾਲ 2022 ਵਿਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਸ਼ੀਤਲ ਅੰਗਰਾਲ ਨੇ 39,213 ਹਜ਼ਾਰ ਵੋਟਾਂ ਲੈ ਕੇ ਕਾਂਗਰਸ ਦੇ ਸੁਸੀਲ ਰਿੰਕੂ(34,960) ਨੂੰ 4,253 ਵੋਟਾਂ ਦੇ ਅੰਤਰ ਨਾਲ ਇਸ ਹਲਕੇ ਤੋਂ ਹਰਾਇਆ ਸੀ। ਭਾਜਪਾ ਦੇ ਉਮੀਦਵਾਰ ਮਹਿੰਦਰ ਲਾਲ ਭਗਤ ਨੇ ਇੰਨ੍ਹਾਂ ਚੋਣਾਂ ਵਿਚ 33,486 ਵੋਟ ਹਾਸਲ ਕਰਕੇ ਤੀਜ਼ਾ ਸਥਾਨ ਹਾਸਲ ਕੀਤਾ ਸੀ।
ਭਗਵੰਤ ਮਾਨ ਨੇ ਕੰਗਨਾ ਵੱਲੋਂ ਪੰਜਾਬੀਆਂ ਨੂੰ ਅਤਿਵਾਦੀ ਦੱਸਣ ਵਾਲੇ ਬਿਆਨ ਦੀ ਕੀਤੀ ਨਿੰਦਾ
ਪ੍ਰੰਤੂ ਉਸਤੋਂ ਬਾਅਦ ਜਲੰਧਰ ਲੋਕ ਸਭਾ ਦੀ ਉਪ ਚੋਣ ਵਿਚ ਸੁਸੀਲ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਆ ਗਏ ਤੇ ਉਹ ਜੇਤੂ ਰਹੇ ਸਨ। ਹਾਲਾਂਕਿ ਆਪ ਨੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਮੁੜ ਸੁਸੀਲ ਰਿੰਕੂ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਪ੍ਰੰਤੂ ਉਹ ਖੁਦ ਅਤੇ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗਰਾਲ ਨੂੰ ਲੈ ਕੇ 27 ਮਾਰਚ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਰਿੰਕੂ ’ਤੇ ਦਾਅ ਖੇਡਿਆ ਪ੍ਰੰਤੂ ਉਹ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਦੇ ਹੱਥੋਂ ਹਾਰ ਗਏ। ਇੰਨ੍ਹਾਂ ਚੋਣਾਂ ਵਿਚ ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚੰਨੀ ਨੂੂੰ ਸਭ ਤੋਂ ਵੱਧ 44,394 ਵੋਟ ਹਾਸਲ ਹੋਈ। ਜਦੋਂਕਿ ਭਾਜਪਾ ਨੂੰ 42,837 ਤੇ ਆਪ ਦੇ ਪਵਨ ਟੀਨੂੰ ਨੂੰ ਸਿਰਫ਼ 15,629 ਵੋਟਾਂ ਹੀ ਮਿਲੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ’ਚ ਸਰਕਾਰ ਬਣਾਉਣ ਦੀ ਉਮੀਦ ਲਗਾਈ ਬੈਠੀ ਭਾਜਪਾ ਇਸ ਊੱਪ ਚੋਣ ਨੂੰ ਲੈ ਕੇ ਕੀ ਪੈਤੜਾ ਅਪਣਾਉਂਦੀ ਹੈ?
Share the post "ਉੱਪ ਚੋਣ ’ਚ ਜਲੰਧਰ ਪੱਛਮੀ ਤੋਂ ਭਾਜਪਾ ਸੁਸੀਲ ਰਿੰਕੂ ਜਾਂ ਸ਼ੀਤਲ ਅੰਗਰਾਲ ’ਤੇ ਖੇਡੇਗੀ ਦਾਅ!"