Punjabi Khabarsaar
ਬਠਿੰਡਾ

ਭਾਜਪਾ ਉਮੀਦਵਾਰ ਪਰਮਪਾਲ ਤੇ ਸਰੂਪ ਸਿੰਗਲਾ ਨੇ ਕੀਤਾ ਬਠਿੰਡਾ ਸ਼ਹਿਰੀ ਭਾਜਪਾ ਜਥੇਬੰਦੀ ਦਾ ਧੰਨਵਾਦ

ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਵਰਕਰਾਂ ਨੂੰ ਨਗਰ ਨਿਗਮ ਚੋਣਾਂ ਲਈ ਜੁੱਟਣ ਦਾ ਦਿੱਤਾ ਸੱਦਾ
ਵੋਟਾਂ ਪਾਉਣ ਵਾਲੇ ਸਿਰਫ ਵੋਟਰ ਹੀ ਨਹੀਂ, ਉਹ ਸਾਡੇ ਸਪੋਰਟਰ ਵੀ ਹਨ: ਪਰਮਪਾਲ ਕੌਰ ਸਿੱਧੂ
ਬਠਿੰਡਾ, 17 ਜੂਨ: ਲੰਘੀ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਵੱਡੀ ਲੀਡ ਪ੍ਰਾਪਤ ਕਰਨ ਵਾਲੀ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਤੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਇੱਥੇ ਸਾਂਝੇ ਤੌਰ ‘ਤੇ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਨ ਲਈ ਮੀਟਿੰਗ ਰੱਖੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਪਾਲ ਕੌਰ ਨੇ ਕਿਹਾ ਕਿ ‘‘ ਲੋਕ ਸਭਾ ਚੋਣਾਂ ਚ ਭਾਜਪਾ ਨੂੰ ਵੋਟਾਂ ਪਾਉਣ ਵਾਲੇ ਸਿਰਫ ਵੋਟਰ ਹੀ ਨਹੀਂ , ਬਲਕਿ ਉਹ ਭਾਜਪਾ ਦੇ ਸਪੋਰਟਰ ਵੀ ਹਨ ਜੋ ਹਰ ਮੈਦਾਨ ਫਤਿਹ ਕਰਨ ਦਾ ਜਜਬਾ ਰੱਖਦੇ ਹਨ।

ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਨੂੰ ਮਿਲਣਗੇ ਰਵਨੀਤ ਬਿੱਟੂ !

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਤੇ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਜਿੱਤ ਪ੍ਰਾਪਤ ਕਰੇਗੀ। ਪਰਮਪਾਲ ਕੌਰ ਨੇ ਅੱਗੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਦੀਆਂ ਲਗਾਤਾਰ ਅਟਕਲਾਂ ਤੋਂ ਬਾਅਦ ਭਾਜਪਾ ਦੇ ਇਕੱਲੇ ਚੋਣਾਂ ਲੜਨ ਦੇ ਫੈਸਲੇ ਚ ਹੋਈ ਦੇਰੀ ਕਾਰਨ ਬੇਸ਼ੱਕ ਪ੍ਰਚਾਰ ਅਤੇ ਜਨ ਸੰਪਰਕ ਲਈ ਬਹੁਤ ਘੱਟ ਸਮਾਂ ਮਿਲਿਆ ਪ੍ਰੰਤੂ ਸਮੁੱਚੀ ਜਥੇਬੰਦੀ ਤੇ ਵਰਕਰਾਂ ਨੇ ਇਕਜੁੱਟ ਹੋ ਕੇ ਕੀਤੇ ਚੋਣ ਪ੍ਰਚਾਰ ਦਾ ਹੀ ਨਤੀਜਾ ਹੈ ਕਿ ਭਾਜਪਾ ਹਲਕੇ ਵਿਚੋਂ ਇੱਕ ਲੱਖ ਤੋਂ ਵੱਧ ਵੋਟਾਂ ਲੈਣ ਚ ਕਾਮਯਾਬ ਰਹੀ। ਇਸਤੋਂ ਇਲਾਵਾ ਭਾਜਪਾ ਨੂੰ ਰੋਕਣ ਲਈ ਵਿਰੋਧੀ ਪਾਰਟੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੀ ਆੜ ਚ ਵਿਰੋਧ ਕੀਤਾ ਗਿਆ, ਜਿਸ ਕਾਰਨ ਪਿੰਡਾਂ ਚ ਪ੍ਰਚਾਰ ਕਰਨ ਵਿਚ ਰੁਕਾਵਟ ਵੀ ਆਈ ਪ੍ਰੰਤੂ ਸਮੁੱਚੀ ਜਥੇਬੰਦੀ ਤੇ ਵਰਕਰਾਂ ਦੇ ਜਜਬੇ ਸਹਾਰੇ ਹਰ ਪਿੰਡ ਚ ਭਾਜਪਾ ਦਾ ਬੂਥ ਲੱਗਿਆ ਤੇ ਵੋਟਾਂ ਵੀ ਪਈਆਂ।

