ਬਠਿੰਡਾ, 17 ਜੂਨ : ਵਿਦਿਆਰਥੀਆਂ ਦੀ ਸਖ਼ਸੀਅਤ ਉਸਾਰੀ, ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਅਤੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਦੀ ਸੰਭਾਲ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਗੁਰਦੁਆਰਾ ਸਾਹਿਬ ਥਰਮਲ ਕਲੋਨੀ ਲਹਿਰਾ ਮੁਹੱਬਤ ਵਿਖੇ 7 ਦਿਨਾਂ ਦਾ ਸਮਰ ਕੈੰਪ ਲਗਾਇਆ ਗਿਆ। ਇਸ ਕੈੰਪ ਦਾ ਮਨੋਰਥ,ਵੱਡੇ ਨਿਸ਼ਾਨੇ ਵੱਡੀਆਂ ਪ੍ਰਾਪਤੀਆਂ, ਜੀਵੀਏ ਗੁਰਬਾਣੀ ਨਾਲ,ਅਨੰਦਮਈ ਜੀਵਨ ਜੁਗਤ, ਪੇਟਿੰਗ ਤੇ ਸੁੰਦਰ ਲਿਖਾਈ ਵਰਕਸ਼ਾਪ, ਕਿਰਤ ਸੰਬੰਧੀ ਵੱਖ ਵੱਖ ਬੁਲਾਰਿਆਂ ਵੱਲੋਂ ਵਿਚਾਰ ਅਤੇ ਵੀਡੀਓ ਕਲਿਪਜ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ। ਅਖੀਰਲੇ ਦਿਨ ਪੇਟਿੰਗ, ਪੰਜਾਬੀ ਪੈਂਤੀ ਤੇ ਸੁੰਦਰ ਲਿਖਾਈ ਅਤੇ ਵਿਰਸਾ ਸੰਭਾਲ ਸੰਬੰਧੀ ਮੁਕਾਬਲੇ ਕਰਾਏ ਗਏ ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਹਿਮਾਚਲ ਘਟਨਾ: ਅੰਮ੍ਰਿਤਸਰ ’ਚ ਪਰਚਾ ਦਰਜ਼, ਚੰਨੀ ਨੇ ਕੀਤੀ ਮੁੱਖ ਮੰਤਰੀ ਨਾਲ ਗੱਲਬਾਤ
ਵਾਤਾਵਰਣ ਦੀ ਸੰਭਾਲ ਲਈ ਸਾਰੇ ਕੈੰਪਰਜ਼ ਨੂੰ ਮੁਫ਼ਤ ਬੂਟਿਆਂ ਦਾ ਪ੍ਰਸਾਦ ਦਿੱਤਾ ਗਿਆ। ਇਸ ਸਮਰ ਕੈੰਪ ਦੀ ਕਾਮਯਾਬ ਸੰਪੂਰਨਤਾ ਲਈ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਕੀਤਾ ਗਿਆ। ਕੈੰਪ ਦੀ ਸਮਾਪਤੀ ਉਪਰੰਤ ਠੰਡੀ ਛਬੀਲ ਅਤੇ ਮਿੱਠੇ ਚੌਲਾ ਦਾ ਲੰਗਰ ਵਰਤਾਇਆ ਗਿਆ। ਵੀਰ ਓਂਕਾਰ ਸਿੰਘ ਅਤੇ ਭੈਣ ਪਵਿੱਤਰ ਕੌਰ, ਰਮਨਦੀਪ ਕੌਰ ਅਤੇ ਇੰਦਰਜੀਤ ਸਿੰਘ, ਸਟੱਡੀ ਸਰਕਲ ਦੇ ਸੇਵਾਦਾਰ ਬਲਵੰਤ ਸਿੰਘ ਕਾਲਝਾਰਾਣੀ, ਡਾ ਗੁਰਜਿੰਦਰ ਸਿੰਘ ਰੋਮਾਣਾ, ਇਕਬਾਲ ਸਿੰਘ ਕਾਉਣੀ, ਸੁਰਿੰਦਰ ਪਾਲ ਸਿੰਘ ਬਲੂਆਣਾ, ਅਮਰਜੀਤ ਸਿੰਘ ਪੇਂਟਰ, ਰਮਨਦੀਪ ਸਿੰਘ, ਊਧਮ ਸਿੰਘ ਬਾਠ, ਹਰਪਾਲ ਸਿੰਘ ਚੌਕੇ, ਰਮਨਦੀਪ ਸਿੰਘ, ਇਕਬਾਲ ਸਿੰਘ ਲਹਿਰਾ ਮੁਹੱਬਤ ਦਾ ਖਾਸ ਯੋਗਦਾਨ ਰਿਹਾ।
Share the post "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ 7 ਰੋਜਾ ਸਮਰ ਕੈਂਪ ਆਯੋਜਿਤ"