ਅੰਮ੍ਰਿਤਸਰ/ਹੁਸਿਆਰਪੁਰ, 27 ਜੂਨ: ਪੰਜਾਬ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ ਜਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲਣ ਕਾਰਨ ਲਗਾਤਾਰ ਮੌਤਾਂ ਹੋਣ ਦੀਆਂ ਦੁਖ਼ਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਘਟਨਾ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਨਜਦੀਕ ਆਉਂਦੇ ਪਿੰਡ ਕਾਕੜ ਵਿਖੇ ਜਮੀਨੀ ਵਿਵਾਦ ਨੂੰ ਲੈ ਕੇ ਦਿਨ-ਦਿਹਾੜੇ ਚੱਲੀਆਂ ਗੋਲੀਆਂ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਚਾਰ ਜਣੇ ਜਖ਼ਮੀ ਹੋ ਗਏ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਨਜਦੀਕ ਪਿੰਡ ਪੰਡੋਰੀ ਬੀਬੀ ’ਚ ਜਮੀਨੀ ਵਿਵਾਦ ਨੂੰ ਲੈ ਕੇ ਇੱਕ ਨੌਜਵਾਨ ਦੇ ਲੱਤ ’ਚ ਗੋਲੀਆਂ ਲੱਗਣ ਦੀ ਸੂਚਨ ਮਿਲੀ ਹੈ।
ਥਾਣੇਦਾਰ ਰਾਜਪਾਲ ਸਿੰਘ ਨੇ ਪਥਰਾਲਾ ਚੌਕੀ ਦੇ ਇੰਚਾਰਜ਼ ਵਜੋਂ ਸੰਭਾਲੀ ਜਿੰਮੇਵਾਰੀ
ਜਦੋਂਕਿ ਬੀਤੇ ਕੱਲ ਵੀ ਪਟਿਆਲਾ ਜ਼ਿਲ੍ਹੇ ਦੇ ਥਾਣਾ ਘਨੌਰ ਅਧੀਨ ਆਉਂਦੇ ਪਿੰਡ ਚਤਰ ਨਗਰ ਵਿਚ ਵੀ 30 ਏਕੜ ਜਮੀਨ ਦੇ ਵਿਵਾਦ ’ਚ ਪਿਊ ਪੁੱਤ ਸਹਿਤ ਤਿੰਨ ਜਣਿਆਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਈ ਸੀ। ਪੰਜਾਬ ਦੇ ਲੋਕ ਇਸ ਤਰ੍ਹਾਂ ਵਾਪਰ ਰਹੀਆਂ ਘਟਨਾਵਾਂ ਤੋਂ ਚਿੰਤਤ ਹਨ। ਉਧਰ ਅੱਜ ਕਾਕੜ ਪਿੰਡ ’ਚ ਵਾਪਰੀ ਘਟਨਾ ਮੁਤਾਬਕ ਇੱਥੇ ਦੋ ਧਿਰਾਂ ਵਿਚਕਾਰ 40-45 ਸਾਲ ਪਹਿਲਾਂ ਜਮੀਨ ਦਾ ਵਟਾਂਦਰਾ ਹੋਇਆ ਸੀ ਪ੍ਰੰਤੂ ਹੁਣ ਇੱਕ ਧਿਰ ਵਟਾਂਦਰੇ ਵਾਲੀ ਜਮੀਨ ਜਬਰੀ ਵਾਹੁਣ ਦੀ ਕੋਸਿਸ ਕਰ ਰਹੀ ਸੀ। ਮੌਕੇ ’ਤੇ ਦੋਨੇਂ ਧਿਰਾਂ ਦੇ ਇਕੱਠੀਆਂ ਹੋਣ ਕਾਰਨ ਤਕਰਾਰਬਾਜ਼ੀ ਵਧ ਗਈ, ਜਿਸਤੋਂ ਬਾਅਦ ਦੂਜੀ ਧਿਰ ਵੱਲੋਂ ਨਾਲ ਲਿਆਂਦੀਆਂ 315 ਤੇ 12 ਬੋਰ ਦੀਆਂ ਰਾਈਫ਼ਲਾਂ ਦੇ ਨਾਲ ਫ਼ਾਈਰਿੰਗ ਕਰ ਦਿੱਤੀ।
ਪਠਾਨਕੋਟ ’ਚ ਵਾਪਰਿਆਂ ਦਰਦਨਾਕ ਹਾਦਸਾ,ਕਾਰ ਨਹਿਰ ’ਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌ+ਤ
ਲੋਕਾਂ ਦੇ ਮੁਤਾਬਕ ਇਸ ਮੌਕੇ ਦਰਜ਼ਨਾਂ ਗੋਲੀਆਂ ਚੱਲੀਆਂ ਅਤੇ ਦੋ ਨੌਜਵਾਨਾਂ ਬਲਵੰਤ ਸਿੰਘ ਪੁੱਤਰ ਕਰਨੈਲ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਜਗਤਾਰ ਸਿੰਘ, ਬਲਜੀਤ ਸਿੰਘ ਤੇ ਨਿਰਮਲ ਸਿੰਘ ਸਹਿਤ ਚਾਰ-ਪੰਜ ਜਣੇ ਜਖ਼ਮੀ ਹੋ ਗਏ, ਜਿੰਨ੍ਹਾਂ ਦਾ ਪ੍ਰਾਈਵੇਟ ਹਪਸਤਾਲ ਵਿਚ ਇਲਾਜ਼ ਚੱਲ ਰਿਹਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਪਰਚਾ ਦਰਜ਼ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
Share the post "ਪੰਜਾਬ ’ਚ ਜਮੀਨੀ ਵਿਵਾਦ ਨੂੰ ਲੈ ਕੇ ਦੂਜੇ ਦਿਨ ਵੀ ਚੱਲੀਆਂ ਗੋ.ਲੀਆਂ, ਦੋ ਦੀ ਹੋਈ ਮੌ+ਤ, ਚਾਰ ਜਖ਼ਮੀ"