ਦੋ ਵਿਦੇਸ਼ੀ ਹਥਿਆਰਾਂ ਸਹਿਤ ਚਾਰ ਪਿਸਤੌਲ ਬਰਾਮਦ
ਬਠਿੰਡਾ, 15 ਜੂਨ: ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਖੰਨਾ ਦੇ ਦੋਰਾਹਾ ਵਿਖੇ ਪਰਮਜੀਤ ਜਵੈਲਰ ਦੀ ਦੁਕਾਨ ਦੇ ਬਾਹਰ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕਰਨ ਵਾਲੇ 02 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਸਹਾਇਕ ਇੰਸਪੈਕਟਰ ਜਨਰਲ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਸ਼ਨੀਵਾਰ ਨੂੰ ਦਸਿਆ ਕਿ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਕਾਬੂ ਕੀਤੇ ਇੰਨ੍ਹਾਂ ਮੁਜਰਮਾਂ ਦੀ ਪਹਿਚਾਣ ਪਰਦੀਪ ਸਿੰਘ ਵਾਸੀ ਪਿੰਡ ਬੇਗੋਵਾਲ ਪੀ.ਐਸ. ਦੋਰਾਹਾ ਜ਼ਿਲ੍ਹਾ-ਲੁਧਿਆਣਾ ਅਤੇ ਸੂਰਜ ਪ੍ਰਕਾਸ਼ ਉਰਫ ਡੇਵਿਡ ਵਾਸੀ ਹੈਬੋਵਾਲ ਵਾਲੀ ਲੁਧਿਆਣਾ ਦੇ ਤੌਰ ’ਤੇ ਹੋਈ ਹੈ। ਪੁਲਿਸ ਟੀਮਾਂ ਨੇ ਇੰਨ੍ਹਾਂ ਕੋਲੋਂ ਦੋ ਵਿਦੇਸ਼ੀ ਹਥਿਆਰਾਂ ਸਹਿਤ ਚਾਰ ਪਿਸਤੌਲ ਅਤੇ ਇੱਕ ਹੁੰਡਈ ਵਰਨਾ ਕਾਰ ਵੀ ਬਰਾਮਦ ਕਤੀ ਹੈ।
ਚਲਾਨ ਕੱਟਣ ਦਾ ਡਰਾਵਾ ਦੇ ਕੇ ਰਿਸ਼ਵਤ ਲੈਣ ਵਾਲੇ ਪੁਲਿਸ ਮੁਲਾਜਮਾਂ ਵਿਰੁਧ ਪਰਚਾ ਦਰਜ਼
ਏ.ਆਈ.ਜੀ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਪਰਦੀਪ ਸਿੰਘ ਅਤੇ ਸੂਰਜ ਪ੍ਰਕਾਸ਼ ਉਰਫ ਡੇਵਿਡ ਅਪਰਾਧਿਕ ਪਿਛੋਕੜ ਵਾਲੇ ਹਨ, ਜਿੰਨ੍ਹਾਂ ਵਿਰੁਧ ਕਤਲ, ਇਰਾਦਾ ਕਤਲ, ਲੁੱਟ-ਖੋਹ ਆਦਿ ਨਾਲ ਸਬੰਧਤ ਕੇਸ ਦਰਜ਼ ਹਨ। ਇਹ ਲੁਧਿਆਣਾ ਲੁਧਿਆਣਾ ਖੇਤਰ ਵਿੱਚ ਸਰਗਰਮ ਫਾਰਚੂਨਰ ਗਰੁੱਪ ਦੇ ਸਹਿਯੋਗੀ ਹਨ। ਇਸ ਤੋਂ ਇਲਾਵਾ ਸ਼ੁਰੂਆਤੀ ਜਾਂਚ ਵਿਚ ਅਮਰੀਕਾ ਸਥਿਤ ਲਵਦੀਪ ਉਰਫ਼ ਲਵ ਦੀ ਪਛਾਣ ਕੀਤੀ ਗਈ ਹੈ, ਜਿਸ ਨੇ ਕਥਿਤ ਤੌਰ ’ਤੇ ਪ੍ਰਦੀਪ ਸਿੰਘ ਨੂੰ ਹਥਿਆਰਾਂ, ਵਾਹਨਾਂ ਅਤੇ ਵਿੱਤੀ ਸਹਾਇਤਾ ਦਾ ਪ੍ਰਬੰਧ ਕੀਤਾ ਸੀ। ਇਹ ਵੀ ਪਤਾ ਲੱਗਿਆ ਹੈ ਕਿ ਗਹਿਣਿਆਂ ਦੀ ਦੁਕਾਨ ’ਤੇ ਗੋਲੀ ਚਲਾਉਣ ਦੇ ਪਿੱਛੇ ਮੁੱਖ ਕਾਰਨ ਪੈਸਿਆਂ ਦਾ ਲੈਣ-ਦੇਣ ਸੀ। ਇਸ ਸਬੰਧ ਵਿਚ ਇੱਕ ਦਿਨ ਪਹਿਲਾਂ ਹੀ ਧਾਰਾ 307, 427, 34 ਆਈ.ਪੀ.ਸੀ., 25 ਅਸਲਾ ਐਕਟ ਤਹਿਤ ਪੁਲਿਸ ਸਟੇਸ਼ਨ ਦੋਰਾਹਾ ਜਿਲਾ ਲੁਧਿਆਣਾ ਵਿਖੇ ਕੇਸ ਦਰਜ਼ ਕੀਤਾ ਗਿਆ ਸੀ।
Share the post "ਦੋਰਾਹਾ ’ਚ ਜਵੈਲਰਜ਼ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ ਸੂਟਰ ਬਠਿੰਡਾ ’ਚ ਕਾਬੂ"