ਮੋਗਾ, 26 ਜੂਨ: ਮੋਟਰਸਾਈਕਲ ’ਤੇ ਸਵਾਰ ਹੋ ਕੇ ਸਹੁਰੇ ਜਾ ਰਹੇ ਇੱਕ ਨੌਜਵਾਨ ਦੀ ਪੁਲਿਸ ਮੁਲਾਜਮਾਂ ਦੀ ਕਾਰ ਨਾਲ ਹੋਈ ਟੱਕਰ ਤੋਂ ਬਾਅਦ ਹੋਏ ਵਿਵਾਦ ’ਚ ਹੋਈ ਮੌਤ ਦਾ ਮਾਮਲਾ ਸਾਰਾ ਦਿਨ ਗਰਮਾਇਆ ਰਿਹਾ। ਨੌਜਵਾਨ ਦੇ ਪ੍ਰਵਾਰ ਵਾਲਿਆਂ ਨੇ ਕਾਰ ’ਚ ਸਵਾਰ ਪੁਲਿਸ ਮੁਲਾਜਮਾਂ ’ਤੇ ਗਲਾਂ ਘੁੱਟ ਕੇ ਕਤਲ ਕਰਨ ਦਾ ਦੋਸ਼ ਲਗਾਉਂਦਿਆਂ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਧਰਨਾ ਦਿੱਤਾ ਗਿਆ ਪ੍ਰੰਤੂ ਬਾਅਦ ’ਚ ਦੋਨਾਂ ਪੱਖਾਂ ਵਿਚ ਬਣੀ ਸਹਿਮਤੀ ਦੌਰਾਨ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਵਾਸੀ ਫ਼ਤਿਹਗੜ੍ਹ ਪੰਝਤੂਰ ਜ਼ਿਲ੍ਹਾ ਮੋਗਾ ਦੇ ਤੌਰ ‘ਤੇ ਹੋਈ ਹੈ।
ਇਸ ਮੌਕੇ ਨੌਜਵਾਨ ਦੇ ਨਾਲ ਜਾ ਰਹੇ ਉਸਦੇ ਚਚੇਰੇ ਭਰਾ ਗੁਰਪ੍ਰੀਤ ਨੇ ਧਰਨੇ ਦੌਰਾਨ ਦਾਅਵਾ ਕੀਤਾ ਕਿ ਉਹ ਅਤੇ ਵਿਜੇ ਸਹੁਰੇ ਪਿੰਡ ਜਾ ਰਹੇ ਸਨ। ਇਸ ਦੌਰਾਨ ਅੱਗੇ ਬੇੜੀ ਦਾ ਮਲਾਹ ਨਾ ਮਿਲਣ ਕਾਰਨ ਉਹ ਦੂਜੇ ਪਾਸੇ ਦੀ ਜਾਣ ਲਈ ਵਾਪਸ ਚੱਲ ਪਏ ਪ੍ਰੰਤੂ ਜਦ ਉਹ ਮੋਗਾ ਤੇ ਫ਼ਿਰੋਜਪੁਰ ਬਾਰਡਰ ਦੇ ਨਜਦੀਕ ਹੀ ਸੀ ਤਾਂ ਅੱਗੇ ਤੋਂ ਆ ਰਹੀ ਇੱਕ ਸਵਿੱਫ਼ਟ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜਿਸਤੋਂ ਬਾਅਦ ਕਾਰ ਚਾਲਕਾਂ ਨਾਲ ਬਹਿਸ ਹੋਈ ਅਤੇ ਕਾਰ ’ਚ ਸਵਾਰ ਪੁਲਿਸ ਮੁਲਾਜਮਾਂ ਨੇ ਉਸਦੇ ਗਲੇ ਵਿਚ ਪਾਏ ਪਰਨੇ ਨਾਲ ਹੀ ਗਲ ਘੁੱਟ ਦਿੱਤਾ। ਗੁਰਪ੍ਰੀਤ ਮੁਤਾਬਕ ਕਾਰ ਦੇ ਵਿਚ ਥਾਣਾ ਮਖੂ ਅਧੀਨ ਆਉਂਦੀ ਚੌਕੇ ਜੋਗੇਵਾਲ ਦੇ ਪੁਲਿਸ ਮੁਲਾਜਮ ਗੁਰਪ੍ਰਤਾਪ ਸਿੰਘ ਤੇ ਤਰਸੇਮ ਸਿੰਘ ਸਵਾਰ ਸਨ।
ਮਿਸ਼ਨ ਨਿਸਚੈ:ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੁਲਿਸ ਤੇ ਲੋਕਾਂ ਦੀ ਸਾਂਝ ਹੋਈ ਮਜਬੂਤ
ਇਸ ਮੌਕੇ ਪ੍ਰਵਾਰ ਅਤੇ ਹੋਰਨਾਂ ਵੱਲੋਂ ਵਿਜੇ ਦੀ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਧਰਨਾ ਦਿੱਤਾ ਗਿਆ ਤੇ ਪੁਲਿਸ ਮੁਲਾਜਮਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ। ਪ੍ਰੰਤੂ ਬਾਅਦ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਸਮਝਾਉਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਘਟਨਾ ਦੀ ਪੁਸ਼ਟੀ ਕਰਦਿਆਂ ਡੀਐਸਪੀ ਧਰਮਕੋਟ ਅਮਰਜੀਤ ਸਿੰਘ ਸਿੱਧੂ ਨੇ ਦਸਿਆ ਕਿ ‘‘ ਗਲਤਫ਼ਹਿਮੀ ਕਾਰਨ ਇਹ ਧਰਨਾ ਲੱਗਿਆ ਸੀ ਤੇ ਪ੍ਰਵਾਰ ਨੂੰ ਸਮਝਾਉਣ ਅਤੇ ਸਚਾਈ ਦੱਸਣ ਤੋਂ ਬਾਅਦ ਮਾਮਲਾ ਖ਼ਤਮ ਹੋ ਗਿਆ ਤੇ ਪ੍ਰਵਾਰ ਦੀ ਸਹਿਮਤੀ ਨਾਲ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਧਾਰਜਾ 174 ਦੀ ਕਾਰਵਾਈ ਕਰ ਦਿੱਤੀ ਗਈ। ’’
Share the post "ਪੁਲਿਸ ਮੁਲਾਜਮਾਂ ’ਤੇ ਨੌਜਵਾਨ ਦਾ ਗਲਾ ਘੁੱਟ ਕੇ ਕ+ਤਲ ਕਰਨ ਦੇ ਦੋਸ਼ ਲਗਾਉਂਦਿਆਂ ਥਾਣੇ ਅੱਗੇ ਦਿੱਤਾ ਧਰਨਾ"