ਰਾਜਕੋਟ, 29 ਜੂਨ: ਪਿਛਲੇ ਦੋ ਦਿਨਾਂ ਤੋਂ ਮਾਨਸੂਨ ਦੀਆਂ ਆ ਰਹੀਆਂ ਬਰਸਾਤਾਂ ਕਾਰਨ ਜਿੱਥੇ ਕਈ ਥਾਵਾਂ ’ਤੇ ਆਮ ਲੋਕਾਂ ਨੂੰ ਪਾਣੀ ਖੜਣ ਕਾਰਨ ਸਮੱਸਿਆਵਾਂ ਆ ਰਹੀਆਂ ਹਨ, ਉਥੇ ਸਰਕਾਰ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਅਤੇ ਜਬਲਪੁਰ ਏਅਰਪੋਰਟ ਤੋਂ ਬਾਅਦ ਹੁਣ ਗੁਜਰਾਤ ਦੇ ਵਿਚ ਸਥਿਤ ਅੰਤਰਰਾਸਟਰੀ ਏਅਰਪੋਰਟ ਰਾਜਕੋਟ ਦੇ ਯਾਤਰੀ ਟਰਮੀਨਲ ਦੀ ਛੱਡ ਡਿੱਗ ਪਈ ਹੈ। ਇਹ ਤਿੰਨ ਦਿਨਾਂ ਵਿਚ ਏਅਰਪੋਰਟ ’ਤੇ ਵਾਪਰਿਆਂ ਤੀਜ਼ਾ ਵੱਡਾ ਹਾਦਸਾ ਹੈ।
ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ
ਦਸਿਆ ਜਾ ਰਿਹਾ ਹੈ ਕਿ ਆਪਣੇ ਰਾਜ ਗੁਜਰਾਤ ਵਿਚ ਇਸ ਅੰਤਰਰਾਸਟਰੀ ਏਅਰਪੋਰਟ ਦੇ ਨਵੇਂ ਟਰਮੀਨਲ ਬਿਲਡਿੰਗ ਦਾ ਉਦਘਾਟਨ ਲੰਘੇ ਸਾਲ ਦੇ ਜੁਲਾਈ ਮਹੀਨੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ। ਜਿਸ ਉਪਰ ਸੈਕੜੇ ਕਰੋੜਾਂ ਰੁਪਏ ਦੀ ਲਾਗਤ ਆਈ ਸੀ। ਉਧਰ ਪਤਾ ਲੱਗਿਆ ਹੈ ਕਿ ਦਿੱਲੀ ਦੇ ਅੰਤਰਰਾਸਟਰੀ ਹਵਾਈ ਅੱਡੇ ਦੇ ਟਰਮੀਨਲ ਨੰਬਰ 1 ਦੀ ਛੱਤ ਡਿੱਗਣ ਤੋਂ ਬਾਅਦ ਹੁਣ ਇਸਦੇ ਯਾਤਰੀਆਂ ਨੂੰ ਟਰਮੀਨਲ 2 ਅਤੇ 3 ਦੀ ਸਹੂਲਤ ਦਿੱਤੀ ਗਈ ਹੈ ਤਾਂ ਕਿ ਕੰਮ ਚੱਲਦਾ ਰਹੇ। ਜਿਕਰਯੋਗ ਹੈ ਕਿ ਇਸ ਟਰਮੀਨਲ ਦੀ ਛੱਤ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਜਖਮੀ ਹੋ ਗਏ ਸਨ।