ਡਰੱਗ ਦੇ ਮੁੱਦੇ ’ਤੇ ਸੁਨੀਲ ਜਾਖੜ ਦੇ ਟਵੀਟ ’ਤੇ ’ਆਪ’ ਦਾ ਜਵਾਬ

ਬਠਿੰਡਾ ਸ਼ਹਿਰ ਚ ਭਾਜਪਾ ਪਹਿਲੇ ਨੰਬਰ ’ਤੇ ਰਹੀ। ਉਹਨਾਂ ਸਮੁੱਚੀ ਜਥੇਬੰਦੀ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਹਮੇਸ਼ਾ ਉਨਾਂ ਦੇ ਨਾਲ ਖੜਨ ਦਾ ਭਰੋਸਾ ਦਿੱਤਾ। ਇਸ ਮੌਕੇ ਜਿਲ਼ਾ ਪ੍ਰਧਾਨ ਸਰੂਪ ਸਿੰਗਲਾ ਨੇ ਕਿਹਾ ਕੇ ਬਠਿੰਡਾ ਸ਼ਹਿਰੀ ਚ ਭਾਜਪਾ ਦੇ ਪਹਿਲੇ ਸਥਾਨ ’ਤੇ ਆਉਣ ਨਾਲ ਵਰਕਰ ਤੇ ਜਥੇਬੰਦੀ ਉਤਸ਼ਾਹਿਤ ਹੈ। ਸ਼੍ਰੀ ਸਿੰਗਲਾ ਨੇ ਵਰਕਰਾਂ ਨੂੰ ਹੁਣ ਤੋਂ ਹੀ ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਚ ਜੁੱਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਜਨ ਸੰਪਰਕ ਰਾਹੀਂ ਲੋਕਾਂ ਨਾਲ ਜੁੜਣ ਅਤੇ ਲੋਕਾਂ ਦੇ ਬੁਨਿੀਆਦੀ ਮਸਲੇ ਹੱਲ ਕਰਵਾਉਣ ਲਈ ਹਾਜਰ ਰਹਿਣ। ਸਿੰਗਲਾ ਨੇ ਦਾਅਵਾ ਕੀਤਾ ਕਿ ਇਸ ਵਾਰ ਨਗਰ ਨਿਗਮ ਚ ਭਾਜਪਾ ਦਾ ਮੇਅਰ ਬਣੇਗਾ ਤੇ 2027 ਸੂਬੇ ਚ ਭਾਜਪਾ ਦੀ ਸਰਕਾਰ ਬਨਣੀ ਤੈਅ ਹੈ। ਇਸ ਮੌਕੇ ਭਾਜਪਾ ਦੀ ਸਮੁੱਚੀ ਬਠਿੰਡਾ ਸ਼ਹਿਰੀ ਜਥੇਬੰਦੀ ਤੇ ਵਰਕਰ ਹਾਜਿਰ ਸਨ।

 

Related posts

ਬਠਿੰਡਾ ’ਚ ਕਿਸਾਨਾਂ ਨੇ ਅਣਮਿਥੇ ਸਮੇਂ ਲਈ ਘੇਰਿਆਂ ਮਿੰਨੀ ਸਕੱਤਰੇਤ

punjabusernewssite

ਜਿਲ੍ਹਾ ਪੱਧਰੀ ਯੂਥ ਕਲੱਬ ਪੁਰਸਕਾਰ ਆਇਆ ਸ਼ਹੀਦ ਭਗਤ ਸਿੰਘ ਯੂਥ ਕਲੱਬ ਕਮਾਲੂ ਹਿੱਸੇ

punjabusernewssite

ਰਾਤ ਨੂੰ ਆਏ ਝੱਖੜ ਤੇ ਹਨੇਰੀ ਨੇ ਬਠਿੰਡਾ ਪੱਟੀ ’ਚ ਮਚਾਈ ਤਬਾਹੀ

punjabusernewssite