Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

18ਵੀਂ ਲੋਕ ਸਭਾ ਦਾ ਪਹਿਲਾਂ ਇਜਲਾਜ਼ ਅੱਜ ਤੋਂ ਸ਼ੁਰੂ, ਆਰਜ਼ੀ ਸਪੀਕਰ ਦੇ ਮੁੱਦੇ ’ਤੇ ਹੰਗਾਮੇ ਦੀ ਸੰਭਾਵਨਾ

ਨਵੀਂ ਦਿੱਲੀ, 24 ਜੂਨ: ਪਿਛਲੀਆਂ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਂਦ ਵਿਚ ਆਈ 18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਅੱਜ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ। ਇਸ ਦੌਰਾਨ ਪ੍ਰੋਟੈੱਮ (ਆਰਜ਼ੀ) ਸਪੀਕਰ ਦੀ ਚੋਣ ਨੂੰ ਲੈ ਕੇ ਸੱਤਾਧਾਰੀ ਤੇ ਵਿਰੋਧੀ ਧਿਰ ਵਿਚਕਾਰ ਤਕਰਾਰ ਸ਼ੁਰੂ ਹੋ ਗਈ ਹੈ, ਜਿਸਦਾ ਅਸਰ ਸ਼ੈਸਨ ਦੇ ਪਹਿਲੇ ਦਿਨ ਵੀ ਦੇਖਣ ਨੂੰ ਮਿਲ ਸਕਦਾ ਹੈ। ਰਾਸ਼ਟਰਪਤੀ ਵੱਲੋਂ ਸੰਸਦੀ ਮਾਮਲਿਆਂ ਦੀ ਸਿਫ਼ਾਰਿਸ਼ ’ਤੇ ਭਾਜਪਾ ਦੇ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹੇ ਭਰਤੂਹਰੀ ਮਹਿਤਾਬ ਨੂੰ ਲੋਕ ਸਭਾ ਦਾ ਪ੍ਰੋਟੈੱਮ ਸਪੀਕਰ ਨਿਯੁਕਤ ਕੀਤਾ ਗਿਆ ਹੈ। ਹੁਣ ਇਸੇ ਆਰਜ਼ੀ ਸਪੀਕਰ ਵੱਲੋਂ ਲੋਕ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਤੇ ਨਾਲ ਹੀ ਪੱਕੇ ਸਪੀਕਰ ਦੀ ਚੋਣ ਵੀ ਸ਼੍ਰੀ ਮਹਿਤਾਬ ਦੀ ਅਗਵਾਈ ਹੇਠ ਹੋਵੇਗੀ।

NEET-UG ਪੇਪਰ ਲੀਕ ਮਾਮਲਾ: NTA ਦਾ ਡਾਇਰੈਕਟਰ ਹਟਾਇਆ,CBI ਨੇ ਕੀਤਾ ਪਰਚਾ ਦਰਜ਼

ਵਿਰੋਧੀ ਧਿਰ ਇੰਡੀਆ ਗੱਠਜੋੜ ਦੇ ਆਗੂਆਂ ਨੇ ਸਰਕਾਰ ਉਪਰ ਆਰਜ਼ੀ ਸਪੀਕਰ ਦੀ ਚੋਣ ਦੇ ਵਿਚ ਧੱਕੇਸ਼ਾਹੀ ਦਾ ਦੋਸ਼ ਲਗਾਇਆ ਹੈ। ਇੰਨ੍ਹਾਂ ਆਗੂਆਂ ਦਾ ਦਾਅਵਾ ਹੈ ਕਿ ਕਾਂਗਰਸ ਪਾਰਟੀ ਦੇ ਕੇ.ਸੁਰੇਸ਼ ਲੋਕ ਸਭਾ ਵਿਚ ਸਭ ਤੋਂ ਸੀਨੀਅਰ ਮੈਂਬਰ ਹਨ, ਜਿਸਦੇ ਚੱਲਦੇ ਆਰਜੀ ਸਪੀਕਰ ਵਜੋਂ ਉਨ੍ਹਾਂ ਦੀ ਚੋਣ ਹੋਣੀ ਚਾਹੀਦੀ ਸੀ। ਵਿਰੋਧੀ ਧਿਰ ਨੇ ਸਰਕਾਰ ਦੀ ਇਸ ਨੀਤੀ ਖਿਲਾਫ਼ ਆਰਜੀ ਸਪੀਕਰ ਦੀ ਸਹਾਇਤਾ ਲਈ ਚੁਣੇ ਗਏ ਆਪਣੇ ਮੈਂਬਰਾਂ ਵੱਲੋਂ ਸਹਿਯੋਗ ਨਾ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਵਿਰੋਧ ਵਜੋਂ ਇੰਡੀਆ ਗੱਠਜੋੜ ਨੇ ਲੋਕ ਸਭਾ ’ਚ ਚੇਅਰਪਰਸਨਾਂ ਦੀ ਕਮੇਟੀ ’ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਲਿਆ ਹੈ।

