ਮੋਗਾ, 23 ਜੂਨ: ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਮੋਗਾ ਵਿਖੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਸੂਬਾ ਬਾਡੀ ਮੈਂਬਰਾਂ, ਸਮੂਹ ਵਿਭਾਗਾਂ ਦੇ ਸੂਬਾਈ ਅਹੁਦੇਦਾਰਾਂ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ/ ਜ਼ਿਲ੍ਹਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ ਸ਼ਾਮਿਲ ਹੋਏ। ਇਸ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮੁਲਾਜਮ ਵਰਗ ਪ੍ਰਤੀ ਨੀਤੀਆਂ ਨੂੰ ਦੇਖਦਿਆਂ 5 ਜੁਲਾਈ ਨੂੰ ਜਲੰਧਰ ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਬਾਜ਼ਾਰਾਂ ਵਿੱਚ ਮਾਰਚ ਕਰਨ ਉਪਰੰਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਦਫਤਰ/ਘਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ।
NEET-UG ਪੇਪਰ ਲੀਕ ਮਾਮਲਾ: NTA ਦਾ ਡਾਇਰੈਕਟਰ ਹਟਾਇਆ,CBI ਨੇ ਕੀਤਾ ਪਰਚਾ ਦਰਜ਼
ਆਗੂਆਂ ਨੇ ਦੋਸ਼ ਲਗਾਇਆ ਕਿ ਮਨਿਸਟਿਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਵੱਲੋਂ ਮਿਤੀ 18-12-2023 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਕੇ ਕਾਫੀ ਮੰਗਾਂ ਤੇ ਸਹਿਮਤੀ ਦਿੱਤੀ ਗਈ ਸੀ, ਜਿਸ ਦੀ ਬਕਾਇਦਾ ਪ੍ਰਸੀਡਿੰਗ ਵੀ ਜਾਰੀ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੀਆਂ ਮੰਗਾਂ ਤੇ ਮੁੱਖ ਸਕੱਤਰ ਪੰਜਾਬ ਨੂੰ ਵਿਭਾਗੀ ਸਕੱਤਰਾਂ ਨਾਲ ਪੈਨਲ ਮੀਟਿੰਗ ਕਰਨ ਸਬੰਧੀ ਕਿਹਾ ਗਿਆ ਸੀ ਪਰ ਸਰਕਾਰ ਵੱਲੋਂ ਅਜੇ ਤੱਕ ਮੰਨੀਆਂ ਹੋਈਆਂ ਮੰਗਾਂ ਦੇ ਨਾ ਤਾਂ ਨੋਟੀਫਿਕੇਸ਼ਨ ਜਾਰੀ ਕੀਤੇ ਹਨ ਅਤੇ ਨਾ ਹੀ ਜਥੇਬੰਦੀ ਨੂੰ ਪੈਨਲ ਮੀਟਿੰਗ ਸਮਾਂ ਦਿੱਤਾ ਗਿਆ ਹੈ। ਜਿਸ ਦੇ ਰੋਸ ਵਜੋਂ ਇਹ ਫੈਸਲ ਲਿਆ ਗਿਆ ਹੈ।
ਬਰਨਾਲਾ ਦੇ ਅਕਾਲੀ ਆਗੂ ਨੇ ਮਾਂ-ਧੀ ਦੇ ਕ.ਤਲ ਤੋਂ ਬਾਅਦ ਕੀਤੀ ਖ਼ੁਦਕ+ਸ਼ੀ
ਮੀਟਿੰਗ ਵਿੱਚ ਅਨੁਜ ਸ਼ਰਮਾ, ਰਘਬੀਰ ਸਿੰਘ ਬਡਵਾਲ, ਮਨੋਹਰ ਲਾਲ, ਅਮਿਤ ਅਰੋੜਾ, ਤੇਜਿੰਦਰ ਸਿੰਘ ਨੰਗਲ, ਗੁਰਮੇਲ ਸਿੰਘ ਵਿਰਕ, ਮਨਜਿੰਦਰ ਸਿੰਘ ਸੰਧੂ, ਖੁਸਕਰਨਜੀਤ ਸਿੰਘ, ਜਗਦੀਸ਼ ਠਾਕੁਰ, ਤਰਸੇਮ ਸਿੰਘ ਭੱਠਲ, ਜਸਦੀਪ ਸਿੰਘ ਚਾਹਲ, ਕੁਲਦੀਪ ਸਿੰਘ, ਸੰਦੀਪ ਕੁਮਾਰ, ਮੇਵਾ ਸਿੰਘ, ਰਾਜਵੀਰ ਸਿੰਘ ਮਾਨ, ਸਾਵਨ ਸਿੰਘ, ਸੰਜੀਵ ਭਾਰਗਵ, ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਵਿਨਾਇਕ, ਅਮਰਜੀਤ ਸਿੰਘ ਗਰੇਵਾਲ, ਰਾਜਵੀਰ ਸ਼ਰਮਾ ਬਡਰੁੱਖਾਂ, ਪੁਸ਼ਪਿੰਦਰ ਸਿੰਘ, ਜਸਮੀਤ ਸਿੰਘ ਸੈਡੀ, ਲਖਵੀਰ ਸਿੰਘ ਗਰੇਵਾਲ, ਅਮਰਦੀਪ ਕੌਰ ਕੈਂਥ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪਨੇਸਰ,ਮੱਖਣ ਸਿੰਘ, ਵਿਨੋਦ ਸਾਗਰ, ਦੇਸ ਰਾਜ ਗੁਰਜਰ, ਲਖਵੀਰ ਸਿੰਘ ਗਰੇਵਾਲ ਆਦਿ ਆਗੂ ਹਾਜ਼ਰ ਸਨ।
Share the post "ਪੀਐਸਐਮਐਸਯੂ ਵੱਲੋਂ 5 ਜੁਲਾਈ ਨੂੰ ਜਲੰਧਰ ਵਿਖੇ ਰੋਸ਼ ਰੈਲੀ ਤੇ ਝੰਡਾ ਮਾਰਚ ਦਾ ਕੀਤਾ ਐਲਾਨ"