ਪਠਾਨਕੋਟ, 26 ਜੂਨ: ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਇਲਾਕੇ ਦੇ ਵਿਚ ਅੱਜ ਸਵੇਰੇ ਦੋ ਸ਼ੱਕੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਸਰਹੱਦੀ ਇਲਾਕਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਪੁਲਿਸ ਤੋਂ ਇਲਾਵਾ ਕੇਂਦਰੀ ਸੁੁਰੱਖਿਆ ਬਲਾਂ ਦੇ ਵੱਲੋਂ ਮਿਲਕੇ ਇੰਨ੍ਹਾਂ ਸ਼ੱਕੀ ਵਿਅਕਤੀਆਂ ਦੀ ਖੋਜ ਲਈ ਵੱਡੇ ਪੱਧਰ ’ਤੇ ਅਪਰੇਸ਼ਨ ਚਲਾਇਆ ਜਾ ਰਿਹਾ। ਜਿਕਰ ਕਰਨਾ ਬਣਦਾ ਹੈ ਕਿ ਜਿਸ ਇਲਾਕੇ ਵਿਚ ਇਹ ਸ਼ੱਕੀ ਵਿਅਕਤੀ ਦੇਖੇ ਗਏ ਹਨ, ਉਸ ਇਲਾਕੇ ਦੇ ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਦਾ ਇਲਾਕਾ ਨਾਲ ਲੱਗਦਾ ਹੈ।
Big News: ਹੁਣ CBI ਨੇ Arvind Kejriwal ਨੂੰ ਕੀਤਾ ਗ੍ਰਿਫਤਾਰ
ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਨ੍ਹਾਂ ਸ਼ੱਕੀ ਵਿਅਕਤੀਆਂ ਦੇ ਵੱਲੋਂ ਬੀਤੀ ਰਾਤ ਇੱਕ ਫ਼ਾਰਮ ਹਾਊਸ ਦੇ ਵਿਚ ਖ਼ਾਣਾ ਵੀ ਖਾਧਾ ਗਿਆ ਤੇ ਮੁੜ ਕੇ ਇਸ ਫ਼ਾਰਮ ਹਾਊਸ ਦੇ ਨੌਕਰਾਂ ਨੂੰ ਧਮਕਾਇਆ ਗਿਆ ਕਿ ਉਹ ਇਸਦੇ ਬਾਰੇ ਪੁਲਿਸ ਨੂੰ ਸੂਚਿਤ ਨਾ ਕਰਨ। ਹਾਲਾਂਕਿ ਦਸਿਆ ਜਾ ਰਿਹਾ ਹੈ ਕਿ ਪੁਲਿਸ ਕੋਲ ਇਸ ਫ਼ਾਰਮ ਹਾਊਸ ਦੇ ਮੁਲਾਜਮਾਂ ਨੇ ਹੀ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਦਿੱਤੀ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ ਜੰਮੂ ਇਲਾਕੇ ਵਿਚ ਕੁੱਝ ਵੱਡੀਆਂ ਅੱਤਵਾਦੀ ਗਤੀਵਿਧੀਆਂ ਹੋਈਆਂ ਹਨ।
Share the post "ਪਠਾਨਕੋਟ ’ਚ ਦੋ ਸ਼ੱਕੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਸਰਹੱਦੀ ਇਲਾਕੇ ’ਚ ਅਲਰਟ"