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਨਾਰਕੋ-ਸੰਗਠਿਤ ਅਪਰਾਧ ਨੈਕਸੈਸ ਦਾ ਪਰਦਾਫਾਸ਼

ਹਾਲਾਂਕਿ ਦੇਸ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਇਸ ਮਾਮਲੇ ਵਿਚ ਵਿਰੋਧੀ ਧਿਰ ’ਤੇ ਝੂਠ ਬੋਲਣ ਦਾ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ ‘‘ਸ਼੍ਰੀ ਮਹਿਤਾਬ ਸਦਨ ਲਗਾਤਾਰ ਸੱਤ ਵਾਰ ਲੋਕ ਸਭਾ ਦੀ ਚੋਣ ਜਿੱਤ ਕੇ ਸਭ ਤੋਂ ਸੀਨੀਅਰ ਮੈਂਬਰ ਹਨ ਤੇ ਸ਼੍ਰੀ ਕੇ.ਸੁਰੇਸ਼ 1998 ਤੇ 2004 ਵਿਚ ਲੋਕ ਸਭਾ ਮੈਂਬਰ ਨਹੀਂ ਸਨ। ਜਿਸ ਕਾਰਨ ਉਨ੍ਹਾਂ ਦਾ ਇਸ ਅਹੁੱਦੇ ਲਈ ਹੱਕ ਨਹੀਂ ਬਣਦਾ। ’’ ਦਸਣਾ ਬਣਦ ਹੈ ਕਿ 24 ਜੂਨ ਤੋਂ ਸ਼ੁਰੂ ਹੋ ਰਹੇ ਇਸ ਇਜਲਾਸ ਦੇ ਪਹਿਲੇ ਦੋ ਦਿਨ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਤੇ ਇਹ ਸਹੁੰ ਚੁਕਾਈ ਦਾ ਕੰਮ ਪ੍ਰਧਾਨ ਮੰਤਰੀ ਤੇ ਮੰਤਰੀਆਂ ਤੋਂ ਸ਼ੁਰੂ ਕੀਤਾ ਜਾਵੇਗਾ।ਪਤਾ ਚੱਲਿਆ ਹੈ ਕਿ ਪਹਿਲੇ ਦਿਨ 280 ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਪੰਜਾਬ ਦੇ ਲੋਕ ਸਭਾ ਮੈਂਬਰ 25 ਜੂਨ ਨੂੰ ਸਹੁੰ ਚੁੱਕਣਗੇ। 26 ਜੂਨ ਨੂੰ ਲੋਕ ਸਭਾ ਦੇ ਪੱਕੇ ਸਪੀਕਰ ਦੀ ਚੋਣ ਹੋਵੇਗੀ ਅਤੇ 27 ਜੂਨ ਨੂੰ ਰਾਸਟਰਪਤੀ ਦਰੋਪਤੀ ਮੁਰਮੂ ਲੋਕ ਸਭਭਾ ਤੇ ਰਾਜ ਸਭਾ ਦੇ ਦੋਨਾਂ ਸਦਨਾਂ ਦੇ ਮੈਂਬਰਾਂ ਨੂੰ ਸਾਂਝੇ ਤੌਰ ’ਤੇ ਸੰਬੋਧਨ ਕਰਨਗੇ।

 

Related posts

ਮੁੱਖ ਮੰਤਰੀ ਨੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਵਾਲੀ ਮੋਦੀ ਸਰਕਾਰ ਦੀ ਕੀਤੀ ਆਲੋਚਨਾ

punjabusernewssite

ਲੋਕ ਸਭਾ 2024 ਲਈ ਭਾਜਪਾ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ

punjabusernewssite

ਅਮਰੀਕਾ ’ਚ ਪੰਜਾਬੀ ਨੌਜਵਾਨ ਨੇ ਦੋ ਭੈਣਾਂ ’ਤੇ ਚਲਾਈਆਂ ਗੋ+ਲੀਆਂ,ਇੱਕ ਦੀ ਹੋਈ ਮੌ+ਤ

punjabusernewssite