ਹੁਸ਼ਿਆਰਪੁਰ ’ਚ ਟਰੱਕ ਤੇ ਕਾਰ ’ਚ ਭਿਆਨਕ ਟੱਕਰ, ਇੱਕ ਪ੍ਰਵਾਰ ਦੇ 4 ਜੀਆਂ ਦੀ ਹੋਈ ਮੌ+ਤ

Date:

spot_img

ਟਾਂਡਾ,29 ਜੂਨ: ਸ਼ਨੀਵਾਰ ਨੂੰ ਸਵੇਰ ਸਾਰ ਇੱਥੋਂ ਥੋੜੀ ਦੂਰ ਇੱਕ ਟਰੱਕ ਤੇ ਕਾਰ ’ਚ ਵਾਪਰੇ ਦਰਦਨਾਕ ਹਾਦਸੇ ਦੇ ਵਿਚ ਇੱਕ ਬੱਚੇ ਸਹਿਤ ਚਾਰ ਜਣਿਆਂ ਦੀ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਇੱਕ ਹੀ ਪ੍ਰਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ, ਜੋਕਿ ਜੰਮੂ ਸਾਈਡ ਤੋਂ ਆ ਰਹੇ ਸਨ। ਇਹ ਭਿਆਨਕ ਹਾਦਸਾ ਅੱਜ ਸਵੇਰੇ ਕਰੀਬ 6 ਵਜੇਂ ਟਾਂਡਾ ਦੇ ਨੇੜੇ ਅੱਡਾ ਸਰਾਂ ਕੋਲ ਵਾਪਰਿਆਂ।

ਰੇਲ ਗੱਡੀ ਦੀ ਚਪੇਟ ’ਚ ਆਉਣ ਕਾਰਨ ਪੁੱਤ ਦੀ ਹੋਈ ਮੌ+ਤ, ਮਾਂ ਗੰਭੀਰ ਜਖ਼ਮੀ

ਜੰਮੂ ਕਸ਼ਮੀਰ ਨੰਬਰ ਦੀ ਕਾਰ ਇਸ ਹਾਦਸੇ ਵਿਚ ਬੁਰੀ ਤਰ੍ਹਾਂ ਤਬਾਹ ਹੋ ਗਈ ਜਦ ਕਿ ਟਰੱਕ ਦਾ ਮੂਹਰਲਾ ਹਿੱਸਾ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਦਾ ਪਤਾ ਚੱਲਦੇ ਹੀ ਸੜਕ ਸੁਰੱਖਿਆ ਫ਼ੋਰਸ ਦੇ ਜਵਾਨ ਅਤੇ ਪੁਲਿਸ ਮੌਕੇ ’ਤੇ ਪੁੱਜੀ। ਇਸ ਹਾਦਸੇ ਵਿਚ ਇੱਕ ਜਣਾ ਗੰਭੀਰ ਜਖਮੀ ਦਸਿਆ ਜਾ ਰਿਹਾ, ਜਿਸਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ। ਘਟਨਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...