Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਲੋਕ ਸਭਾ ਸਪੀਕਰ ਦੀ ਚੋਣ ਨੂੰ ਲੈ ਕੇ ਨਾਮਜਦਗੀਆਂ ਅੱਜ, ਸਹਿਮਤੀ ਨਾਂ ਬਣਨ ‘ਤੇ ਹੋ ਸਕਦਾ ਮੁਕਾਬਲਾ

ਨਵੀਂ ਦਿੱਲੀ, 25 ਜੂਨ: ਪਿਛਲੇ ਦਿਨੀਂ ਹੋਈਆਂ ਚੋਣਾਂ ਤੋਂ ਬਾਅਦ ਹੋਂਦ ਵਿਚ ਆਈ 18ਵੀਂ ਲੋਕ ਸਭਾ ਦੇ ਸਪੀਕਰ ਦੇ ਅਹਿਮ ਅਹੁੱਦੇ ਲਈ ਅੱਜ ਨਾਮਜਦਗੀ ਦਾ ਦੌਰ ਸ਼ੁਰੂ ਹੋ ਰਿਹਾ। ਇਸ ਅਹੁੱਦੇ ਲਈ ਭਲਕੇ ਚੋਣ ਹੋਵੇਗੀ। ਹਾਲਾਂਕਿ ਦੇਸ ਅਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਸਪੀਕਰ ਦੇ ਅਹੁੱਦੇ ਲਈ ਸਰਬਸੰਮਤੀ ਹੁੰਦੀ ਆ ਰਹੀ ਹੈ ਪ੍ਰੰਤੂ ਮੌਜੂਦਾ ਸਿਆਸੀ ਹਾਲਾਤਾਂ ਵਿਚ ਹਾਲੇ ਸਿਆਸੀ ਪੇਚ ਫ਼ਸਿਆ ਹੋਇਆ ਦਿਖ਼ਾਈ ਦੇ ਰਿਹਾ। 240 ਸੀਟਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਇਸ ਅਹੁੱਦੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਜਦੋਂਕਿ ਐਨਡੀਏ ਸਰਕਾਰ ਦੇ ਗਠਨ ਸਮੇਂ ਇਹ ਚਰਚਾ ਚੱਲੀ ਸੀਕਿ ਗਠਜੋੜ ਦੀ ਦੂਜੀ ਵੱਡੀ ਪਾਰਟੀ ਟੀਡੀਪੀ ਇਸ ਅਹੁੱਦੇ ’ਤੇ ਆਪਣਾ ਮੈਂਬਰ ਬਿਠਾਉਣਾ ਚਾਹੁੰਦੀ ਹੈ।

ਡਿਊਟੀ ਦੌਰਾਨ ਰੀਲਾਂ ਦੇਖਣ ਵਾਲੇ ਪੁਲਿਸ ਮੁਲਾਜਮਾਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਕਾਰਵਾਈ

ਪਤਾ ਚੱਲਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਿਹਰ 12 ਵਜੇਂ ਸਪੀਕਰ ਦੇ ਅਹੁੱਦੇ ਲਈ ਨਾਮ ਸੰਸਦ ਵਿਚ ਰੱਖਣਗੇ। ਇਸ ਦੌਰਾਨ ਮਜਬੂਤ ਵਿਰੋਧੀ ਧਿਰ ਵੀ ਇਸ ਅਹੁੱਦੇ ਨੂੰ ਲੈ ਕੇ ਰਣਨੀਤੀ ਘੜਦੀ ਨਜ਼ਰ ਆ ਰਹੀ ਹੈ। ਇੰਡੀਆ ਗਠਜੋੜ ਦੇ ਬੈਨਰ ਹੇਠ ਵਿਰੋਧੀ ਧਿਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਰਾਣੀਆਂ ਰਿਵਾਇਤਾਂ ਦੇ ਮੁਤਾਬਕ ਡਿਪਟੀ ਸਪੀਕਰ ਦਾ ਅਹੁੱਦਾ ਵਿਰੋਧੀ ਧਿਰ ਨੂੰ ਦਿੱਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਆਪਣਾ ਉਮੀਦਵਾਰ ਖ਼ੜੇ ਕਰਨਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੇਸ ਦੇ ਅਜਾਦ ਹੋਣ ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਲੋਕ ਸਭਾ ਦੇ ਸਪੀਕਰ ਲਈ ਵੋਟਿੰਗ ਹੋਵੇ।

 

Related posts

ਭਗਵੰਤ ਮਾਨ ਵੱਲੋਂ ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਸੱਦਾ

punjabusernewssite

ਅਖਿਲ ਭਾਰਤੀਆ ਸਵਰਨਕਾਰ ਸੰਘ ਦੇ ਕੌਮੀ ਅਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

punjabusernewssite

ਲੋਕ ਸਭਾ ਚੋਣਾਂ: ਭਾਜਪਾ ਨੇ ਮੋਦੀ ਸਹਿਤ 195 ਉਮੀਦਵਾਰਾਂ ਦਾ ਕੀਤਾ ਐਲਾਨ

punjabusernewssite