Punjabi Khabarsaar
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਰੀਡ ਇੰਡੀਆ ਦੇ ਪ੍ਰੋਜੈਕਟ “ਸਕਿਲਜ਼ ਟੂ ਸਕਸੀਡ”ਤਹਿਤ ਪ੍ਰਦਰਸ਼ਨੀ ਦਾ ਆਯੋਜਨ

ਤਲਵੰਡੀ ਸਾਬੋ, 01 ਜੁਲਾਈ : ਨਾਰੀ ਸਸ਼ਕਤੀਕਰਨ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪ੍ਰਫੋਰਮਿੰਗ ਆਰਟਸ ਵੱਲੋਂ ਰੀਡ ਇੰਡੀਆ ਦੇ ਸਹਿਯੋਗ ਨਾਲ “ਸਕਿਲਜ਼ ਟੂ ਸਕਸੀਡ”ਪ੍ਰੋਜੈਕਟ ਤਹਿਤ ਪ੍ਰਦਰਸ਼ਨੀ ਦਾ ਆਗਾਜ਼ ਡਾ. ਗੀਤਾ ਮਲਹੋਤਰਾ ਕੰਟਰੀ ਹੈੱਡ ਰੀਡ ਇੰਡੀਆ ਵੱਲੋਂ ਕੀਤਾ ਗਿਆ।ਇਸ ਮੌਕੇ ਡਾ. ਮਲਹੋਤਰਾ ਨੇ ਵੱਖ-ਵੱਖ ਪਿੰਡਾਂ ਦੀਆਂ ਲੜਕੀਆਂ, ਸੁਆਣੀਆਂ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਲੜਕੀਆਂ ਨੂੰ ਆਰਥਿਕ ਪੱਖੋਂ ਸਵੈ-ਨਿਰਭਰ ਬਣਾਉਣ,

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਪੈਡਾਗੋਜ਼ੀਕਲ ਤਕਨੀਕ”ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਆਯੋਜਿਤ

ਸਵੈ-ਉਦਯੋਗ ਸਥਾਪਿਤ ਕਰਨ ਅਤੇ ਹਰ-ਭਰੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਡਾ. ਕੰਵਲਜੀਤ ਕੌਰ ਪ੍ਰਿੰਸੀਪਲ ਇਨਵੈਸਟੀਗੇਟਰ/ਪ੍ਰੋਜੈਕਟ ਕੁਆਰਡੀਨੇਟਰ ਨੇ ਦੱਸਿਆ ਕਿ ਰੀਡ ਇੰਡੀਆ ਵੱਲੋਂ ਦਿੱਤੇ ਗਏ ਸਹਿਯੋਗ ਤਹਿਤ ਜੀ.ਕੇ.ਯੂ. ਵੱਲੋਂ ਪਿੰਡਾਂ ਦੀਆਂ ਲੜਕੀਆਂ ਤੇ ਸੁਆਣੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਅਨੁਸਾਰ ਸੂਟਾਂ ਦੀ ਸਿਲਾਈ, ਕਢਾਈ, ਪੇਂਟਿੰਗ, ਬੁਣਾਈ, ਕਤਾਈ, ਘਰ ਦੇ ਫਾਲਤੂ ਸਮਾਨ ਤੋਂ ਵਾਤਾਵਰਣ ਪੱਖੀ ਕਲਾ ਕ੍ਰਿਤੀਆਂ ਬਣਾਉਣ ਲਈ ਫੈਕਲਟੀ ਮਾਹਿਰਾਂ ਵੱਲੋਂ ਟਰੇਨਿੰਗ ਦਿੱਤੀ ਜਾ ਰਹੀ ਹੈ।

 

Related posts

ਕੇਂਦਰੀ ਯੂਨੀਵਰਸਿਟੀ ਇੰਡੀਆ ਰੈਂਕਿੰਗਜ਼ 2023 ਦੀਆਂ 100 ਚੋਟੀ ਦੀਆਂ ਯੂਨੀਵਰਸਿਟੀਆਂ ’ਚ ਹੋਈ ਸਮਾਰ

punjabusernewssite

ਘੁੱਦਾ ਕਾਲਜ ਵਿਖੇ ਸ: ਭਗਤ ਸਿੰਘ,  ਰਾਜਗੁਰੂ ਤੇ ਸੁਖਦੇਵ ਜੀ ਦੀ ਸਹਾਦਤ ਨੂੰ ਨਿੱਘੀ ਸ਼ਰਧਾਂਜਲੀ ਭੇਂਟ

punjabusernewssite

ਸਿਲਵਰ ਓਕਸ ਸਕੂਲ ਦੁਆਰਾ ਦੁਆਰਾ ‘ਤਣਾਅ-ਮੁਕਤ ਪ੍ਰੀਖਿਆ ਵਰਕਸ਼ਾਪ’ ਦਾ ਆਯੋਜਨ

punjabusernewssite