ਬਠਿੰਡਾ ,30 ਜੂਨ : ਮੁਲਾਜਮ ਵਰਗ ਦੇ ਪ੍ਰਮੁੱਖ ਆਗੂ ਮੰਨੇ ਜਾਂਦੇ ਰਹੇ ਸਾਥੀ ਸੱਜ਼ਣ ਸਿੰਘ ਨੂੰ ਅੱਜ ਉਨ੍ਹਾਂ ਦੀ ਤੀਜੀ ਬਰਸੀ ਮੌਕੇ ਮੁਲਾਜਮ ਸਾਥੀਆਂ ਵੱਲੋਂ ਯਾਦ ਕੀਤਾ ਗਿਆ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਜਿਲਾ ਇਕਾਈ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੂਬਾਈ ਆਗੂ ਪ੍ਰੇਮ ਚਾਵਲਾ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੰਜੀਵ ਕੁਮਾਰ ਬਦਿਆਲਾ, ਜ਼ਿਲ੍ਹਾ ਚੇਅਰਮੈਨ ਮਨਜੀਤ ਸਿੰਘ ਪੰਜੂ, ਅਧਿਆਪਕ ਆਗੂ ਲਛਮਣ ਸਿੰਘ ਮਲੂਕਾ, ਟੀਚਰਜ ਹੋਮ ਵੱਲੋਂ ਸਾਥੀ ਰਘਵੀਰ ਚੰਦ ਸ਼ਰਮਾ, ਬੀਰਬਲ ਦਾਸ, ਪਰਮਜੀਤ ਸਿੰਘ ਰਾਮਾ, ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਤਾਜ ਸਿੰਘ ਗਿੱਲ, ਕ੍ਰਿਸ਼ਨ ਸਿੰਘ ਜੰਗੀਰਾਣਾ, ਐਸ ਐਸ ਯਾਦਵ ਅਤੇ ਬਹੁਤ ਸਾਰੇ ਹੋਰ ਸਾਥੀਆਂ ਵੱਲੋਂ ਸਾਥੀ ਸੱਜਣ ਸਿੰਘ ਦੀ ਫੋਟੋ ਸਾਹਮਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਪ.ਸ.ਸ.ਫ. ਦੀ ਵਰਚੁਅਲ ਮੀਟਿੰਗ ਵਿੱਚ 6 ਜੁਲਾਈ ਦੇ ਜਲੰਧਰ ਵਿਖੇ ਝੰਡਾ ਮਾਰਚ ਸਬੰਧੀ ਉਲੀਕਿਆ ਪ੍ਰੋਗਰਾਮ
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਾਥੀ ਸੱਜਣ ਸਿੰਘ ਨੇ ਪੰਜਾਬ ਦੇ ਤਿੰਨ ਪੇ-ਕਮਿਸਨ ਦੀਆਂ ਰਿਪੋਰਟਾਂ ਨੂੰ ਲਾਗੂ ਕਰਵਾਇਆ, ਅਨੇਕਾਂ ਭੱਤਿਆਂ ਵਿੱਚ ਦੁੱਗਣਾ ਵਾਧਾ ਕਰਵਾਇਆ,ਚੌਥਾ ਦਰਜਾ ਮੁਲਾਜ਼ਮਾਂ ਦੀ ਤਰੱਕੀ ਲਈ 15% ਰਾਖਵਾਂ ਕੋਟਾ ਨਿਸ਼ਚਤ ਕਰਵਾਇਆ, ਵਰਦੀ ਭੱਤਾ ਲਾਗੂ ਕਰਵਾਇਆ, ਸਾਈਕਲ ਭੱਤਾ ਆਦਿ ਦਿਵਾਇਆ, ਵਿਸ਼ੇਸ਼ ਇਨਕਰੀਮੈਟ ਦਿਵਾਏ, ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਵਾਇਆ ਗਿਆ। ਇਸ ਦੌਰਾਨ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 6 ਜੁਲਾਈ ਨੂੰ ਜਲੰਧਰ ਵਿਖੇ ਹੋਣ ਵਾਲੇ ਝੰਡਾ ਮਾਰਚ ਵਿੱਚ ਬਠਿੰਡਾ ਜ਼ਿਲੇ ਦੇ ਵੱਧ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਸਾਥੀ ਸ਼ਾਮਿਲ ਹੋਣਗੇ।
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 5 ਜੁਲਾਈ ਨੂੰ ਜਲੰਧਰ ਵਿਖੇ ਰੋਸ਼ ਪ੍ਰਦਰਸ਼ਨ ਦਾ ਐਲਾਨ
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਬਲਵਿੰਦਰ ਸਿੰਘ ਵਿੱਤ ਸਕੱਤਰ, ਰਾਮ ਸਿੰਘ ਚੇਅਰਮੈਨ ਪਸ਼ੂ ਪਾਲਣ ਵਿਭਾਗ ਪੰਜਾਬ, ਮਨਜੀਤ ਸਿੰਘ ਮੱਟੂ, ਗੁਰਲਾਲ ਸਿੰਘ ਸੀਨੀਅਰ .ਮੀਤ ਪ੍ਰਧਾਨ,ਅਜੈ ਕੁਮਾਰ ਮੀਤ ਪ੍ਰਧਾਨ, ਸੋਹਣ ਲਾਲ ਮੈਟ ,ਅੰਮ੍ਰਿਤਪਾਲ ਸਿੰਘ ਪ੍ਰਧਾਨ ਐਮ ਆਰ ਐੱਸ ਪੀ ਟੀ ਯੂ ਬਠਿੰਡਾ, ਹਰਬੰਸ ਸਿੰਘ ਜਨਰਲ ਸਕੱਤਰ ਐਮ ਆਰ ਐੱਸ ਪੀ ਟੀ ਯੂ ਬਠਿੰਡਾ,ਨੰਦ ਕਿਸ਼ੋਰ ਆਦਿ ਆਗੂ ਸ਼ਾਮਲ ਸਨ ।