Punjabi Khabarsaar
ਬਠਿੰਡਾ

ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਕੌਂਸਲਰਾਂ ਵਿੱਚ ਫੁੱਟਿਆਂ ਗੁੱਸਾ

ਪੰਜ ਮੈਂਬਰੀ ਕਮੇਟੀ ਬਣੀ, ਕੰਮਾਂ ਦੀ ਕਰਵਾਈ ਜਾਵੇਗੀ ਵਿਜੀਲੈਂਸ ਜਾਂਚ
ਬਠਿੰਡਾ, 25 ਜੂਨ: ਸ਼ਹਿਰ ਦੇ ਸੀਵਰੇਜ਼ ਤੇ ਵਾਟਰ ਸਪਲਾਈ ਦੇ ਕੰਮਾਂ ਨੂੰ ਦੇਖ ਰਹੀ ਤ੍ਰਿਵੈਣੀ ਨਾਂ ਦੀ ਪ੍ਰਾਈਵੇਟ ਕੰਪਨੀ ਵਿਰੁਧ ਸ਼ਹਿਰ ਦੇ ਕੌਸਲਰਾਂ ’ਚ ਗੁੱਸਾ ਵਧਦਾ ਜਾ ਰਿਹਾ। ਬੀਤੇ ਕੱਲ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਸਮੂਹ ਕੌਸਲਰਾਂ ਵੱਲੋਂ ਇਸ ਕੰਪਨੀ ਵਿਰੁਧ ਇਕਜੁਟ ਹੁੰਦਿਆਂ ਵਿਜੀਲੈਂਸ ਦੀ ਜਾਂਚ ਮੰਗੀ ਹੈ। ਇਸਦੇ ਲਈ ਇੱਕ ਮਤਾ ਵੀ ਪਾਸ ਕੀਤਾ ਗਿਆ ਹੈ। ਗੌਰਤਲਬ ਹੈ ਕਿ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਸਿਰਫ਼ ਸ਼ਹਿਰ ’ਚ ਸੀਵਰੇਜ ਦੀਆਂ ਆ ਰਹੀਆਂ ਸਮੱਸਿਆਵਾਂ ਦੇ ਹੱਲ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਵਿਸ਼ੇਸ ਤੌਰ ‘ਤੇ ਬੁਲਾਈ ਗਈ ਸੀ।

ਡਿਊਟੀ ਦੌਰਾਨ ਰੀਲਾਂ ਦੇਖਣ ਵਾਲੇ ਪੁਲਿਸ ਮੁਲਾਜਮਾਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਕਾਰਵਾਈ

ਬਾਅਦ ਦੁਪਿਹਰ ਕਰੀਬ ਤਿੰਨ ਘੰਟੇ ਲੰਮੀ ਚੱਲੀ ਇਹ ਮੀਟਿੰਗ ਕਾਫ਼ੀ ਹੰਗਾਮਿਆਂ ਭਰਪੂਰ ਰਹੀ ਤੇ ਮੀਟਿੰਗ ਦੌਰਾਨ ਕੌਂਸਲਰ ਤ੍ਰਿਵੈਣੀ ਕੰਪਨੀ ਦੇ ਨਾਲ-ਨਾਲ ਨਿਗਮ ਅਫ਼ਸਰਸ਼ਾਹੀ ਨੂੰ ਵੀ ਕੋਸਦੇ ਨਜ਼ਰ ਆਏ। ਲਾਈਨੋਪਾਰ ਇਲਾਕੇ ਦੇ ਕੌਂਸਲਰ ਹਰਵਿੰਦਰ ਸਿੰਘ ਲੱਡੂ ਨੇ ਤਾਂ ਮੀਟਿੰਗ ਵਿਚ ਹਾਜ਼ਰ ਉਕਤ ਕੰਪਨੀ ਦੇ ਇੱਕ ਅਧਿਕਾਰੀ ਦੇ ਗਲ ਵਿਚ ਹਾਰ ਪਾ ਕੇ ਕੰਪਨੀ ਦੇ ਕੰਮਾਂ ਪ੍ਰਤੀ ਨਮੋਸ਼ੀ ਦੇਣ ਦਾ ਵੀ ਯਤਨ ਕੀਤਾ। ਕੌਸਲਰਾਂ ਨੇ ਦੋਸ਼ ਲਗਾਇਆ ਕਿ ਮੌਨਸੂਨ ਸੀਜ਼ਨ ਦੇਖਦਿਆਂ ਸ਼ਹਿਰ ਦੇ ਵਿਚ ਹਾਲੇ ਤੱਕ ਸੀਵਰੇਜ ਦੀ ਸਫਾਈ ਨਹੀਂ ਹੋਈ ਹੈ ਤੇ ਥਾਂ-ਥਾਂ ਗੰਦਗੀ ਦੇ ਢੇਰ ਲੱਗ ਰਹੇ ਹਨ।

ਅਕਾਲੀ ਦਲ ’ਚ ਸਿਆਸੀ ਸੰਕਟ ਵਧਿਆ: ਸੁਖਬੀਰ ਬਾਦਲ ਅਤੇ ਵਿਰੋਧੀ ਧੜੇ ਨੇ ਅੱਜ ਬਰਾਬਰ ਸੱਦੀਆਂ ਮੀਟਿੰਗਾਂ

ਇਸਤੋਂ ਇਲਾਵਾ ਰੋਡ ਜਾਲੀਆਂ ਦੀ ਸਫ਼ਾਈ ਦਾ ਕੰਮ ਵੀ ਚਾਲੂ ਨਹੀਂ ਹੋਇਆ। ਜਿਸ ਕਾਰਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮਸਿਆ ਸ਼ਹਿਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਮੀਟਿੰਗ ਦੌਰਾਨ ਉਕਤ ਸਮੱਸਿਆਵਾਂ ਨੂੰ ਦੇਖਦਿਆਂ ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸਦੇ ਵੱਲੋਂ ਤ੍ਰਿਵੈਣੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਨਿਗਰਾਨੀ ਰੱਖਣ ਤੋਂ ਇਲਾਵਾ ਅੱਧੇ ਸ਼ਹਿਰ ਵਿਚ ਸੀਵਰੇਜ ਦਾ ਕੰਮ ਨਿਗਮ ਦੇ ਹੱਥਾਂ ਵਿਚ ਲੈਣ ਦੀ ਵੀ ਵਿਉਂਤਬੰਦੀ ਕੀਤੀ ਜਾਵੇਗੀ।

 

Related posts

ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਭੁੱਖ ਹੜਤਾਲ ਦਾ ਐਲਾਨ

punjabusernewssite

Big News: ਕੌਸਲਰਾਂ ਵਲੋਂ ਮੇਅਰ ਨੂੰ ਗੱਦੀਓ ਉਤਾਰਨ ਦੇ ਫੈਸਲੇ ’ਤੇ ‘ਪੰਜਾਬ ਸਰਕਾਰ’ ਨੇ ਲਗਾਈ ਮੋਹਰ

punjabusernewssite

ਰਾਜਨਾਥ ਸਿੰਘ ਦਾ ਐਲਾਨ: ਅਗਲੇ ਪੰਜ ਸਾਲਾਂ ‘ਚ ਇਕ ਦੇਸ਼, ਇੱਕ ਚੋਣਾਂ ਦਾ ਫੈਸਲਾ ਕਰਾਂਗੇ ਲਾਗੂ

punjabusernewssite