ਜਲੰਧਰ, 17 ਜੂਨ: ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਦੇ ਸਿਆਸੀ ਪਾਰਟੀਆਂ ਦੇ ਸਿਰ ’ਤੇ ਖੜੀ ਹੋਈ ਜਲੰਧਰ ਪੱਛਮੀ ਉਪ ਚੋਣ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਲੰਘੀ 14 ਜੂਨ ਤੋਂ ਨਾਮਜਦਗੀਆਂ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਤੇ 21 ਜੂਨ ਤੱਕ ਇਹ ਅਮਲ ਚੱਲਣਾ ਹੈ। ਇਸ ਉਪ ਚੋਣ ਦੇ ਲਈ ਸੋਮਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਮਹਿੰਦਰ ਲਾਲ ਭਗਤ ਦਾ ਐਲਾਨ ਕਰਕੇ ਪਹਿਲਕਦਮੀ ਕਰ ਦਿੱਤੀ ਹੈ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਨੇ ਵੀ ਆਪੋ ਆਪਣੇ ਉਮੀਦਵਾਰਾਂ ਦੀ ਖੋਜ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।
ਦੇਸ ’ਚ ਵਾਪਰਿਆਂ ਵੱਡਾ ਰੇਲ ਹਾਦਸਾ, ਦਰਜ਼ਨਾਂ ਯਾਤਰੀ ਹੋਏ ਜਖ਼ਮੀ
ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਵੱਧ ਵੋਟਾਂ ਲੈਣ ਵਾਲੀ ਕਾਂਗਰਸ ਪਾਰਟੀ ਵੱਲੋਂ ਇਸ ਉਪ ਚੋਣ ਨੂੰ ਲੈਕੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬੀਤੇ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ਼ ਦੇਵੇਂਦਰ ਯਾਦਵ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਨਵੇਂ ਚੁਣੇ ਗਏ ਐਮ.ਪੀ ਚਰਨਜੀਤ ਸਿੰਘ ਚੰਨੀ ਸਹਿਤ ਜਲੰਧਰ ਦੇ ਵੱਡੇ ਆਗੂ ਹਾਜ਼ਰ ਰਹੇ। ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਇੱਕ-ਦੋ ਦਿਨਾਂ ਵਿਚ ਪਾਰਟੀ ਉਮੀਦਵਾਰ ਬਾਰੇ ਫੈਸਲਾ ਲੈ ਲਿਆ ਜਾਵੇਗਾ। ਜਿਕਰਯੋਗ ਹੈ ਕਿ ਕਾਂਗਰਸ ਵੱਲੋਂ ਪਿਛਲੀਆਂ ਚੋਣਾਂ ਲੜੇ ਸੁਸੀਲ ਰਿੰਕੂ ਭਾਜਪਾ ਵਿਚ ਚਲੇ ਗਏ ਹਨ।
Big News: ਪੰਨੂੰ ਦੀ ਕਤਲ ਸਾਜਸ਼ ਮਾਮਲੇ ਵਿਚ ਗ੍ਰਿਫਤਾਰ ਨਿਖਲ ਗੁਪਤਾ ਨੂੰ ਚੈਕ ਗਣਰਾਜ ਨੇ ਅਮਰੀਕਾ ਨੂੰ ਸੌਪਿਆ!
ਇਸੇ ਤਰ੍ਹਾਂ ਭਾਜਪਾ ਨੇ ਵੀ ਬੀਤੇ ਕੱਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਜਲੰਧਰ ਪੱਛਮੀ ਚੋਣ ਬਾਰੇ ਚਰਚਾ ਕੀਤੀ ਹੈ। ਚਰਚਾ ਮੁਤਾਬਕ ਪਾਰਟੀ ਇੱਥੋਂ ਸੁਸੀਲ ਰਿੰਕੂ ਜਾਂ ਸ਼ੀਤਲ ਅੰਗਰਾਲ ਕਿਸੇ ਇੱਕ ਵਿਚੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਆਪ ਦਾ ਸਿਟਿੰਗ ਐਮ.ਐਲ.ਏ ਹੋਣ ਦੇ ਬਾਵਜੂਦ ਸ਼ੀਤਲ ਅੰਗਰਾਲ ਪਾਰਟੀ ਛੱਡ ਕੇ ਭਾਜਪਾ ਵਿਚ ਆ ਗਏ ਸਨ। ਇੰਨ੍ਹਾਂ ਸਿਆਸੀ ਧਿਰਾਂ ਨੂੰ ਹੁਣ ਨਵੇਂ ਉਮੀਦਵਾਰਾਂ ‘ਤੇ ਟੇਕ ਹੈ ਕਿਉਂਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਣਾਏ ਗਏ ਉਮੀਦਵਾਰਾਂ ਵਿਚੋਂ ਜਿਆਦਾਤਰ ਦਲ-ਬਦਲੀ ਕਰ ਗਏ ਹਨ।ਆਪ ਵੱਲੋਂ ਐਲਾਨਿਆ ਹੋਇਆ ਉਮੀਦਵਾਰ ਵੀ ਭਾਜਪਾ ਦਾ ਵੱਡਾ ਆਗੂ ਰਹਿ ਚੁੱਕਿਆ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਸਹਿਤ ਕਈ ਹੋਰ ਸਿਆਸੀ ਧਿਰਾਂ ਵੀ ਮੈਦਾਨ ਵਿਚ ਨਿੱਤਰਨਗੀਆਂ ਪ੍ਰੰਤੁੂ ਮੁਕਾਬਲਾ ਕਾਂਗਰਸ, ਭਾਜਪਾ ਤੇ ਆਪ ਵਿਚ ਹੀ ਰਹਿਣ ਦੀ ਸੰਭਾਵਨਾ ਹੈ।