Punjabi Khabarsaar
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਗਰੂਡਾ ਐਰੋਸਪੇਸ ਚੇਨਈ ਵਿਚਕਾਰ ਡਰੋਨ ਤਕਨਾਲੋਜੀ ‘ਤੇ ਦੁਵੱਲਾ ਸਮਝੋਤਾ ਸਹੀਬੱਧ

ਤਲਵੰਡੀ ਸਾਬੋ, 2 ਜੁਲਾਈ : ਖੇਤੀ ਦੇ ਖੇਤਰ ਵਿੱਚ ਵੱਧ ਰਹੇ ਡਰੋਨ ਤਕਨਾਲੋਜੀ ਦੇ ਇਸਤੇਮਾਲ, ਘੱਟ ਖਰਚ ਕਰਕੇ ਵੱਧ ਝਾੜ ਲੈਣ ਵਾਸਤੇ, ਫਸਲਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਲੈਣ ਤੇ ਉਨ੍ਹਾਂ ਦੇ ਸਮੇਂ ਤੇ ਬਚਾਓ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਗਰੂਡਾ ਐਰੋਸਪੇਸ, ਚੈਨੇਈ ਨਾਲ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਰਹਿ-ਨੁਮਾਈ ਹੇਠ ਡਾ. ਜੀ.ਐਸ.ਬੁੱਟਰ ਰਜਿਸਟਰਾਰ ਜੀ.ਕੇ.ਯੂ., ਡਾ. ਵਿਜਯਾ ਕੁਮਾਰ ਰਾਜਾਰਥਿਨਮ ਚੀਫ਼ ਓਪਰੇਟਿੰਗ ਅਫ਼ਸਰ ਗਰੂਡਾ ਐਰੋਸਪੇਸ ਵੱਲੋਂ ਹਸਤਾਖਰਿਤ ਦੁਵੱਲਾ ਸਮਝੋਤਾ ਡਾ. ਵਿਕਾਸ ਗੁਪਤਾ ਡਿਪਟੀ ਡਾਇਰੈਕਟਰ ਅਤੇ ਡਾ. ਜੀ. ਮੂਰਥੀ ਪ੍ਰਸਾਦ ਯਾਦਵ ਮੁੱਖੀ ਡਰੋਨ ਅਕਾਦਮੀ ਦੇ ਯਤਨਾਂ ਸਦਕਾ ਸਹੀਬੱਧ ਕੀਤਾ ਗਿਆ।

Big Breaking: ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ AAP ‘ਚ ਸ਼ਾਮਲ

ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਖੇਤੀ ਵਿੱਚ ਤਕਨਾਲੋਜੀ ਦੇ ਵੱਧ ਰਹੇ ਇਸਤੇਮਾਲ ਅਤੇ ਕਿਸਾਨਾਂ ਨੂੰ ਆਧੁਨਿਕ ਤੇ ਲਾਹੇਵੰਦ ਖੇਤੀ ਵਾਸਤੇ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਇਹ ਦੁਵੱਲਾ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਵਿਵਹਾਰਿਕ ਇਸਤੇਮਾਲ ਨਾਲ ਖੇਤੀ ਖਰਚ ਘੱਟੇਗਾ ਤੇ ਉਤਪਾਦਨ ਵਿੱਚ ਵਾਧਾ ਹੋਵੇਗਾ ਜਿਸ ਨਾਲ ਖੇਤੀ ਲਾਹੇਵੰਦ ਧੰਦਾ ਬਣੇਗੀ।ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਗਰੂਡਾ ਐਰੋਸਪੇਸ ਵੱਲੋਂ ਯੂਨੀਵਰਸਿਟੀ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਸੈਂਟਰ ਫ਼ਾਰ ਐਕਸੀਲੈਂਸ ਸਥਾਪਿਤ ਕਰੇਗਾ,

ਐਸਐਚਓ ਦੀ ਗੁੰਡਾਗਰਦੀ,ਡਿਊਟੀ ਨੂੰ ਲੈ ਕੇ ਆਪਣੇ ਹੀ ਥਾਣੇਦਾਰ ਨੂੰ ਕੁੱਟ-ਕੁੱਟ ਕੇ ਕੀਤਾ ਅਧਮੋਇਆ

ਜਿਸ ਵਿੱਚ ਜੀ.ਕੇ.ਯੂ. ਦੇ ਵਿਦਿਆਰਥੀਆਂ ਨੂੰ ਡਰੋਨ ਤਕਨਾਲੋਜੀ ਵਿੱਚ ਖੋਜ ਕਾਰਜ, ਉਨ੍ਹਾਂ ਦੀ ਮੁਰਮੰਤ, ਸਲਾਹ ਤੇ ਟਰੇਨਿੰਗ ਲਈ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਖੇਤੀ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਆਰ.ਪੀ.ਟੀ.ਓ. ਲਾਇਸੈਂਸ ਦੀ ਟਰੇਨਿੰਗ ਦਿੱਤੀ ਜਾਵੇਗੀ ਅਤੇ ਸਫ਼ਲ ਟਰੇਨਿੰਗ ਤੋਂ ਬਾਦ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਮੌਕੇ ਅਤੇ ਸਹਿਯੋਗ ਦਿੱਤਾ ਜਾਵੇਗਾ।ਡਾ. ਜੀ. ਮੂਰਥੀ ਯਾਦਵ ਨੇ ਦੱਸਿਆ ਕਿ ਜੀ.ਕੇ.ਯੂ. ਵਿਖੇ ਸੈਂਟਰ ਫਾਰ ਐਕਸੀਲੈਂਸ ਵੱਲੋਂ ‘ਵਰਸਿਟੀ ਦੇ ਵਿਦਿਆਰਥੀਆਂ ਨੂੰ ਡਰੋਨ ਸੰਬੰਧੀ ਟਰੇਨਿੰਗ ਅਤੇ ਖੋਜ ਕਾਰਜ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸੈਂਟਰ ਫਾਰ ਐਕਸੀਲੈਂਸ ਵੱਲੋਂ ਹਰ ਸਾਲ ਰਾਸ਼ਟਰੀ ਪੱਧਰ ‘ਤੇ ਡਰੋਨ ਮੁਕਾਬਲੇ ਕਰਵਾਏ ਜਾਣਗੇ।

 

Related posts

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ “ਨੋਰਥ ਜ਼ੋਨ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਲੜਕਿਆਂ” ਦਾ ਸ਼ਾਨਦਾਰ ਆਗਾਜ਼

punjabusernewssite

2392 ਅਧਿਆਪਕ ਜਥੇਬੰਦੀ ਵਲੋਂ ਪੰਜਾਬ ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ

punjabusernewssite

ਬਾਬਾ ਫ਼ਰੀਦ ਸਕੂਲ ਦੇ ਸਕਾਊਟਸ ਨੇ ਤਾਰਾ ਦੇਵੀ ਵਿਖੇ ਚਾਰ ਰੋਜ਼ਾ ਟਰੇਨਿੰਗ ਕੈਂਪ ਲਗਾਇਆ

punjabusernewssite