ਬਠਿੰਡਾ, 25 ਜੂਨ: ਇਲਾਕੇ ’ਚ ਪੈ ਰਹੀ ਭਿਆਨਕ ਗਰਮੀ ਤੋ ਬਚਣ ਲਈ ਸਥਾਨਕ ਸਰਹਿੰਦ ਨਹਿਰ ਵਿਚ ਨਹਾਉਣ ਲਈ ਉੱਤਰੇ ਦੋ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਮੰਗਲਵਾਰ ਦੁਪਿਹਰ ਵਾਪਰੀ ਇਸ ਘਟਨਾ ਤੋਂ ਬਾਅਦ ਦੇਰ ਸ਼ਾਮ ਤੱਕ ਦੋਨਾਂ ਨੌਜਵਾਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਹਨ। ਐਨਡੀਆਰਐਫ਼ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵੀ ਲਾਸ਼ਾਂ ਨੂੰ ਲੱਭਣ ਦੇ ਲਈ ਮੁਹਿੰਮ ਚਲਾਈ ਹੋਈ ਹੈ। ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਆਗੂ ਸੋਨੂੰ ਮਹੇਸ਼ਵਰੀ ਨੇ ਦਸਿਆ ਕਿ ਦੁਪਹਿਰ ਸਮੇਂ ਦੋ ਨੌਜ਼ਵਾਨਾਂ ਦੇ ਨਹਿਰ ਵਿਚ ਨਹਾਉਂਦੇ ਸਮੇਂ ਡੁੱਬਣ ਦੀ ਸੂਚਨਾ ਮਿਲੀ ਸੀ।
ਸੁਖਬੀਰ ਬਾਦਲ ਵਿਰੁਧ ਵੱਡੀ ਬਗਾਵਤ:ਬਾਗੀ ਧੜੇ ਨੇ ਮੰਗਿਆ ਅਸਤੀਫ਼ਾ
ਇਸ ਦੌਰਾਨ ਮੌਕੇ ’ਤੇ ਐਬੂਲੈਂਸ ਲੈ ਕੇ ਪੁੱਜੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਨੌਜ਼ਵਾਨ ਦੀ ਸ਼ਨਾਖਤ ਰਾਹੁਲ ਵਾਸੀ ਰਾਜਸਥਾਨ (24) ਵਜੋਂ ਹੋਈ ਹੈ, ਜੋ ਜਨਤਾ ਨਗਰ ਬਠਿੰਡਾ ਵਿਖੇ ਆਪਣੀ ਸਾਲੀ-ਸਾਢੂ ਦੇ ਘਰ ਆਇਆ ਹੋਇਆ ਸੀ। ਜਦਕਿ ਦੂਸਰੇ ਨੌਜ਼ਵਾਨ ਬਾਰੇ ਪਤਾ ਨਹੀਂ ਲੱਗ ਸਕਿਆ। ਜਿਕਰਯੋਗ ਹੈ ਕਿ ਨਹਿਰ ਵਿਚ ਪਾਣੀ ਦਾ ਵਹਾਅ ਕਾਫ਼ੀ ਤੇਜ ਹੋਣ ਕਾਰਨ ਸਾਲ ਵਿਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ।